RCB ਅਤੇ ਪੰਜਾਬ ਦੀ ਟੀਮ ਲਈ ਅੰਮ੍ਰਿਤਸਰ ਵਾਸੀਆਂ 'ਚ ਨਜ਼ਰ ਆਇਆ ਜੋਸ਼ - IPL FINAL MATCH 2025
🎬 Watch Now: Feature Video


Published : June 3, 2025 at 6:12 PM IST
ਅੰਮ੍ਰਿਤਸਰ: ਆਈਪੀਐਲ 2025 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 11 ਸਾਲਾਂ ਬਾਅਦ ਪੰਜਾਬ ਦੀ ਟੀਮ ਦੁਬਾਰਾ ਆਈਪੀਐੱਲ ਦੇ ਫਾਈਨਲ ਵਿੱਚ ਪਹੁੰਚੀ ਹੈ, ਜਿਸ ਕਾਰਨ ਪੰਜਾਬੀਆਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਉਹ ਇਸ ਵਾਰ ਟਰਾਫੀ ਸਿਰਫ਼ ਅਤੇ ਸਿਰਫ਼ ਪੰਜਾਬ ਦੇ ਹੱਥ ਵਿੱਚ ਦੇਖਣਾ ਚਾਹੁੰਦੇ ਹਨ। ਇੱਕ ਫੈਨ ਨੇ ਕਿਹਾ, "ਸਾਡੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਖਾਸ ਕਰਕੇ ਕਪਤਾਨ ਸੁਰੇਸ਼ ਆਈਆਰ ਨੇ, ਜਿਨ੍ਹਾਂ ਨੇ ਮੁੰਬਈ ਖਿਲਾਫ ਸ਼ਾਨਦਾਰ ਇਨਿੰਗ ਖੇਡੀ। "ਸੁਰੇਸ਼ ਆਈਆਰ ਦੀ ਅਗਵਾਈ 'ਚ ਪੰਜਾਬ ਦੀ ਟੀਮ ਨੇ ਸਾਲ 2025 ਵਿੱਚ ਕਈ ਜਿੱਤਾਂ ਦਰਜ ਕੀਤੀਆਂ ਹਨ। ਮੁੰਬਈ ਖ਼ਿਲਾਫ਼ ਸੈਮੀਫਾਈਨਲ ਮੈਚ ਵਿੱਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਰਹੀ, ਜਿਸ ਨਾਲ ਪੰਜਾਬ ਫਾਈਨਲ ਤਕ ਪੁਹੰਚ ਸਕਿਆ ਹੈ ਅਤੇ ਲੋਕ ਚਾਹੁੰਦੇ ਹਨ ਕਿ ਟਰਾਫੀ ਪੰਜਾਬ ਦੇ ਹੱਥ ਹੀ ਆਵੇ।