ਮੋਗਾ ਦੀ ਸਾਧਾ ਵਾਲੀ ਬਸਤੀ ’ਚ 33 ਪਰਚਿਆਂ ਵਾਲੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ - MOGA NEWS
🎬 Watch Now: Feature Video


Published : June 7, 2025 at 6:55 PM IST
ਮੋਗਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਮੋਗਾ ਦੀ ਬਸਤੀ ਸਾਧਾ ਵਾਲੀ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਪੰਜਾ ਚਲਾਇਆ ਗਿਆ। ਪੁਲਿਸ ਜਾਣਕਾਰੀ ਮੁਤਾਬਿਕ ਤਸਕਰ 'ਤੇ ਨਸ਼ਾ ਵੇਚਣ ਸਮੇਤ 33 ਪਰਚੇ ਦਰਜ ਸਨ। ਪੁਸਿਲ ਐੱਸਐੱਸਪੀ ਅਜੈ ਗਾਂਧੀ ਨੇ ਦੱਸਿਆ ਨਸ਼ਾ ਤਸਕਰ ਮਿਕੀ ਵੱਲੋਂ ਕਾਲੀ ਕਮਾਈ ਨਾਲ ਨਜਾਿੲਜ਼ ਘਰ ਦੀ ਉਸਾਰੀ ਕੀਤੀ ਜਾ ਰਹੀ ਸੀ। ਜਿਸ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਅੱਜ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ। ਉਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਬਸਤੀ ਵਿੱਚ 2 ਘਰਾਂ 'ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਇਸ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਕਤ ਵਿਅਕਤੀਆਂ ਵੱਲੋਂ ਕੋਈ ਕਾਗਜ਼ਾਤ ਕੋਈ ਵੀ ਸਬੂਤ ਇਨ੍ਹਾਂ ਘਰਾਂ ਦੇ ਨਹੀਂ ਪੇਸ਼ ਕੀਤੇ ਗਏ ਜਿਸ ਤੋਂ ਬਾਅਦ ਇਹ ਘਰ ਢਾਏ ਗਏ ਹਨ। ਉਨ੍ਹਾਂ ਕਿਹਾ ਕਿ ਕੁਲ੍ਹ ਚਾਰ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 2 ਨੇ ਕਾਗਜ਼ ਦੇ ਦਿੱਤੇ ਹਨ।