ਪੁਲਿਸ ਨੇ ਡੇਢ ਕਿਲੋ ਹੈਰੋਇੰਨ ਤੇ ਆਲਟੋ ਕਾਰ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ - ARRESTS 3 DRUG SMUGGLERS
🎬 Watch Now: Feature Video


Published : April 17, 2025 at 8:44 PM IST
ਕਪੂਰਥਲਾ: ਗੌਰਵ ਤੂਰਾ IPS, ਸੀਨੀਅਰ ਦਿਸ਼ਾ ਨਿਰਦੇਸ਼ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ' ਤਹਿਤ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਕਪੂਰਥਲਾ, ਕਰਨੈਲ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਭੁਲੱਥ ਕਪੂਰਥਲਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਨ੍ਹਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਢਿੱਲਵਾਂ ਨੇ ਸਮੇਤ ਪੁਲਿਸ ਪਾਰਟੀ, ਦੌਰਾਨੇ ਨਾਕਾਬੰਦੀ ਹਾਈਟੈਕ ਨਾਕਾ ਢਿੱਲਵਾਂ ਤੋਂ ਦੀਪ ਸਿੰਘ ਉਰਫ ਦੀਪ ਪੁੱਤਰ ਜੋਗਿੰਦਰ ਸਿੰਘ ਵਾਸੀ WX 187 ਨੇੜੇ ਦੁਸਹਿਰਾ ਗਰਾਊਂਡ ਥਾਣਾ ਡਵੀਜਨ ਨੰਬਰ 5 ਜਲੰਧਰ, ਬਲਜਿੰਦਰ ਸਿੰਘ ਉਰਫ ਰਿੰਕੂ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ W97 ਬਸਤੀ ਦਾਨਸ਼ਮੰਦਾ ਥਾਣਾ ਡਵੀਜਨ ਨੰਬਰ 5 ਜਲੰਧਰ ਅਤੇ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ WX 40 ਗਣੇਸ਼ ਨਗਰ ਬਸਤੀ ਥਾਣਾ ਡਵੀਜਨ 5 ਜਲੰਧਰ ਨੂੰ ਸਮੇਤ ਕਾਰ ਆਲਟੋ ਰੰਗ ਚਿੱਟਾ ਨੰਬਰੀ PB-08-FA-B035 ਦੇ ਕਾਬੂ ਕਰਕੇ ਉਨ੍ਹਾਂ ਦੇ ਕਬਜਾ ਵਿੱਚੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ।