ਪੁਲਿਸ ਨੇ 6 ਕਿੱਲੋ ਤੋਂ ਵੱਧ ਹੈਰੋਇਨ ਸਣੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ - AMRITSAR POLICE ARRESTS 4 ACCUSED
🎬 Watch Now: Feature Video


Published : June 21, 2025 at 6:07 PM IST
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ੇ ਵਿਰੋਧੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਦਿਹਾਤੀ ਵੱਲੋਂ 2 ਵੱਖ-ਵੱਖ ਕਾਰਵਾਈਆਂ ਦੌਰਾਨ 6 ਕਿੱਲੋ 235 ਗ੍ਰਾਮ ਹੈਰੋਇਨ, 2 ਪਸਤੌਲ, 14 ਜਿੰਦੇ ਰੌਂਦ, 10 ਹਜ਼ਾਰ ਰੁਪਏ ਡਰੱਗ ਮਨੀ ਅਤੇ 3 ਮੋਬਾਈਲ ਫੋਨ ਬਰਾਮਦ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੀ ਕਾਰਵਾਈ 'ਚ ਪੁਲਿਸ ਨੇ ਪੁੱਲ ਬਰਸਾਤੀ ਨਾਲਾ ਨੇੜੇ ਪਿੰਡ ਬਰਾੜ ਵਿਖੇ ਚੈਕਿੰਗ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਲਵਪ੍ਰੀਤ ਸਿੰਘ ਉਰਫ ਲਵ ਅਤੇ ਬਲਵਿੰਦਰ ਸਿੰਘ ਉਰਫ ਬੇਬੀ ਨੂੰ ਰੋਕਿਆ। ਉਨ੍ਹਾਂ ਕੋਲੋਂ 6 ਕਿੱਲੋ 150 ਗ੍ਰਾਮ ਹੈਰੋਇਨ, 1 ਪਸਤੌਲ PX5 (30 ਬੋਰ), 4 ਰੌਂਦ, 10 ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਇਨ੍ਹਾਂ ਖਿਲਾਫ ਥਾਣਾ ਲੋਪੋਕੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਤਫਤੀਸ਼ ਚੱਲ ਰਹੀ ਹੈ। ਇਸੇ ਤਰੀਕੇ ਦੂਜੀ ਕਾਰਵਾਈ 'ਚ ਸਪੈਸ਼ਲ ਸੈੱਲ ਨੇ ਗਸ਼ਤ ਦੌਰਾਨ ਡਿਫੈਂਸ ਡਰੇਨ ਨੇੜੇ ਤੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਵਿਸ਼ਾਲ ਸਿੰਘ ਉਰਫ ਟੂਪਾ ਨੂੰ 85 ਗ੍ਰਾਮ ਹੈਰੋਇਨ, 1 PX5 ਪਿਸਟਲ, 1 ਦੇਸੀ ਪਿਸਟਲ ਅਤੇ 2 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਖਿਲਾਫ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।