ਇਸ ਸਰਹੱਦੀ ਖੇਤਰ ਨੂੰ ਮਿਲੇਗਾ ਸਰਕਾਰੀ ਡਿਗਰੀ ਕਾਲਜ, ਸੁਣੋ ਕੀ ਬੋਲੇ ਮੰਤਰੀ - GOVT COLLAGE VILLAGE AJNALA
🎬 Watch Now: Feature Video


Published : Jan 24, 2025, 7:34 AM IST
ਅੰਮ੍ਰਿਤਸਰ ਵਿਖੇ ਸਰਹੱਦੀ ਖੇਤਰ ਅਜਨਾਲਾ ਨੂੰ ਜਲਦ ਇੱਕ ਸਰਕਾਰੀ ਡਿਗਰੀ ਕਾਲਜ ਮਿਲਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅਜਨਾਲਾ ਦੇ ਪਿੰਡ ਬਿਕਰਾਓਰ ਦਾ ਦੌਰਾ ਕੀਤਾ ਗਿਆ, ਜਿੱਥੇ ਪਿੰਡ ਦੀ ਪੰਚਾਇਤ ਨਾਲ ਇੱਕ ਮੀਟਿੰਗ ਕੀਤੀ ਗਈ ਅਤੇ ਲੋਕਾਂ ਕੋਲੋਂ ਸਹਿਮਤੀ ਲਈ ਕੀ ਪਿੰਡ ਵਿੱਚ ਇੱਕ ਸਰਕਾਰੀ ਡਿਗਰੀ ਕਾਲਜ ਬਣਾਉਣ ਲਈ ਪ੍ਰਪੋਜ਼ਲ ਤਿਆਰ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਪਿੰਡ ਬਿਕਰਾਓਰ ਅੰਦਰ ਸਰਕਾਰੀ ਡਿਗਰੀ ਕਾਲਜ ਬਣੇਗਾ ਸਜਿਸ ਸਬੰਧੀ ਪੰਚਾਇਤ ਨਾਲ ਮੀਟਿੰਗ ਹੋਈ। ਇਹ ਪ੍ਰਪੋਜ਼ਲ ਸਰਕਾਰੀ ਕਾਲਜ ਬਣਾਉਣ ਲਈ ਸਰਕਾਰ ਨੂੰ ਭੇਜਿਆ ਜਾਵੇਗਾ।