ਖਾਲਸਾ ਸਾਜਨਾ ਦਿਵਸ ਦੀ ਸ਼ਾਨ ਨੂੰ ਸਮਰਪਿਤ ਸੱਭਿਆਚਾਰਕ ਪ੍ਰਦਰਸ਼ਨੀ, ਸ਼੍ਰੋਮਣੀ ਕਮੇਟੀਆਂ ਦੀਆਂ 24 ਸੰਸਥਾਵਾਂ ਦੇ ਵਿਦਿਆਰਥੀਆਂ ਨੇ ਲਿਆ ਭਾਗ - CULTURAL EXHIBITION
🎬 Watch Now: Feature Video


Published : April 11, 2025 at 8:42 PM IST
ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰੇਟ ਆਫ ਐਜੂਕੇਸ਼ਨ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਸ਼ਾਨ ਨੂੰ ਸਮਰਪਿਤ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਮਾਲਵਾ ਇਲਾਕੇ ਦੀਆਂ ਲਗਭਗ ਸ਼੍ਰੋਮਣੀ ਕਮੇਟੀਆਂ ਦੀਆਂ 24 ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਬੇਹੱਦ ਮਨਮੋਹਕ ਅਤੇ ਜਾਣਕਾਰੀ ਭਰਪੂਰ ਪ੍ਰਦਰਸ਼ਨੀਆਂ ਲਗਾਈਆਂ। ਇਨ੍ਹਾਂ ਪ੍ਰਦਰਸ਼ਨੀਆਂ ਦਾ ਮੁੱਖ ਉਦੇਸ਼ ਪੰਜਾਬ ਦੀ ਇਤਿਹਾਸਕ ਮਹਾਨਤਾ, ਪੰਥਕ ਕਦਰਾਂ ਕੀਮਤਾਂ, ਲੋਕ ਕਲਾ, ਹੱਥੀਂ ਤਿਆਰ ਚੀਜ਼ਾਂ, ਪਹਿਰਾਵਾ, ਰਸੋਈ ਸੰਸਕ੍ਰਿਤੀ, ਵਾਰ, ਕਵੀਸ਼ਰੀ ਅਤੇ ਨਾਟਕਾਂ ਦੀ ਵਧੀਆ ਝਲਕ ਪੇਸ਼ ਕਰਨਾ ਹੈ। ਇਸ ਸੱਭਿਆਚਾਰਕ ਪ੍ਰਦਰਸ਼ਨੀ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਕਲਾ ਅਤੇ ਉਤਸ਼ਾਹ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਸਮੂਹ ਪ੍ਰਦਰਸ਼ਨੀਆਂ ਨੇ ਇਹ ਸਾਬਤ ਕੀਤਾ ਕਿ ਅੱਜ ਦੀ ਨਵੀਂ ਪੀੜ੍ਹੀ ਆਪਣੇ ਮੂਲਾਂ ਅਤੇ ਸੰਸਕ੍ਰਿਤਕ ਵਿਰਾਸਤ ਪ੍ਰਤੀ ਪੂਰੀ ਲਾਗਨ ਅਤੇ ਸ਼ਰਧਾ ਰੱਖਦੀ ਹੈ।