ਮਹਿਲਾਵਾਂ ਨਾਲ ਕੁੱਟਮਾਰ ਦੀ ਵਾਇਰਲ ਵੀਡੀਓ ਮਾਮਲਾ, ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ - assaulted a womans
Published : Aug 16, 2024, 8:56 AM IST
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ 'ਚ ਬੀਤੇ ਦਿਨ ਇਕ ਵਿਅਕਤੀ ਵੱਲੋਂ ਇੱਕ ਮਹਿਲਾ ਅਤੇ ਉਸਦੀਆਂ ਬੇਟੀਆਂ ਦੀ ਕੀਤੀ ਗਈ ਕੁੱਟਮਾਰ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇਸ ਸਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੀਡੀਓ ਵਾਇਰਲ ਹੋਣ ਉਪਰੰਤ ਮਾਮਲਾ ਦਰਜ ਕਰ ਲਿਆ ਗਿਆ। ਬਿਅਆਨਕਰਤਾ ਲੜਕੀ ਨੇ ਦੱਸਿਆ ਸੀ ਕਿ ਉਸ ਦੀ ਛੋਟੀ ਭੈਣ ਨਾਲ ਵਾਲੀ ਗਲੀ ਵਿਚ ਦੁਕਾਨ ਤੋਂ ਸਮਾਨ ਲੈਣ ਗਈ ਸੀ ਤਾਂ ਉਥੇ ਮੌਜੂਦ ਪਿੰਡ ਭੁੱਲਰ ਦੇ ਪ੍ਰਗਟ ਸਿੰਘ ਨੇ ਉਸ ਦੀ ਛੋਟੀ ਭੈਣ ਨਾਲ ਬਦਸਲੂਕੀ ਕੀਤੀ। ਜਦ ਛੋਟੀ ਭੈਣ ਨੇ ਸਾਰੀ ਗੱਲ ਘਰ ਆ ਕੇ ਦੱਸੀ ਤਾਂ ਪੀੜਤ ਅਤੇ ਉਸ ਦੀ ਮਾਤਾ ਪ੍ਰਗਟ ਸਿੰਘ ਦੇ ਘਰ ਉਲਾਂਭਾ ਦੇਣ ਗਈਆ ਤਾਂ ਰਸਤੇ ਵਿਚ ਪ੍ਰਗਟ ਸਿੰਘ ਨੇ ਉਹਨਾਂ ਨਾਲ ਬੁਰੀ ਤਰ੍ਹਾ ਕੁੱਟਮਾਰ ਕੀਤੀ। ਉਥੇ ਹੀ ਪੁਲਿਸ ਨੇ ਇਸ ਸਬੰਧੀ ਪ੍ਰਗਟ ਸਿੰਘ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਾਇਰਲ ਵੀਡੀਓ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਸਖ਼ਤ ਨੋਟਿਸ ਲਿਆ ਸੀ।