ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਫਿਲਮ 'ਕੇਸਰੀ 2' ਦੀ ਸਟਾਰ ਕਾਸਟ, ਵੀਡੀਓ - KESARI 2 STAR CAST
🎬 Watch Now: Feature Video


By ETV Bharat Entertainment Team
Published : April 15, 2025 at 1:12 PM IST
1 Min Read
ਅੰਮ੍ਰਿਤਸਰ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਸ ਸਮੇਂ ਆਪਣੀ ਨਵੀਂ ਫਿਲਮ 'ਕੇਸਰੀ 2' ਨੂੰ ਲੈ ਕੇ ਕਾਫੀ ਚਰਚਾ ਬਟੋਰ ਰਹੇ ਹਨ, ਇਹ ਫਿਲਮ 18 ਅਪ੍ਰੈਲ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਫਿਲਮ ਜਲਿਆਂਵਾਲਾ ਬਾਗ ਦੇ ਹੱਤਿਆਕਾਂਡ ਉਤੇ ਆਧਾਰਿਤ ਹੈ। ਹੁਣ ਫਿਲਮ ਦੀ ਸਟਾਰ ਕਾਸਟ ਅਕਸ਼ੈ ਕੁਮਾਰ, ਅਨੰਨਿਆ ਪਾਂਡੇ ਅਤੇ ਆਰ ਮਾਧਵਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਇਸ ਤੋਂ ਬਾਅਦ ਉਹਨਾਂ ਨੇ ਜਲਿਆਂਵਾਲਾ ਬਾਗ ਵਿੱਚ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹਨਾਂ ਦੇ ਨਾਲ ਫਿਲਮੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਗਾਇਕ ਗੁਰਦਾਸ ਮਾਨ ਵੀ ਮੌਜੂਦ ਸਨ।