ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਕੱਪੜਾ ਵਪਾਰੀ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼ - FEROZEPUR CHRIME NEWS
🎬 Watch Now: Feature Video


Published : May 15, 2025 at 4:38 PM IST
ਫਿਰੋਜ਼ਪੁਰ: ਜ਼ੀਰਾ ਵਿਖੇ ਲਗਾਤਾਰ ਚੋਰੀਆਂ ਵੱਧ ਰਹੀਆਂ ਹਨ, ਬੀਤੀ ਰਾਤ ਵੀ ਜ਼ੀਰਾ ਪੁਲਿਸ ਸਟੇਸ਼ਨ ਦੇ ਨਜ਼ਦੀਕ ਚੋਰਾਂ ਨੇ ਚਾਰ ਤੋਂ ਪੰਜ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ। ਇਸ ਦੌਰਾਨ ਇੱਕ ਕੱਪੜਿਆਂ ਵਾਲੀ ਦੁਕਾਨ ਤੋਂ ਭਾਰੀ ਮਾਤਰਾ 'ਚ ਕੱਪੜੇ ਚੋਰੀ ਕਰ ਲਏ। ਦੁਕਾਨ ਮਾਲਕ ਨੇ ਕਿਹਾ ਕਿ ਕਈ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਕਾਰਨ ਅੱਜ ਥਾਣਾ ਸਿਟੀ ਤੋਂ 150 ਮੀਟਰ ਦੀ ਦੂਰੀ ਤੋਂ ਹੀ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪੀਸੀ ਆਰ ਵੱਲੋਂ ਰਾਤ ਨੂੰ ਗਸ਼ਤ ਵੀ ਨਹੀਂ ਕੀਤੀ ਜਾਂਦੀ। ਜਦ ਕਿ ਇਕ ਛੋਟਾ ਦੁਕਾਨਦਾਰ ਵੀ ਟੈਕਸ ਭਰ ਕੇ ਸਮਾਨ ਲੈਂਦਾ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਪਰ ਉਸ ਦੀ ਸੁਰੱਖਿਆ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਬਣਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਰਹਿ ਜਾਂਦੀ ਹੈ ਇਸ ਮੌਕੇ ਜਦ ਐਸਐਚਓ ਸਿਟੀ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਰੱਟਿਆ ਰਟਾਇਆ ਜਵਾਬ ਦਿੱਤਾ ਕਿ ਸਾਨੂੰ ਸਵੇਰੇ ਹੀ ਇਸ ਦੀ ਜਾਣਕਾਰੀ ਮਿਲੀ ਹੈ ਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਹਨਾਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।