ਹੈਦਰਾਬਾਦ: VI ਨੇ ਆਪਣੀ 5G ਸੇਵਾ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। VI ਨੇ ਮੁੰਬਈ ਤੋਂ ਆਪਣੀ 5G ਸੇਵਾ ਸ਼ੁਰੂ ਕੀਤੀ ਸੀ ਅਤੇ ਹੁਣ ਕੰਪਨੀ ਨੇ ਦੋ ਹੋਰ ਸ਼ਹਿਰਾਂ ਵਿੱਚ 5G ਸੇਵਾ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਅਤੇ ਪਟਨਾ ਸ਼ਾਮਲ ਹੈ। ਪਿਛਲੇ ਸੋਮਵਾਰ VI ਨੇ ਸੈਮਸੰਗ ਨਾਲ ਸਾਂਝੇਦਾਰੀ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ 5G ਸੇਵਾ ਸ਼ੁਰੂ ਕੀਤੀ। VI ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਦੇਸ਼ ਦੇ ਕੁਝ ਹੋਰ ਵੱਡੇ ਸ਼ਹਿਰਾਂ ਵਿੱਚ 5G ਨੈੱਟਵਰਕ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੰਪਨੀ ਨੈੱਟਵਰਕ ਔਪਟੀਮਾਈਜੇਸ਼ਨ ਲਈ AI ਦੀ ਵਰਤੋਂ ਕਰ ਰਹੀ ਹੈ।
Vi ਨੇ 5G ਸੇਵਾ ਕੀਤੀ ਸ਼ੁਰੂ
Vi ਨੇ ਕਿਹਾ ਕਿ ਚੰਡੀਗੜ੍ਹ ਅਤੇ ਪਟਨਾ ਦੇ ਯੂਜ਼ਰਸ ਵੀ ਹੁਣ ਉਨ੍ਹਾਂ ਦੀ ਹਾਈ-ਸਪੀਡ ਇੰਟਰਨੈਟ ਸੇਵਾ ਦਾ ਲਾਭ ਲੈ ਸਕਦੇ ਹਨ। VI ਨੇ ਆਪਣੇ ਉਪਭੋਗਤਾਵਾਂ ਨੂੰ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਸੈਮਸੰਗ ਨਾਲ ਸਾਂਝੇਦਾਰੀ ਵਿੱਚ vRan ਤਕਨਾਲੋਜੀ ਲਾਗੂ ਕੀਤੀ ਹੈ। ਇਸ ਤੋਂ ਇਲਾਵਾ, VI ਨੇ ਆਪਣੇ 5G ਨੈੱਟਵਰਕ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ AI ਅਧਾਰਤ ਸਵੈ-ਸੰਗਠਿਤ ਨੈੱਟਵਰਕ (SON) ਸਿਸਟਮ ਵੀ ਪੇਸ਼ ਕੀਤਾ ਹੈ। ਇਹ ਤਕਨਾਲੋਜੀ ਆਪਣੇ ਆਪ ਨੈੱਟਵਰਕ ਦੀ ਨਿਗਰਾਨੀ ਕਰਦੀ ਹੈ ਅਤੇ ਆਪਣੇ ਆਪ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਨਾਲ ਉਪਭੋਗਤਾ ਬਿਹਤਰ, ਸਥਿਰ ਅਤੇ ਹਾਈ-ਸਪੀਡ ਇੰਟਰਨੈੱਟ ਸੇਵਾ ਪ੍ਰਾਪਤ ਕਰ ਸਕਦੇ ਹਨ।
After a successful #5G debut in Mumbai, we’re excited to expand our next-generation connectivity with the launch of Vi 5G services in #Patna and #Chandigarh today. Vi users with compatible devices in these cities can now access unlimited 5G data under our introductory offer, with… pic.twitter.com/sdrNYOcfKd
— Vi_News (@ViNewsOfficial) April 28, 2025
ਮਜ਼ਾ ਹੋਵੇਗਾ ਹੋਰ ਵੀ ਦੋਗੁਣਾ
Vi ਆਪਣੇ 299 ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲੇ ਪਲਾਨ ਦੇ ਨਾਲ ਅਨਲਿਮਟਿਡ 5G ਡਾਟਾ ਆਫ਼ਰ ਕਰ ਰਿਹਾ ਹੈ। Vi ਇਸ ਪ੍ਰੀਪੇਡ ਪਲਾਨ ਨਾਲ ਹੀਰੋ ਅਨਲਿਮਟਿਡ, ਸੁਪਰ ਹੀਰੋ ਪਲਾਨਾਂ ਨਾਲ ਅਸੀਮਤ 5G ਇੰਟਰਨੈੱਟ ਦੀ ਪੇਸ਼ਕਸ਼ ਵੀ ਕਰ ਰਿਹਾ ਹੈ। ਇਸ ਤੋਂ ਇਲਾਵਾ, VI ਨੇ ਦੇਸ਼ ਭਰ ਦੇ 11 ਕ੍ਰਿਕਟ ਸਟੇਡੀਅਮਾਂ 'ਤੇ ਵੀ 5G ਸੇਵਾਵਾਂ ਸ਼ੁਰੂ ਕੀਤੀਆਂ ਹਨ।
Vi ਦੀ 5G ਸੁਵਿਧਾ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਦਾ ਮਿਲ ਰਿਹਾ ਚੰਗਾ ਹੁੰਗਾਰਾ
ਭਾਰਤ ਵਿੱਚ 5G ਸੇਵਾ ਦੀ ਸ਼ੁਰੂਆਤ ਤੋਂ ਬਾਅਦ Vi ਨੂੰ ਉਪਭੋਗਤਾਵਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। Vi ਦੇ ਅਨੁਸਾਰ, 70 ਫੀਸਦੀ ਤੋਂ ਵੱਧ ਉਪਭੋਗਤਾ ਹੁਣ Vi ਦੀ 5G ਸੇਵਾ ਦੀ ਵਰਤੋਂ ਕਰ ਰਹੇ ਹਨ, ਜੋ ਕਿ ਕੰਪਨੀ ਦੇ ਕੁੱਲ ਨੈੱਟਵਰਕ ਦਾ 20 ਫੀਸਦੀ ਹੈ। ਮੁੰਬਈ, ਚੰਡੀਗੜ੍ਹ ਅਤੇ ਪਟਨਾ ਤੋਂ ਬਾਅਦ Vi ਹੁਣ ਬੰਗਲੁਰੂ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਆਪਣੀ 5G ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। Vi ਨੇ ਇਸ ਬਾਰੇ ਕਿਹਾ ਹੈ ਕਿ ਉਹ ਭਾਰਤ ਵਿੱਚ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ 5G ਸੇਵਾ ਸ਼ੁਰੂ ਕਰ ਰਿਹਾ ਹੈ।
ਇਹ ਵੀ ਪੜ੍ਹੋ:-