ਨਿਹੰਗ ਸਿੰਘ ਜਥੇਬੰਦੀਆਂ ਨੇ 40 ਮੁਕਤਿਆਂ ਦੀ ਯਾਦ ਮਹੱਲਾ ਕੱਢਿਆ - NIHANG SINGH
🎬 Watch Now: Feature Video


Published : Jan 15, 2025, 5:49 PM IST
ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਗੁਰੂ ਸਾਹਿਬਾਨ ਦੇ ਇਤਿਹਾਸਕ ਨਿਸ਼ਾਨ ਨਗਾਰਿਆਂ ਦੀ ਛਤਰ ਛਾਇਆ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 40 ਮੁਕਤਿਆਂ ਦੀ ਯਾਦ ਮਹੱਲਾ ਕੱਢਿਆ ਗਿਆ। ਇਹ ਮੁਹੱਲਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼ੁਰੂ ਹੋਇਆ ਅਤੇ ਮਲੋਟ ਰੋਡ 'ਤੇ ਇਸ ਦੀ ਸਮਾਪਤੀ ਹੋਵੇਗੀ । ਸਮਾਪਤੀ ਉਪਰੰਤ ਘੌੜ ਦੌੜ ਹੋਵੇਗੀ। ਇਸ ਮੌਕੇ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ, ਗੁਰੂ ਕੀ ਫੌਜ਼ ਉਨ੍ਹਾਂ ਦੇ ਨਾਲ ਹੈ।