ਪੁਲਿਸ ਵੱਲੋਂ ਸੋਨੇ ਦੇ ਗਹਿਣਿਆਂ ਤੇ 2 ਮੋਬਾਇਲਾਂ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ, ਘਟਨਾ ਹੋਈ ਸੀਸੀਟੀਵੀ ਵਿੱਚ ਕੈਦ - MOGA POLICE ARRESTS 1 PERSON
🎬 Watch Now: Feature Video


Published : April 13, 2025 at 3:36 PM IST
ਮੋਗਾ: ਥਾਣਾ ਸਿਟੀ ਮੋਗਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜੇ ਗਾਂਧੀ SSP ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 28 ਤਰੀਕ ਨੂੰ ਇੱਕ ਖੋਹ ਹੋਈ ਸੀ, ਉਹ ਟਰੇਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਕੁਮਾਰ ਵਾਸੀ ਪੁਰਾਣਾ ਮੋਗਾ ਨੇ ਪੁਲਿਸ ਕੋਲ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਾਜ਼ਾਰ ਗਏ ਸਨ। ਜਦੋਂ ਉਹ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ ਤਾਂ ਅਕਾਲਸਰ ਰੋਡ 'ਤੇ ਅਣਪਛਾਤਾ ਮੋਟਰਸਾਈਕਲ ਸਵਾਰ ਝਪਟ ਮਾਰ ਕੇ ਬੈਗ ਖੋਹ ਕੇ ਲੈ ਗਿਆ ਅਤੇ ਬੈਗ ਵਿੱਚ 20 ਹਜ਼ਾਰ ਰੁਪਏ ਦੀ ਨਗਦੀ ਸੋਨੇ ਦੇ ਗਹਿਣੇ ਅਤੇ 2 ਮੋਬਾਇਲ ਫੋਨ ਸਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਦੌਰਾਨ ਤਫਤੀਸ਼ ਚਿਮਨ ਸਿੰਘ ਉਰਫ ਚੀਮਾ ਪੁੱਤਰ ਸਰਦਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਖਾਨੇ ਕਾ ਅਗਵਾੜ ਪੁਰਾਣਾ ਮੋਗਾ ਨੂੰ ਸਮੇਤ ਖੋਹ ਕੀਤੇ ਸਮਾਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।