ਜੇਕਰ ਤੁਸੀਂ ਵੀ ਆ ਰਹੇ ਹੋ ਪਟਿਆਲਾ ਤਾਂ, ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਪਟਿਆਲਾ ਪੁਲਿਸ ਨਹੀਂ ਦੇਵੇਗੀ ਦੂਜਾ ਮੌਕਾ - Patiala Police In Action
Published : Aug 8, 2024, 1:02 PM IST
ਪਟਿਆਲਾ ਪੁਲਿਸ 15 ਅਗਸਤ ਨੂੰ ਲੈ ਕੇ ਅਲਰਟ ਉੱਤੇ ਹੈ। ਪੁਲਿਸ ਵੱਲੋਂ ਲਗਾਤਾਰ ਪਟਿਆਲਾ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਪਟਿਆਲੇ ਆ ਰਹੇ ਹੋ ਤੁਹਾਡੀ ਗੱਡੀਆਂ ਦੇ ਸ਼ੀਸ਼ਿਆਂ ਉੱਪਰ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਹਨ, ਤਾਂ ਉਨ੍ਹਾਂ ਨੂੰ ਹਟਾ ਦਿਓ। ਜੇ ਤੁਹਾਡਾ ਮੋਟਰਸਾਈਕਲ ਪਟਾਕੇ ਮਾਰਦਾ ਹੈ, ਤਾਂ ਆਪਣਾ ਸਲੈਂਸਰ ਬਦਲਾਅ ਕਰ ਲਓ। ਜੇ ਤੁਸੀਂ ਡਰਿੰਕ ਐਂਡ ਡ੍ਰਾਈਵ ਕਰਦੇ ਫੜ੍ਹੇ ਗਏ ਤਾਂ ਪੁਲਿਸ ਨਹੀਂ ਬਖਸ਼ੇਗੀ। ਪਟਿਆਲਾ ਵਿੱਚ ਐਸਐਸਪੀ ਡਾਕਟਰ ਨਾਨਕ ਸਿੰਘ ਦੇ ਜੁਆਇਨ ਕਰਦਿਆ ਹੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਸ ਵਿੱਚ ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਉੱਤੇ ਸਖ਼ਤ ਕਾਰਵਾਈ ਹੋਵੇਗੀ। ਐਸਪੀ ਸਿਟੀ ਸਰਫਰਾਜ ਆਲਮ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਾਕਾਬੰਦੀ 15 ਅਗਸਤ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਇਹ ਨਹੀਂ ਕਿ ਇਹ ਨਾਕਾਬੰਦੀ 15 ਅਗਸਤ ਤੱਕ ਰਹੇਗਾ, ਇਹ ਉਸ ਤੋਂ ਬਾਅਦ ਵੀ ਜਾਰੀ ਰਹੇਗੀ।