ਫਿਰੋਜ਼ਪੁਰ 'ਚ ਪੱਕੀ ਕਣਕ ਨੂੰ ਲੱਗੀ ਅੱਗ, ਕਰੀਬ ਚਾਰ ਕਿੱਲੇ ਕਣਕ ਸੜ ਕੇ ਸੁਆਹ ,ਪੀੜਤ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ - FIRE BREAKS OUT IN WHEAT
🎬 Watch Now: Feature Video


Published : April 16, 2025 at 10:09 AM IST
1 Min Read
ਫਿਰੋਜ਼ਪੁਰ ਦੇ ਪਿੰਡ ਕਾਸੂ ਬੇਗੂ ਵਿੱਚ ਟਰੈਕਟਰ 'ਚੋਂ ਨਿਕਲੀ ਅੱਗ ਦੀ ਚਿੰਗਾਰੀ ਨਾਲ ਚਾਰ ਕਿੱਲੇ ਦੇ ਕਰੀਬ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਸੜ ਕੇ ਮਿੰਟਾਂ ਵਿੱਚ ਹੀ ਸੁਆਹ ਹੋ ਗਈ ਅਤੇ ਅੱਗ ਨਾਲ ਟਰੈਕਟਰ ਵੀ ਬੁਰੀ ਤਰ੍ਹਾਂ ਝੁਲਸ ਗਿਆ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਕਿਸਾਨ ਕਣਕ ਵੱਢਣ ਦੀ ਤਿਆਰੀ ਕਰ ਰਹੇ ਸਨ ਤਾਂ ਉਹ ਆਪਣਾ ਟਰੈਕਟਰ ਨਾਲ ਖੇਤਾਂ ਵਿੱਚ ਲੈ ਗਏ, ਇਸ ਦੌਰਾਨ ਸਟਾਰਟ ਟਰੈਕਟਰ ਦੇ ਵਿੱਚੋਂ ਇੱਕਦਮ ਅੱਗ ਦੀ ਚੰਗਿਆਰੀ ਨਿਕਲੀ ਜਿਸ ਨਾਲ ਸਕਿੰਟਾਂ ਵਿੱਚ ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਅਤੇ ਕਈ ਏਕੜ ਫਸਲ ਸੜ ਕੇ ਸੁਆਹ ਹੋ ਗਈ। ਮੌਕੇ ਦਾ ਜਾਇਜ਼ਾ ਲੈਕੇ ਮਹਿਲਾ ਪਟਵਾਰੀ ਨੇ ਨੁਕਸਾਨ ਸਬੰਧੀ ਰਿਪੋਰਟ ਅੱਗੇ ਭੇਜ ਦਿੱਤੀ ਹੈ।