ਮੱਥਾ ਟੇਕਣ ਜਾ ਰਹੇ ਪੈਦਲ ਯਾਤਰੀਆਂ ਨੂੰ ਕਾਰ ਨੇ ਮਾਰੀ ਟੱਕਰ, ਅਧਿਆਪਕ ਸਣੇ ਦੋ ਦੀ ਮੌਤ - ROAD ACCIDENT IN SALASAR
🎬 Watch Now: Feature Video


Published : April 14, 2025 at 6:14 PM IST
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਦੀ ਹਾਦਸੇ ਦੌਰਾਨ ਮੌਤ ਹੋ ਗਈ। ਅਧਿਆਪਕ ਸਾਲਾਸਰ ਧਾਮ ਲਈ ਪੈਦਲ ਯਾਤਰਾ 'ਤੇ ਜਾ ਰਿਹਾ ਸੀ ਕਿ ਅਚਾਨਕ ਹੀ ਰਾਹ ਦੇ ਵਿੱਚ ਹਾਦਸਾ ਵਾਪਰ ਗਿਆ ਅਤੇ ਜ਼ਖ਼ਮੀ ਅਧਿਆਪਕ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਦੀ ਰਾਤ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਲਾਸਰਧਾਮ ਵਾਸਤੇ ਪੈਦਲ ਯਾਤਰਾ ਲਈ ਨਿਕਲੇ ਸੀ ਪਰ ਅੱਜ ਉਹਨਾਂ ਦੀ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਮੁਤਾਬਕ ਕਾਰ ਚਾਲਕ ਨੀਂਦ ਵਿੱਚ ਸੀ ਜਿਸ ਨੇ ਸ਼ਰਧਾਲੂਆਂ 'ਤੇ ਕਾਰ ਝੜਾ ਦਿੱਤੀ ਅਤੇ ਇਸ ਹਾਦਸੇ ਦੇ ਵਿੱਚ ਕਪਿਲ ਅਰੋੜਾ ਜੋ ਕਿ ਤਿਲਕ ਨਗਰ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੰਡੋਕੇ ਵਿਖੇ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਅਸ਼ੋਕ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋਈ।