ਪਿੰਡ ਵਿੱਚ ਚੱਲੀਆਂ ਗੋਲੀਆਂ, ਅਣਪਛਾਤੇ ਨੌਜਵਾਨਾਂ ਨੇ ਮਹਿਲਾ ਨੂੰ ਮਾਰੀਆਂ 2 ਗੋਲੀਆਂ - FIRING IN FEROZEPUR
🎬 Watch Now: Feature Video


Published : May 14, 2025 at 4:34 PM IST
ਫਿਰੋਜ਼ਪੁਰ : ਜ਼ਿਲ੍ਹੇ ਦੇ ਪਿੰਡ ਆਸਲ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਦੀ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਉਰਫ ਮੰਨੂ ਬਾਬਾ ਨੂੰ ਦੇਰ ਰਾਤ ਉਸਦੇ ਘਰ ਵਿੱਚ ਹੀ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਜਖ਼ਮੀ ਕਰ ਦਿੱਤਾ ਗਿਆ। ਜ਼ਖਮੀ ਮਹਿਲਾ ਨੂੰ ਲੋਕਾਂ ਨੇ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਲਾਂਕਿ ਉਹ ਹੋਸ਼ ਵਿੱਚ ਨਹੀਂ ਹੈ ਪਰ ਉਸ ਨੂੰ ਬਚਾਉਣ ਲਈ ਡਾਕਟਰਾਂ ਵਲੋਂ ਕੋਸ਼ਿਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਘਰ ਵਿੱਚ ਇਕੱਲੀ ਸੀ ਜਦੋਂ ਉਸੇ ਇਹ ਹਮਲਾ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।