ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ? - FARMER VS CM
🎬 Watch Now: Feature Video


Published : May 12, 2025 at 11:26 PM IST
ਹੈਦਰਬਾਦ: ਇੱਕ ਜੰਗ ਭਾਵੇਂ ਰੁਕੀ ਗਈ ਹੋਵੇ ਪਰ ਦੂਜੀ ਪਾਣੀਆਂ ਦੀ ਜੰਗ ਹਾਲੇ ਵੀ ਜਾਰੀ ਹੈ। ਇਸੇ ਕਾਰਨ ਵੀ ਪੰਜਾਬ ਦੇ ਹਾਲਾਤ ਠੀਕ ਨਹੀਂ ਲੋਕਾਂ 'ਚ ਬੇਹੱਦ ਗੁੱਸਾ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਬੀਬੀਐਮਬੀ ਯਾਨੀ ਕਿ ਭਾਖੜਾ ਬਿਆਸ ਮੈਨਜਮੈਂਟ ਬੋਰਡ ਦੇ ਅਧਿਕਾਰੀਆਂ ਵੱਲੋਂ ਮੁੜ ਮੁੜ ਪਾਣੀ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੁਰੰਤ ਨੰਗਲ ਡੈਮ 'ਤੇ ਪਹੁੰਚੇ ਨੇ ਅਤੇ ਲੋਕਾਂ ਨੂੰ ਭਰੋਸਾ ਦਿੰਦੇ ਨੇ ਕਿ ਉਹ ਪੰਜਾਬ ਦੇ ਹਿੱਸੇ ਦੀ ਇੱਕ ਬੰਦੂ ਵੀ ਹਰਿਆਣਾ ਨੂੰ ਨਹੀਂ ਦੇਣਗੇ। ਇਸੇ ਦੌਰਾਨ ਉਨ੍ਹਾਂ ਨੇ ਜਿੱਥੇ ਕੇਂਦਰ 'ਤੇ ਅਟੈਕ ਕੀਤਾ ਉੱਥੇ ਹੀ ਕਿਸਾਨਾਂ ਨੂੰ ਵੀ ਲਪੇਟੇ 'ਚ ਲੈਂਦੇ ਹੋਏ ਕੁੱਝ ਅਜਿਹਾ ਬੋਲ ਗਏ ਕਿ ਮਾਹੌਲ ਹੋਰ ਵੀ ਗਰਮਾ ਗਿਆ। ਮੁੱਖ ਮੰਤਰੀ ਨੇ ਕਿਸਾਨਾਂ ਲਈ ਅਜਿਹੇ ਕਿਹੜੇ ਸ਼ਬਦ ਬੋਲੇ ਕਿ ਮੁੜ ਕਿਸਾਨਾਂ ਦਾ ਸੀਐਮ ਨਾਲ ਪੇਚਾ ਪੈ ਗਿਆ।