ਹੈਦਰਾਬਾਦ: ਭਾਰਤੀ ਉਪਭੋਗਤਾ ਕਈ ਹਫ਼ਤਿਆਂ ਤੋਂ Motorola Edge 60 ਸਮਾਰਟਫੋਨ ਦੀ ਉਡੀਕ ਕਰ ਰਹੇ ਸਨ। ਹੁਣ ਆਖਰਕਾਰ ਕੰਪਨੀ ਨੇ ਇਸ ਆਉਣ ਵਾਲੇ ਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। Motorola Edge 60 ਸਮਾਰਟਫੋਨ ਦੀ ਲਾਂਚ ਡੇਟ ਦੇ ਨਾਲ-ਨਾਲ ਇਸ ਸਮਾਰਟਫੋਨ ਦੇ ਫੀਚਰਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਮੋਟੋਰੋਲਾ ਨੇ ਇਸ ਫੋਨ ਦੇ ਰੰਗ, ਰੈਮ ਅਤੇ ਸਟੋਰੇਜ ਵਿਕਲਪਾਂ ਦੀ ਵੀ ਪੁਸ਼ਟੀ ਕੀਤੀ ਹੈ।
Motorola Edge 60 ਸਮਾਰਟਫੋਨ ਕਦੋਂ ਹੋਵੇਗਾ ਲਾਂਚ?
ਮੋਟੋਰੋਲਾ ਨੇ ਭਾਰਤੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਬੈਨਰ ਰਾਹੀਂ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ। ਵੈੱਬਸਾਈਟ ਦੇ ਅਨੁਸਾਰ, Motorola Edge 60 ਸਮਾਰਟਫੋਨ ਭਾਰਤ ਵਿੱਚ 10 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਹ ਫੋਨ ਪੈਂਟੋਨ ਜਿਬਰਾਲਟਰ ਸੀ ਅਤੇ ਪੈਂਟੋਨ ਸ਼ੈਮਰੌਕ ਕਲਰ ਆਪਸ਼ਨਾਂ ਵਿੱਚ ਲਾਂਚ ਕੀਤਾ ਜਾਵੇਗਾ। ਇਸ ਫੋਨ ਵਿੱਚ 12GB ਰੈਮ ਅਤੇ 256GB ਸਟੋਰੇਜ ਮਿਲ ਸਕਦੀ ਹੈ। Motorola Edge 60 ਸਮਾਰਟਫੋਨ ਨੂੰ ਫਲਿੱਪਕਾਰਟ ਰਾਹੀਂ ਵੇਚਿਆ ਜਾਵੇਗਾ।
The all-new #MotorolaEdge60 comes in two stunning Pantone shades, letting you express yourself in style.
— Motorola India (@motorolaindia) June 7, 2025
PANTONE™️ Gibraltar Sea
PANTONE™️ Shamrock
Which colour are you picking?
Motorola Edge 60 ਸਮਾਰਟਫੋਨ ਦੇ ਫੀਚਰਸ
Motorola Edge 60 ਸਮਾਰਟਫੋਨ ਦੇ ਕੁਝ ਫੀਚਰਸ ਦੀ ਪੁਸ਼ਟੀ ਕੰਪਨੀ ਦੀ ਵੈੱਬਸਾਈਟ 'ਤੇ ਕੀਤੀ ਗਈ ਹੈ। ਇਹ ਫੋਨ ਐਂਡਰਾਇਡ 15 'ਤੇ ਅਧਾਰਤ ਹੈਲੋ UI 'ਤੇ ਚੱਲੇਗਾ। ਇਸ ਫੋਨ ਵਿੱਚ 6.67 ਇੰਚ ਦੀ 1.5K (1,220 x 2,712 ਪਿਕਸਲ) ਪੋਲੇਡ ਸਕ੍ਰੀਨ ਮਿਲ ਸਕਦੀ ਹੈ, ਜਿਸਦਾ ਰਿਫਰੈਸ਼ ਰੇਟ 120Hz ਅਤੇ ਪੀਕ ਬ੍ਰਾਈਟਨੈੱਸ 4500 ਨਿਟਸ ਹੋਵੇਗੀ। ਇਹ ਫੋਨ ਕਾਰਨਿੰਗ ਗੋਰਿਲਾ ਗਲਾਸ 7i ਪ੍ਰੋਟੈਕਸ਼ਨ ਦੇ ਨਾਲ ਆਵੇਗਾ। ਫੋਨ ਵਿੱਚ ਪ੍ਰੋਸੈਸਰ ਲਈ ਮੀਡੀਆਟੇਕ ਡਾਇਮੇਂਸਿਟੀ 7400 ਚਿੱਪਸੈੱਟ ਦਿੱਤੀ ਜਾ ਸਕਦੀ ਹੈ ਜਦਕਿ ਇਸ ਫੋਨ ਦੇ ਗਲੋਬਲ ਵੇਰੀਐਂਟ ਵਿੱਚ ਮੀਡੀਆਟੇਕ ਡਾਇਮੇਂਸਿਟੀ 7300 SoC ਚਿੱਪਸੈੱਟ ਦਿੱਤੀ ਜਾ ਸਕਦੀ ਹੈ।
ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਪਿਛਲੇ ਪਾਸੇ ਇੱਕ ਟ੍ਰਿਪਲ ਕੈਮਰਾ ਯੂਨਿਟ ਦਿੱਤਾ ਜਾ ਸਕਦਾ ਹੈ, ਜਿਸਦਾ ਮੁੱਖ ਕੈਮਰਾ 50MP Sony LYTIA 700C ਸੈਂਸਰ ਦੇ ਨਾਲ ਆਵੇਗਾ। ਫੋਨ ਦਾ ਦੂਜਾ ਬੈਕ ਕੈਮਰਾ 50MP ਅਲਟਰਾ-ਵਾਈਡ ਐਂਗਲ ਲੈਂਸ ਦੇ ਨਾਲ ਆ ਸਕਦਾ ਹੈ। ਇਸ ਤੋਂ ਇਲਾਵਾ, ਫੋਨ ਦਾ ਤੀਜਾ ਬੈਕ ਕੈਮਰਾ 10MP ਟੈਲੀਫੋਟੋ ਲੈਂਸ ਦੇ ਨਾਲ ਆ ਸਕਦਾ ਹੈ। ਇਸ ਫੋਨ ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਫੋਨ ਨੂੰ ਪਾਣੀ ਅਤੇ ਧੂੜ ਤੋਂ ਬਚਾਉਣ ਲਈ IP68 + IP69 ਸਰਟੀਫਿਕੇਸ਼ਨ ਵੀ ਮਿਲਿਆ ਹੈ।
ਇਹ ਵੀ ਪੜ੍ਹੋ:-