ਗਰੀਬ ਲੜਕੀ ਨੇ ਦੱਸੀ ਆਪਣੀ ਦਾਸਤਾਨ, ਲੜਕੀ ਦੀ ਗੱਲ ਸੁਣ ਮੰਤਰੀ ਹੋਏ ਭਾਵੁਕ - minister was also emotional
Published : Aug 9, 2024, 10:41 PM IST
ਫਤਿਹਗੜ੍ਹ ਸਾਹਿਬ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਜੋ ਕਿ ਆਮ ਖਾਸ ਬਾਗ ਵਿਖੇ ਕਰਵਾਏ "ਤੀਆਂ ਤੀਜ ਦੀਆਂ" ਮੇਲੇ ਵਿੱਚ ਪਹੁੰਚੇ ਸਨ। ਸਰਹਿੰਦ ਮੰਡੀ ਦੀ ਇੱਕ ਲੜਕੀ ਤਾਨੀਆ ਨੇ ਵਾਪਸ ਜਾਣ ਸਮੇਂ ਰੋਕ ਕੇ ਗੱਲਬਾਤ ਕੀਤੀ। ਜਦੋਂ ਮੰਤਰੀ ਨੇ ਉਸ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਉਹ ਰੋਣ ਲੱਗੀ, ਜਿਸ ਤੋਂ ਬਾਅਦ ਮੰਤਰੀ ਵੀ ਕਾਫੀ ਭਾਵੁਕ ਹੋ ਗਏ। ਤਾਨੀਆ ਨੇ ਮੰਤਰੀ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਮਾਂ ਨੇ ਦੂੂਸਰਾ ਵਿਆਹ ਕਰਵਾ ਲਿਆ। ਹੁਣ ਉਹ ਆਪਣੇ ਦਾਦਾ-ਦਾਦੀ ਨਾਲ ਰਹਿ ਰਹੀ ਹੈ ਪਰ ਉਨ੍ਹਾਂ ਦਾ ਗੁਜਾਰਾ ਮੁਸ਼ਕਿਲ ਨਾਲ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਹਿੰਦ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਕੋਈ ਸਹਾਰਾ ਨਹੀਂ ਸੀ, ਜਿਸ ਤੋਂ ਬਾਅਦ ਉਸ ਨੂੰ ਸਪਾਂਸਰਸ਼ਿਪ ਸਕੀਮ ਬਾਰੇ ਪਤਾ ਲੱਗਾ। ਸਪਾਂਸਰਸ਼ਿਪ ਸਕੀਮ ਦਾ ਲਾਭ ਲੈਣ ਲਈ ਅਪਲਾਈ ਕੀਤਾ ਅਤੇ ਉਸ ਨੂੰ ਸਕੀਮ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ।