ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਪਰ ਹੁਣ ਵਟਸਐਪ ਯੂਜ਼ਰਸ ਲਈ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ 'ਚ ਵਟਸਐਪ ਦੇ ਬਿਨ੍ਹਾਂ ਲੋਕਾਂ ਦਾ ਜੀਵਨ ਮੁਸ਼ਕਿਲ ਹੈ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕੁਝ ਸਮਾਰਟਫੋਨਾਂ 'ਚ ਵਟਸਐਪ ਕੰਮ ਕਰਨਾ ਬੰਦ ਕਰ ਸਕਦਾ ਹੈ।
35 ਸਮਾਰਟਫੋਨਾਂ 'ਚ ਨਹੀਂ ਚੱਲੇਗਾ ਵਟਸਐਪ: ਵਟਸਐਪ ਜਲਦ ਹੀ ਕੁਝ ਪੁਰਾਣੇ ਐਂਡਰਾਈਡ ਸਮਾਰਟਫੋਨ ਅਤੇ ਆਈਫੋਨ 'ਤੇ ਆਪਣੀਆਂ ਸੇਵਾਵਾਂ ਨੂੰ ਬੰਦ ਕਰਨ ਜਾ ਰਿਹਾ ਹੈ। ਅਜਿਹੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਸਮਾਰਟਫੋਨਾਂ ਦੀ ਲਿਸਟ 'ਚ ਕਿਤੇ ਤੁਹਾਡਾ ਫੋਨ ਵੀ ਸ਼ਾਮਲ ਨਹੀਂ ਹੈ। ਦਰਅਸਲ, ਅੱਜ ਕੱਲ੍ਹ ਵਟਸਐਪ 'ਚ ਹੈਕਰਸ ਦਾ ਖਤਰਾ ਵੱਧ ਗਿਆ ਹੈ। ਹੈਕਰਸ ਇਨ੍ਹਾਂ ਐਪਾਂ ਰਾਹੀ ਆਮ ਲੋਕਾਂ ਦੇ ਫੋਨ ਤੱਕ ਪਹੁੰਚਣ ਲਈ ਅਲੱਗ-ਅਲੱਗ ਤਰੀਕੇ ਇਸਤੇਮਾਲ ਕਰ ਰਹੇ ਹਨ ਅਤੇ ਯੂਜ਼ਰਸ ਦੇ ਪਰਸਨਲ ਡਾਟਾ 'ਤੇ ਅਟੈਕ ਕਰ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਇਸ ਕਰਕੇ ਵਟਸਐਪ ਪੁਰਾਣੇ ਫੋਨਾਂ 'ਚ ਆਪਣੀ ਸੁਵਿਧਾ ਬੰਦ ਕਰ ਰਿਹਾ ਹੈ, ਤਾਂਕਿ ਯੂਜ਼ਰਸ ਦੇ ਪਰਸਨਲ ਡਾਟਾ ਨੂੰ ਬਚਾਇਆ ਜਾ ਸਕੇ।
- ਵਟਸਐਪ ਦੇ ਗਰੁੱਪ ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਕਰ ਸਕੋਗੇ ਇਹ ਕੰਮ - WhatsApp Group Event Feature
- Amazon Great Freedom Festival ਸੇਲ ਦਾ ਐਲਾਨ, ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗੀ ਭਾਰੀ ਛੋਟ - Amazon Great Freedom Festival Sale
- ਵਟਸਐਪ ਨੇ ਰੋਲਆਊਟ ਕੀਤਾ 'Manage Stickers in Bulk' ਫੀਚਰ, ਇੱਕ ਵਾਰ 'ਚ ਸਟਿੱਕਰਾਂ ਨੂੰ ਡਿਲੀਟ ਅਤੇ ਮੂਵ ਕਰ ਸਕਣਗੇ ਯੂਜ਼ਰਸ - WhatsApp Manage Stickers in Bulk
ਫੋਨਾਂ ਦੀ ਲਿਸਟ: ਇਸ ਲਿਸਟ 'ਚ 35 ਸਮਾਰਟਫੋਨ ਸ਼ਾਮਲ ਹਨ, ਜਿਨ੍ਹਾਂ 'ਚ ਵਟਸਐਪ ਬੰਦ ਹੋ ਸਕਦਾ ਹੈ। ਤੁਸੀਂ ਹੇਠਾਂ ਦਿੱਤੀ ਲਿਸਟ 'ਚ ਦੇਖ ਸਕਦੇ ਹੋ ਕਿ ਕਿਤੇ ਤੁਹਾਡਾ ਫੋਨ ਇਸ ਲਿਸਟ 'ਚ ਸ਼ਾਮਲ ਤਾਂ ਨਹੀਂ ਹੈ।
- Galaxy Ace Plus
- Galaxy Core
- Galaxy Express 2
- Galaxy Grand
- Galaxy Note 3 N9005 LTE
- Galaxy Note 3 Neo LTE+
- Galaxy S II
- Galaxy S3 Mini VE
- Galaxy S4 Active
- Galaxy S4 mini I9190
- Galaxy S4 mini I9192 Duos
- Galaxy S4 mini I9195 LTE
- Galaxy S4 Zoom
- iPhone 5
- iPhone 6
- iPhone 6S
- iPhone SE
- Lenovo A858T
- Lenovo P70
- S890
- Moto G
- Moto X
- Ascend P6 S
- Ascend G525
- Huawei C199
- Huawei GX1s
- Huawei Y625
- Xperia Z1
- Xperia E3
- Optimus 4X HD P880
- Optimus G
- Optimus G Pro
- Optimus L7