ਹੈਦਰਾਬਾਦ: Samsung ਆਪਣੇ ਗ੍ਰਾਹਕਾਂ ਲਈ Samsung Galaxy S25 Edge ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਗ੍ਰਾਹਕ ਇਸ ਫੋਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹੁਣ ਤੁਹਾਡਾ ਇੰਤਜ਼ਾਰ ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਜੀ ਹਾਂ... Samsung Galaxy S25 Edge ਸਮਾਰਟਫੋਨ ਕੱਲ੍ਹ ਲਾਂਚ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕੰਪਨੀ ਪਹਿਲਾ ਹੀ ਇਸ ਫੋਨ ਦਾ ਡਿਜ਼ਾਈਨ, ਮੋਟਾਈ, ਭਾਰ ਅਤੇ ਕੈਮਰੇ ਬਾਰੇ ਖੁਲਾਸਾ ਕਰ ਚੁੱਕੀ ਹੈ ਅਤੇ ਇਸ ਫੋਨ ਦੀ ਤਸਵੀਰ ਵੀ ਲੀਕ ਹੋ ਚੁੱਕੀ ਹੈ, ਜਿਸ ਵਿੱਚ ਫੀਚਰਸ ਦਾ ਖੁਲਾਸਾ ਹੋਇਆ ਹੈ। ਹੁਣ ਕੰਪਨੀ ਕੱਲ੍ਹ ਇਸ ਫੋਨ ਦੇ ਲਾਂਚ ਇਵੈਂਟ ਨੂੰ ਲਾਈਵ ਸਟ੍ਰੀਮ ਕਰੇਗੀ।
Samsung Galaxy S25 Edge ਦਾ ਲਾਂਚ ਇਵੈਂਟ ਕਿੱਥੇ ਦੇਖੀਏ?
ਦੱਸ ਦੇਈਏ ਕਿ Samsung Galaxy S25 Edge ਦਾ ਲਾਂਚ ਇਵੈਂਟ ਤੁਸੀਂ ਕੱਲ੍ਹ ਸਵੇਰੇ 5:30 ਵਜੇ samsung.com ਅਤੇ ਕੰਪਨੀ ਦੇ ਅਧਿਕਾਰਿਤ Youtube ਚੈਨਲ 'ਤੇ ਦੇਖ ਸਕਦੇ ਹੋ। ਇਸ ਫੋਨ ਨੂੰ ਬਿਓਂਡ ਸਲਿਮ ਨਾਮ ਨਾਲ ਲਾਂਚ ਕੀਤਾ ਜਾ ਰਿਹਾ ਹੈ।
Ready to go beyond slim? Join us on May 13, 2025 to check out the slimmest Galaxy S Series ever.
— Samsung India (@SamsungIndia) May 9, 2025
Register now: https://t.co/PHmpdgR5x8#GalaxyAI #GalaxyS25 Edge #Samsung pic.twitter.com/7iQW15CbaQ
Samsung Galaxy S25 Edge ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਫੋਨ ਵਿੱਤ 6.7 ਇੰਚ ਦੀ AMOLED ਡਿਸਪਲੇ ਮਿਲਣ ਦੀ ਉਮੀਦ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ ਵਿੱਚ ਸਨੈਪਡ੍ਰੈਗਨ 8 ਐਲੀਟ ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 200MP ਦਾ ਪ੍ਰਾਈਮਰੀ ਕੈਮਰਾ, 12MP ਦਾ ਅਲਟ੍ਰਾ ਵਾਈਡ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ ਵਿੱਚ 3,900mAh ਦੀ ਬੈਟਰੀ ਮਿਲ ਸਕਦੀ ਹੈ, ਜੋ 25ਵਾਟ ਦੀ ਵਾਇਰਡ ਚਾਰਜਿੰਗ ਅਤੇ 15ਵਾਟ ਦੀ ਵਾਇਰਲੈਂਸ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ।
Samsung Galaxy S25 Edge ਦੀ ਕੀਮਤ
ਫਿਲਹਾਲ, ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਕਿਹਾ ਦਾ ਰਿਹਾ ਹੈ ਕਿ Samsung Galaxy S25 Edge ਸਮਾਰਟਫੋਨ ਦੇ 12GB ਰੈਮ+256GB ਸਟੋਰੇਜ ਦੀ ਕੀਮਤ 1,10,000 ਰੁਪਏ ਹੋ ਸਕਦੀ ਹੈ।
ਇਹ ਵੀ ਪੜ੍ਹੋ:-