ਲੁਧਿਆਣਾ 'ਚ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ, ਵੇਖੋ ਸੀਸੀਟੀਵੀ - LUDHIANA ROAD ACCIDENT
🎬 Watch Now: Feature Video


Published : April 15, 2025 at 12:50 PM IST
ਲੁਧਿਆਣਾ ਦੇ ਰਾਹੋਂ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਬੈਟਰੀ ਰਿਕਸ਼ਾ ਚਾਲਕ ਵੱਲੋਂ ਅਚਾਨਕ ਰਾਹ ਜਾਂਦੇ ਸਮੇਂ ਯੂ-ਟਰਨ ਲੈ ਲਿਆ ਗਿਆ ਤਾਂ ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਰੇਤੇ ਨਾਲ ਭਰਿਆ ਟਿੱਪਰ ਡਿਵਾਈਡਰ 'ਤੇ ਜਾ ਚੜ੍ਹਿਆ। ਇਸ ਦੌਰਾਨ ਟਿੱਪਰ ਚਾਲਕ ਨੇ ਰਿਕਸ਼ਾ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਬ੍ਰੇਕ ਲਾ ਦਿੱਤੀ। ਜਿਸ ਕਰਕੇ ਟਿੱਪਰ ਪਲਟ ਗਿਆ। ਇਸ ਹਾਦਸੇ 'ਚ ਟਿੱਪਰ ਚਾਲਕ ਦੇ ਨਾਲ-ਨਾਲ ਇੱਕ ਸਕੂਟਰ ਸਵਾਰ ਸ਼ਖ਼ਸ ਵੀ ਜ਼ਖਮੀ ਹੋ ਗਿਆ, ਜੋ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਹਾਦਸੇ ਦੌਰਾਨ ਸਕੂਟਰ ਸਵਾਰ ਬੱਚੇ ਵੀ ਸੜਕ 'ਤੇ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਹੈ। ਲੋਕਾਂ ਨੇ ਸਰਕਾਰ ਤੋਂ ਅਪੀਲ ਵੀ ਕੀਤੀ ਕਿ ਬੱਚਿਆਂ ਦੇ ਸਕੂਲ ਦੇ ਸਮੇਂ ਵੱਡੇ ਵਾਹਨਾਂ ਦੀ ਆਵਾਜਾਈ ਰੋਕੀ ਜਾਵੇ ਅਤੇ ਜੋ ਰਿਕਸ਼ਾ ਚਾਲਕ ਸਹੀ ਤਰ੍ਹਾਂ ਡਰਾਈਵ ਨਹੀਂ ਕਰਦੇ ਉਨ੍ਹਾਂ ਖ਼ਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇ।