ਹੈਦਰਾਬਾਦ: OnePlus ਨੇ ਭਾਰਤ ਵਿੱਚ ਆਪਣਾ OnePlus 13s ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸਦੇ ਨਾਲ ਹੀ, ਕੰਪਨੀ ਨੇ OnePlus 13s ਸਮਾਰਟਫੋਨ ਦੀ ਸੇਲ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਫੋਨ ਨੂੰ ਕਈ ਸ਼ਾਮਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ।
OnePlus 13s ਸਮਾਰਟਫੋਨ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਫੋਨ ਵਿੱਚ 6.32 ਇੰਚ ਦੀ 1.5K LTPO AMOLED ਡਿਸਪਲੇ ਦਿੱਤੀ ਗਈ ਹੈ, ਜੋ 1-120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਸਨੈਪਡ੍ਰੈਗਨ 8Elite 4nm ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 50MP ਦਾ ਮੇਨ ਕੈਮਰਾ, 50MP ਦਾ ਟੈਲੀਫੋਟੋ ਕੈਮਰਾ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ ਵਿੱਚ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਵਿੱਚ 5,850mAh ਦੀ ਬੈਟਰੀ ਮਿਲਦੀ ਹੈ, ਜੋ 80 ਵਾਟ ਦੀ SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Power meets proportion on the all-new #OnePlus13s. Catch the keynote action, and more here: https://t.co/ZRTPPHX5Yt
— OnePlus India (@OnePlus_IN) June 5, 2025
OnePlus 13s ਸਮਾਰਟਫੋਨ ਦੀ ਕੀਮਤ
OnePlus 13s ਸਮਾਰਟਫੋਨ ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 54,999 ਰੁਪਏ ਅਤੇ 12GB+512GB ਸਟੋਰੇਜ ਦੀ ਕੀਮਤ 59,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ Black Velvet, Pink Satin, ਅਤੇ India-exclusive Green Silk ਕਲਰ ਆਪਸ਼ਨਾਂ ਦੇ ਨਾਲ ਖਰੀਦਿਆ ਜਾ ਸਕਦਾ ਹੈ।
OnePlus 13s ਸਮਾਰਟਫੋਨ ਦੀ ਸੇਲ ਅਤੇ ਖਰੀਦਦਾਰੀ
OnePlus 13s ਸਮਾਰਟਫੋਨ ਦੀ ਸੇਲ 12 ਜੂਨ ਤੋਂ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ OnePlus.in, OnePlus Store App, Amazon.in ਅਤੇ ਆਫਲਾਈਨ ਰਿਟੇਲਰਸ ਜਿਵੇਂ ਕਿ OnePlus Experience Stores, Reliance Digital, Croma, Vijay Sales, Bajaj Electronics ਆਦਿ ਰਾਹੀਂ ਖਰੀਦ ਸਕਦੇ ਹੋ।
OnePlus 13s ਸਮਾਰਟਫੋਨ ਦੀ ਪ੍ਰੀ-ਬੁੱਕਿੰਗ
ਇਸ ਫੋਨ ਦੀ ਪ੍ਰੀ-ਬੁੱਕਿੰਗ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ। OnePlus 13s ਸਮਾਰਟਫੋਨ ਨੂੰ ਤੁਸੀਂ ਅੱਜ ਤੋਂ ਹੀ 1,999 ਰੁਪਏ ਵਿੱਚ ਪ੍ਰੀ-ਬੁੱਕ ਕਰ ਸਕਦੇ ਹੋ।
Stronger. Smarter. Smaller. The #OnePlus13s is here.
— OnePlus India (@OnePlus_IN) June 5, 2025
Pre-order now: https://t.co/wPkrNOw1NF pic.twitter.com/3u1tE9DT7E
OnePlus 13s ਸਮਾਰਟਫੋਨ 'ਤੇ ਬੈਂਕ ਆਫ਼ਰਸ
OnePlus 13s ਸਮਾਰਟਫੋਨ 'ਤੇ ਬੈਂਕ ਆਫ਼ਰਸ ਵੀ ਮਿਲ ਰਹੇ ਹਨ। ਇਸ ਫੋਨ 'ਤੇ SBI ਕਾਰਡ ਰਾਹੀਂ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਨੂੰ 5,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਛੋਟ ਤੋਂ ਬਾਅਦ ਤੁਸੀਂ OnePlus 13s ਸਮਾਰਟਫੋਨ ਨੂੰ 49,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਖਰੀਦ ਸਕਦੇ ਹੋ। ਇਸਦੇ ਨਾਲ ਹੀ, 5,000 ਦਾ ਐਕਸਚੇਜ ਬੋਨਸ ਵੀ ਮਿਲ ਰਿਹਾ ਹੈ। ਤੁਸੀਂ 15 ਮਹੀਨੇ ਤੱਕ ਦੀ No-Cost EMI ਰਾਹੀਂ ਵੀ ਇਸ ਫੋਨ ਨੂੰ ਖਰੀਦ ਸਕਦੇ ਹੋ। ਦੱਸ ਦੇਈਏ ਕਿ ਕਿ OnePlus 13s ਸਮਾਰਟਫੋਨ 2 ਸਾਲ ਦੀ ਬੈਟਰੀ ਪ੍ਰੋਟੈਕਸ਼ਨ ਪਲਾਨ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸਦੇ ਨਾਲ ਹੀ, ਕੰਪਨੀ OnePlus 13s ਸਮਾਰਟਫੋਨ ਦੇ ਨਾਲ 2,099 ਰੁਪਏ ਦੇ Nord Buds 3 ਵੀ ਫ੍ਰੀ ਵਿੱਚ ਆਫ਼ਰ ਕਰ ਰਹੀ ਹੈ।
ਇਹ ਵੀ ਪੜ੍ਹੋ:-