ਮਾਨਸਿਕ ਰੋਗੀ ਨਾਬਾਲਿਗ ਭਤੀਜੀ ਨੂੰ ਇੱਕ ਸਾਲ ਤੱਕ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਚਾਚਾ, ਪੁਲਿਸ ਨੇ ਕੀਤਾ ਕਾਬੂ - BATHINDA POLICE
🎬 Watch Now: Feature Video


Published : May 15, 2025 at 5:26 PM IST
ਬਠਿੰਡਾ: ਜ਼ਿਲ੍ਹਾ ਤੋਂ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੂਨ ਦੇ ਰਿਸ਼ਤੇ ਤਾਰ-ਤਾਰ ਕਰਦੇ ਹੋਏ ਹਨ। ਸਕੇ ਚਾਚੇ ਨੇ ਆਪਣੀ 15 ਸਾਲਾਂ ਮੰਦ ਬੁੱਧੀ ਭਤੀਜੀ ਦਾ ਲਗਾਤਾਰ ਇੱਕ ਸਾਲ ਤੱਕ ਸਰੀਰਕ ਸ਼ੋਸ਼ਣ ਕੀਤਾ। ਜਿਸ ਤਹਿਤ ਸ਼ਿਕਾਇਤ ਮਿਲਣ 'ਤੇ ਥਾਣਾ ਨੰਦਗੜ੍ਹ ਪੁਲਿਸ ਵੱਲੋਂ ਸ਼ਰੀਕ ਸ਼ੋਸ਼ਣ ਕਰਨ ਵਾਲੇ ਚਾਚੇ ਨੂੰ ਗ੍ਰਿਫਤਾਰ ਕਰਕੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦਿਹਾਤੀ, ਹੀਨਾ ਗੁਪਤਾ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਧੀ ਨਾਲ ਉਸਦਾ ਸਕਾ ਭਰਾ ਇੱਕ ਸਾਲ ਤੋਂ ਲਗਾਤਾਰ ਬਲਾਤਕਾਰ ਕਰ ਰਿਹਾ ਹੈ। ਉਕਤ ਵਿਅਕਤੀ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੰਦ ਬੁੱਧੀ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਉਸ ਦੇ ਸਕੇ ਚਾਚੇ ਨੂੰ ਗ੍ਰਿਫਤਾਰ ਕਰਕੇ ਪੋਸਕੋ ਐਕਟ ਸਾਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਕੌਣ- ਕੌਣ ਸ਼ਾਮਿਲ ਹਨ।