ਪੁਲਿਸ ਨੇ ਨਾਕਾਬੰਦੀ ਦੌਰਾਨ 1 ਮੁਲਜ਼ਮ ਨੂੰ ਕੀਤਾ ਕਾਬੂ, ਅਫੀਮ ਅਤੇ 11 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਬਰਾਮਦ - FEROZEPUR POLICE ARRESTED 1 ACCUSED
🎬 Watch Now: Feature Video


Published : May 13, 2025 at 5:46 PM IST
ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਕਮਾਲੇ ਵਾਲਾ ਵਿਖੇ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ 150 ਗ੍ਰਾਮ ਅਫੀਮ, 11,59,500 ਰੁਪਏ ਡਰੱਗ ਮਨੀ ਅਤੇ ਇੱਕ ਕਾਰ ਸਮੇਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐੱਸਪੀਡੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਪਿੰਡ ਕਮਾਲੇ ਵਾਲਾ ਵਿਖੇ ਦਰਿਆ ਕੋਲੋਂ ਦੀ ਲੰਘਦੇ ਸਮੇਂ ਸਾਹਮਣੇ ਤੋਂ ਇੱਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ। ਜਿਸ ਵਿੱਚ ਇੱਕ ਨੌਜਵਾਨ ਸਵਾਰ ਸੀ, ਰਸਤਾ ਦੇਣ ਲਈ ਅੱਗੇ ਉਸ ਦਾ ਇੱਕ ਟਾਇਰ ਖੇਤਾ ਵਿੱਚ ਉਤਰ ਗਿਆ। ਜਦੋਂ ਪੁਲਿਸ ਪਾਰਟੀ ਨੇ ਉਸ ਦੀ ਮਦਦ ਕਰਨੀ ਚਾਹੀਦੀ ਤਾਂ ਉਕਤ ਵਿਅਕਤੀ ਕਾਰ ਵਿੱਚੋਂ ਨਿਕਲ ਕੇ ਭੱਜ ਗਿਆ। ਜਿਸ ਨੂੰ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ 150 ਗ੍ਰਾਮ ਅਫੀਮ 11,59,500 ਡਰੱਗ ਮਨੀ ਇੱਕ ਕਾਰ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ 13 ਮੁਕੱਦਮੇ ਐਨਡੀਪੀਸੀ ਐਕਟ ਦੇ ਦਰਜ ਕੀਤੇ ਹਨ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।