ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ, ਤਾਂਕਿ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਸਕੇ। ਹਾਲ ਹੀ ਵਿੱਚ ਕੰਪਨੀ ਨੇ ਵਟਸਐਪ ਸਟੇਟਸ 'ਚ ਮਿਊਜ਼ਿਕ ਨਾਮ ਦਾ ਫੀਚਰ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਸਟੇਟਸ ਵਿੱਚ ਇੱਕ ਹੋਰ ਨਵਾਂ ਫੀਚਰ ਜੋੜਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਲੰਬੇ ਵੀਡੀਓਜ਼ ਨੂੰ ਆਪਣੇ ਸਟੇਟਸ 'ਚ ਸ਼ੇਅਰ ਕਰ ਸਕੋਗੇ, ਕਿਉਕਿ ਵਟਸਐਪ 'ਤੇ ਸਟੇਟਸ ਵੀਡੀਓਜ਼ ਪਾਉਣ ਦੀ ਲਿਮਿਟ ਨੂੰ ਵਧਾ ਕੇ 90 ਸਕਿੰਟ ਕਰ ਦਿੱਤਾ ਜਾਵੇਗਾ।
90 ਸਕਿੰਟ ਦੇ ਵੀਡੀਓ ਵਟਸਐਪ 'ਤੇ ਕਰ ਸਕੋਗੇ ਸ਼ੇਅਰ
ਦੱਸ ਦੇਈਏ ਕਿ ਇਸ ਤੋਂ ਪਹਿਲਾ ਵਟਸਐਪ 'ਤੇ ਸਿਰਫ਼ 60 ਸਕਿੰਟ ਤੱਕ ਦੇ ਵੀਡੀਓਜ਼ ਸ਼ੇਅਰ ਕਰਨ ਦੀ ਸੁਵਿਧਾ ਮਿਲਦੀ ਸੀ ਪਰ ਹੁਣ ਕੰਪਨੀ ਨੇ ਇਸ ਲਿਮਿਟ ਨੂੰ ਵਧਾ ਦਿੱਤਾ ਹੈ। ਜੀ ਹਾਂ... ਹੁਣ ਇਸ ਲਿਮਿਟ ਨੂੰ ਵਧਾ ਕੇ 90 ਸਕਿੰਟ ਕਰ ਦਿੱਤਾ ਗਿਆ ਹੈ। ਹੁਣ ਤੁਹਾਨੂੰ ਵੀਡੀਓ ਦੇ ਭਾਗ ਕੱਟ ਕੇ ਸਟੇਟਸ 'ਚ ਪਾਉਣ ਦੀ ਲੋੜ ਨਹੀਂ ਪਵੇਗੀ। ਫਿਲਹਾਲ, ਇਹ ਫੀਚਰ ਅਜੇ ਰੋਲਆਊਟ ਨਹੀਂ ਹੋਇਆ ਹੈ।
📝 WhatsApp beta for Android 2.25.12.9: what's new?
— WABetaInfo (@WABetaInfo) April 14, 2025
WhatsApp is rolling out a feature to share video status updates up to 90 seconds long, and it's available to some beta testers!
Some users can get this feature by installing certain previous updates.https://t.co/qff05DwuZJ pic.twitter.com/mWl8vRsESO
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਨਵਾਂ ਫੀਚਰ
ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ। ਇਸ ਫੀਚਰ ਨੂੰ ਪਾਉਣ ਲਈ ਤੁਸੀਂ ਗੂਗਲ ਪਲੇ ਸਟੋਰ ਤੋਂ ਐਂਡਰਾਈਡ ਲਈ ਵਟਸਐਪ ਬੀਟਾ ਦੇ ਨਵੇਂ ਅਪਡੇਟ ਨੂੰ ਇੰਸਟਾਲ ਕਰ ਸਕਦੇ ਹੋ। ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਅਨੁਸਾਰ, ਵਟਸਐਪ ਯੂਜ਼ਰਸ ਦੀ ਸੁਵਿਧਾ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਹੋਰ ਵੀ ਬਿਹਤਰ ਸਟੇਟਸ ਅਪਡੇਟ ਅਨੁਭਵ ਆਫ਼ਰ ਕਰਨ ਲਈ ਪੁਰਾਣੀ ਲਿਮਿਟ ਨੂੰ ਹਟਾ ਰਿਹਾ ਹੈ। ਇਹ ਫੀਚਰ ਹੌਲੀ-ਹੌਲੀ ਰੋਲਆਊਟ ਹੋਵੇਗਾ। ਇਹ ਫੀਚਰ ਅਜੇ ਸਾਰੇ ਬੀਟਾ ਯੂਜ਼ਰਸ ਲਈ ਉਪਲਬਧ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ:-