ਮੰਤਰੀ ਕੁਲਦੀਪ ਧਾਲੀਵਾਲ ਨੇ ਖੁਦ ਕਿਰਤੀ ਕਾਮਿਆਂ ਦੇ ਔਜ਼ਾਰਾਂ ਨੂੰ ਕੱਚੀ ਲੱਸੀ ਨਾਲ ਕੀਤਾ ਸਾਫ - VISHWAKARMA DAY
🎬 Watch Now: Feature Video
Published : Nov 2, 2024, 11:51 AM IST
ਅੰਮ੍ਰਿਤਸਰ ਵਿੱਚ ਅੱਜ ਵਿਸ਼ਵਕਰਮਾ ਦਿਵਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਿਰਤੀ ਕਾਮਿਆਂ ਦੇ ਨਾਲ ਮਿਲ ਕੇ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕਰਕੇ ਇਸ ਦਿਵਸ ਨੂੰ ਮਨਾਇਆ ਗਿਆ ਹੈ। ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਭ ਤੋਂ ਪਹਿਲਾਂ ਕਿਰਤੀ ਕਾਮਿਆਂ ਦੇ ਔਜ਼ਾਰਾਂ ਦੀ ਕੱਚੀ ਲੱਸੀ ਦੇ ਨਾਲ ਸਫਾਈ ਕੀਤੀ। ਜਿਸ ਤੋਂ ਬਾਅਦ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਅਤੇ ਪੂਜਾ ਕਰਨ ਉਪਰੰਤ ਪ੍ਰਸ਼ਾਦ ਲੋਕਾਂ ਵਿੱਚ ਵੰਡਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਕਿਰਤੀ ਕਾਮਿਆਂ ਨੂੰ ਹੱਥੀ ਕਿਰਤ ਕਰਨ ਲਈ ਇਹ ਔਜਾਰ ਦਿੱਤੇ ਹਨ, ਉਨ੍ਹਾਂ ਦੇ ਦਿੱਤੇ ਔਜ਼ਾਰਾਂ ਦੇ ਅਸ਼ੀਰਵਾਦ ਨਾਲ ਹੀ ਅੱਜ ਦੇਸ਼ ਵਿੱਚ ਵੱਡੇ-ਵੱਡੇ ਏਅਰਪੋਰਟ, ਰੇਲਵੇ ਸਟੇਸ਼ਨ ਵੱਡੀਆਂ, ਵੱਡੀਆਂ ਬਿਲਡਿੰਗਾਂ ਅਤੇ ਵੱਡੇ ਸੜਕੀ ਮਾਰਗ ਬਣੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਵਿਸ਼ਵਕਰਮਾ ਜੀ ਤੋਂ ਸਿੱਖਿਆ ਲੈ ਕੇ ਹੱਥੀ ਕਿਰਤ ਕਰਨੀ ਚਾਹੀਦੀ ਹੈ।