ਹੈਦਰਾਬਾਦ: Vivo ਨੇ ਭਾਰਤ ਵਿੱਚ ਇੱਕ ਨਵਾਂ ਫੋਨ ਲਾਂਚ ਕੀਤਾ ਹੈ। ਇਸ ਫੋਨ ਦਾ ਨਾਮ Vivo T4 Ultra 5G ਹੈ। ਇਹ Vivo T4 ਸੀਰੀਜ਼ ਦਾ ਹਿੱਸਾ ਹੈ। ਇਸ ਫੋਨ ਵਿੱਚ ਕੰਪਨੀ ਨੇ 1.5K ਰੈਜ਼ੋਲਿਊਸ਼ਨ ਵਾਲਾ ਕਵਾਡ ਕਰਵਡ ਡਿਸਪਲੇਅ ਦਿੱਤਾ ਹੈ, ਜਿਸਦਾ ਰਿਫਰੈਸ਼ ਰੇਟ 120Hz ਹੈ। ਇਸ ਫੋਨ ਵਿੱਚ ਪ੍ਰੋਸੈਸਰ ਲਈ ਮੀਡੀਆਟੇਕ ਡਾਈਮੈਂਸਿਟੀ 9300+ ਚਿੱਪਸੈੱਟ ਦਿੱਤੀ ਹੈ, ਜੋ 5500mAh ਬੈਟਰੀ ਅਤੇ 90W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ।
Vivo T4 Ultra 5G ਸਮਾਰਟਫੋਨ ਦੇ ਫੀਚਰਸ
Vivo T4 Ultra 5G ਸਮਾਰਟਫੋਨ ਵਿੱਚ 6.67-ਇੰਚ ਦੀ 1.5K ਕਵਾਡ ਕਰਵਡ AMOLED ਸਕ੍ਰੀਨ ਦਿੱਤੀ ਗਈ ਹੈ, ਜਿਸਦਾ ਰਿਫਰੈਸ਼ ਰੇਟ 120Hz ਹੈ ਅਤੇ ਪੀਕ ਬ੍ਰਾਈਟਨੈੱਸ 5000 nits ਹੈ। ਇਸ ਫੋਨ ਦੀ ਸਕ੍ਰੀਨ ਨਾਈਟ ਆਈ ਪ੍ਰੋਟੈਕਸ਼ਨ ਫੀਚਰ ਦੇ ਨਾਲ ਆਉਂਦੀ ਹੈ। ਫੋਨ ਵਿੱਚ ਪ੍ਰੋਸੈਸਰ ਲਈ ਮੀਡੀਆਟੇਕ ਡਾਇਮੈਂਸਿਟੀ 9300+ 5G ਚਿੱਪਸੈੱਟ ਦਿੱਤੀ ਗਈ ਹੈ, ਜੋ 90fps 'ਤੇ BGMI ਚਲਾਉਣ ਦੀ ਆਗਿਆ ਦਿੰਦਾ ਹੈ। ਇਸ ਫੋਨ ਦਾ ਕੈਮਰਾ ਇਸਦਾ ਸਭ ਤੋਂ ਵੱਡਾ ਹਾਈਲਾਈਟ ਹੈ। ਫੋਨ ਦੇ ਪਿਛਲੇ ਹਿੱਸੇ ਵਿੱਚ ਕੰਪਨੀ ਨੇ 50MP + 50MP + 8MP ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਹੈ। ਮੁੱਖ ਕੈਮਰਾ ਸੋਨੀ IMX921 ਸੈਂਸਰ, ਦੂਜਾ ਕੈਮਰਾ 3x ਪੈਰੀਸਕੋਪ ਟੈਲੀਫੋਟੋ ਲੈਂਸ ਵਾਲਾ ਅਤੇ ਤੀਜਾ ਕੈਮਰਾ ਅਲਟਰਾ ਵਾਈਡ ਐਂਗਲ ਲੈਂਸ ਦੇ ਨਾਲ ਆਉਦਾ ਹੈ। ਇਸ ਫੋਨ ਵਿੱਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 90W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਦੀ ਹੈ।
The vivo T4 Ultra is rushing in at Ultra speed. Think you can keep up? Sales start on 18th June.
— vivo India (@Vivo_India) June 11, 2025
Know more. https://t.co/MRRGkygK5C#vivoT4Ultra #GetSetTurbo #TurboLife pic.twitter.com/E6GGLc2cgk
Vivo T4 Ultra 5G ਸਮਾਰਟਫੋਨ ਦੀ ਕੀਮਤ
ਕੰਪਨੀ ਨੇ ਇਸ ਫੋਨ ਨੂੰ ਤਿੰਨ ਵੇਰੀਐਂਟ ਵਿੱਚ ਲਾਂਚ ਕੀਤਾ ਹੈ। ਪਹਿਲਾ ਵੇਰੀਐਂਟ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ 37,999 ਰੁਪਏ ਹੈ। ਇਸ ਫੋਨ ਦਾ ਦੂਜਾ ਵੇਰੀਐਂਟ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ 39,999 ਰੁਪਏ ਹੈ। ਇਸਦਾ ਤੀਜਾ ਵੇਰੀਐਂਟ 12GB ਰੈਮ ਅਤੇ 512GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ 41,999 ਰੁਪਏ ਹੈ।
Vivo T4 Ultra 5G ਸਮਾਰਟਫੋਨ ਦੀ ਪਹਿਲੀ ਸੇਲ
Vivo T4 Ultra 5G ਸਮਾਰਟਫੋਨ ਦੀ ਪਹਿਲੀ ਸੇਲ 18 ਜੂਨ 2025 ਤੋਂ ਸ਼ੁਰੂ ਹੋ ਰਹੀ ਹੈ। ਇਹ ਫੋਨ ਫਲਿੱਪਕਾਰਟ, ਵੀਵੋ ਇੰਡੀਆ ਦੇ ਈ-ਸਟੋਰ ਅਤੇ ਸਾਰੇ ਪਾਰਟਨਰ ਰਿਟੇਲ ਸਟੋਰਾਂ 'ਤੇ ਵਿਕਰੀ ਲਈ ਉਪਲਬਧ ਹੋਵੇਗਾ।
ਇਹ ਵੀ ਪੜ੍ਹੋ:-