ਅੰਮ੍ਰਿਤਸਰ ਦੇ ਸਰਬਜੀਤ ਸਿੰਘ ਦਾ ਹੋਇਆ ਕਤਲ, ਕੱਲ੍ਹ ਸਵੇਰੇ ਫੜਨੀ ਸੀ ਦੁਬਈ ਦੀ ਫਲਾਇਟ - AMRITSAR MURDER
🎬 Watch Now: Feature Video


Published : June 9, 2025 at 4:16 PM IST
ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾ ਦੇ ਪਿੰਡ ਛਣਕਲਾਂ ਵਿੱਚ ਦੁਬਈ ਜਾਣ ਵਾਲੇ ਨੌਜਵਾਨ ਦਾ ਕਤਲ ਹੋ ਗਿਆ। ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਉਨ੍ਹਾਂ ਦੀ ਪੁਰਾਣੀ ਰੰਜ਼ਿਸ ਸੀ, ਉਸ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਸਰਬਜੀਤ ਸਿੰਘ ਜਿਸਦੀ ਸਵੇਰੇ 9 ਵਜੇ ਦੁਬਈ ਦੀ ਫਲਾਇਟ ਸੀ ਅਤੇ ਰਾਤ ਉਹ ਪੀਰਾਂ ਦੇ ਮੇਲੇ ਵਿੱਚ ਸੇਵਾ ਕਰਨ ਗਿਆ ਸੀ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਲੱਖਾ ਸਿੰਘ ਨੇ ਸਾਡੇ ਮੁੰਡੇ ਦਾ ਕਤਲ ਕੀਤਾ ਦਿੱਤਾ ਜੋ ਪਹਿਲਾਂ ਵੀ ਸਾਡੀ ਨੂੰਹ ਉੱਤੇ ਗਲਤ ਨਜ਼ਰ ਰੱਖਦਾ ਸੀ। ਉਧਰ ਇਸੇ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾ ਦੇ ਬਿਆਨ ਦਰਜ ਕਰ ਲਏ ਹਨ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।