ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ, ਤਾਂਕਿ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਸਕੇ। ਹੁਣ ਕੰਪਨੀ ਨੇ ਵਾਈਸ ਮੈਸੇਜ ਟ੍ਰਾਂਸਕ੍ਰਿਪਸ਼ਨ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਤੈਅ ਕਰ ਸਕਣਗੇ ਕਿ ਰਿਸੀਵ ਹੋਇਆ ਵਾਈਸ ਮੈਸੇਜ ਆਪਣੇ ਆਪ ਟ੍ਰਾਂਸਕ੍ਰਾਈਬ ਹੋਵੇਗਾ ਜਾਂ ਨਹੀਂ। ਇਹ ਅਪਡੇਟ ਵਟਸਐਪ ਬੀਟਾ ਫਾਰ iOS 25.12.10.70 ਵਿੱਚ ਦਿੱਤਾ ਜਾ ਰਿਹਾ ਹੈ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਤੁਸੀਂ ਨਵਾਂ ਆਪਸ਼ਨ ਦੇਖ ਸਕਦੇ ਹੋ।
ਵਾਈਸ ਮੈਸੇਜ ਟ੍ਰਾਂਸਕ੍ਰਾਈਬ ਕਰਨ ਲਈ ਆਪਸ਼ਨ
ਵਟਸਐਪ ਮੈਸੇਜ ਨੂੰ ਟ੍ਰਾਂਸਕ੍ਰਿਪਸ਼ਨ ਕਰਨ ਦਾ ਆਪਸ਼ਨ ਐਪ ਸੈਟਿੰਗ ਵਿੱਚ ਮਿਲੇਗਾ। ਇਸ ਵਿੱਚ ਕੰਪਨੀ ਵਾਈਸ ਮੈਸੇਜ ਨੂੰ ਟ੍ਰਾਂਸਕ੍ਰਾਈਬ ਕਰਨ ਲਈ Automatically, Manually ਅਤੇ Never ਨਾਮ ਦੇ ਤਿੰਨ ਆਪਸ਼ਨ ਦੇ ਰਹੀ ਹੈ। ਯੂਜ਼ਰਸ ਆਪਣੀ ਲੋੜ ਅਨੁਸਾਰ ਇਨ੍ਹਾਂ ਵਿੱਚੋ ਕਿਸੇ ਇੱਕ ਨੂੰ ਚੁਣ ਸਕਦੇ ਹਨ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਵਾਈਸ ਮੈਸੇਜ ਲਈ ਤੈਅ ਕਰ ਸਕਣਗੇ ਕਿ ਉਨ੍ਹਾਂ ਨੂੰ ਹਰ ਵਾਈਸ ਨੋਟ ਨੂੰ Automatically ਟ੍ਰਾਂਸਕ੍ਰਾਈਬ ਕਰਨਾ ਹੈ ਜਾਂ ਲੋੜ ਪੈਣ 'ਤੇ Manually ਟ੍ਰਾਂਸਕ੍ਰਾਈਬ ਕਰਨਾ ਹੈ।
📝 WhatsApp beta for iOS 25.12.10.70: what's new?
— WABetaInfo (@WABetaInfo) April 17, 2025
WhatsApp is rolling out a feature to choose how voice messages are transcribed, and it's available to some beta testers!
Some users can experiment with this feature by installing the previous update.https://t.co/kL6Ax0Unyx pic.twitter.com/lXVyu6iLnt
Manually ਮੋਡ
Manually ਮੋਡ ਚੁਣਨ 'ਤੇ ਯੂਜ਼ਰਸ ਨੂੰ ਵਾਈਸ ਨੋਟ ਦੇ ਮੈਸੇਜ ਬਬਲ ਵਿੱਚ ਇੱਕ ਨਵਾਂ ਬਟਨ ਦਿਖੇਗਾ। ਇਸ ਬਟਨ ਦੀ ਮਦਦ ਨਾਲ ਯੂਜ਼ਰਸ ਜਦੋਂ ਚਾਹੇ ਵਾਈਸ ਨੋਟ ਦੇ ਟ੍ਰਾਂਸਕ੍ਰਿਪਸ਼ਨ ਨੂੰ ਜਨਰੇਟ ਕਰ ਸਕਦੇ ਹਨ। ਇਸ ਫੀਚਰ ਨੂੰ ਲੋੜ ਪੈਣ 'ਤੇ ਯੂਜ਼ਰਸ ਬੰਦ ਵੀ ਕਰ ਸਕਦੇ ਹਨ। ਕੰਪਨੀ ਇਸ ਫੀਚਰ ਨੂੰ iOS 16 'ਚ ਆਫ਼ਰ ਕਰ ਰਹੀ ਹੈ। ਫਿਲਹਾਲ, ਕੰਪਨੀ ਇਸ ਫੀਚਰ ਦੀ ਅਜੇ ਬੀਟਾ ਟੈਸਟਿੰਗ ਕਰ ਰਹੀ ਹੈ। ਆਉਣ ਵਾਲੇ ਹਫ਼ਤੇ ਵਿੱਚ ਇਸਦੇ ਸਟੇਬਲ ਵਰਜ਼ਨ ਨੂੰ ਸਾਰਿਆਂ ਲਈ ਜਾਰੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:-