ਬਠਿੰਡਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਰੱਦ, ਯਾਤਰੀ ਡਾਢੇ ਪਰੇਸ਼ਾਨ, ਟਿਕਟਾਂ ਕਰਾਉਣੀਆਂ ਪਈਆਂ ਕੈਂਸਲ - sudden cancellation of the flight
Published : Aug 10, 2024, 9:12 AM IST
ਮਾਲਵੇ ਨੂੰ ਦਿੱਲੀ ਨਾਲ ਅਸਮਾਨ ਦੇ ਰਸਤੇ ਸਿੱਧਾ ਜੋੜਨ ਵਾਲਾ ਬਠਿੰਡਾ ਦਾ ਏਅਰਪੋਰਟ ਬੀਤੇ ਦਿਨੀ ਮੁੜ ਚਰਚਾ ਵਿੱਚ ਆ ਗਿਆ ਜਦੋਂ ਬਠਿੰਡਾ ਏਅਰਪੋਰਟ ਤੋਂ ਦੇਰ ਸ਼ਾਮ ਦਿੱਲੀ ਜਾਣ ਵਾਲੀ ਫਲਾਈਟ ਅਚਾਨਕ ਰੱਦ ਕਰ ਦਿੱਤੀ ਗਈ। ਫਲਾਈਟ ਰੱਦ ਹੋਣ ਦਾ ਯਾਤਰੀਆਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਬਠਿੰਡਾ ਏਅਰਪੋਰਟ ਉੱਤੇ ਪਹੁੰਚ ਕੇ ਬੋਰਡਿੰਗ ਪਾਸ ਲੈ ਚੁੱਕੇ ਸਨ। ਕਰੀਬ ਦੋ ਦਰਜਨ ਯਾਤਰੀਆਂ ਨੇ ਇਸ ਫਲਾਈਟ ਰਾਹੀਂ ਦਿੱਲੀ ਜਾਣਾ ਸੀ ਪਰ ਅਚਾਨਕ ਫਲਾਈਟ ਰੱਦ ਹੋਣ ਕਾਰਨ ਪਰੇਸ਼ਾਨੀਆਂ ਵਿੱਚ ਘਿਰੇ ਯਾਤਰੀਆਂ ਨੇ ਇਲਜ਼ਾਮ ਲਾਇਆ ਕਿ ਏਅਰਪੋਰਟ ਅਥੋਰਟੀ ਵੱਲੋਂ ਫਲਾਈਟ ਕੈਂਸਲ ਕੀਤੇ ਜਾਣ ਸਬੰਧੀ ਉਹਨਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ, ਸਗੋਂ ਜਦੋਂ ਉਹ ਏਅਰਪੋਰਟ ਉੱਤੇ ਪਹੁੰਚ ਕੇ ਬੋਰਡਿੰਗ ਪਾਸ ਲੈ ਚੁੱਕੇ ਸਨ ਉਸ ਸਮੇਂ ਏਅਰਪੋਰਟ ਅਥੋਰਟੀ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਫਲੈਟ ਕੈਂਸਲ ਕਰ ਦਿੱਤੀ ਗਈ ਹੈ। ਪਰੇਸ਼ਾਨ ਯਾਤਰੀਆਂ ਨੇ ਏਅਰਪੋਰਟ ਅਥੋਰਟੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।