ਹੈਦਰਾਬਾਦ: Motorola Edge 60 ਸਮਾਰਟਫੋਨ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਗ੍ਰਾਹਕ ਇਸ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਆਖਰਕਾਰ ਹੁਣ Motorola ਦੇ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਕੰਪਨੀ ਨੇ Motorola Edge 60 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਵਿੱਚ ਕਈ AI ਫੀਚਰਸ ਵੀ ਦਿੱਤੇ ਗਏ ਹਨ। ਇਸਦੇ ਨਾਲ ਹੀ, Motorola Edge 60 ਸਮਾਰਟਫੋਨ ਦੀ ਕੀਮਤ ਵੀ ਤੁਹਾਡੇ ਬਜਟ ਵਿੱਚ ਹੈ।
Motorola Edge 60 ਸਮਾਰਟਫੋਨ ਦੀ ਕੀਮਤ
Motorola Edge 60 ਸਮਾਰਟਫੋਨ ਦੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਨੂੰ ਭਾਰਤ ਵਿੱਚ 25,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਤੁਸੀਂ Pantone Gibraltar Sea ਅਤੇ Pantone Shamrock ਕਲਰ ਆਪਸ਼ਨਾਂ ਵਿੱਚ ਫਲਿੱਪਕਾਰਟ, Motorola.in ਅਤੇ ਆਫਲਾਈਨ ਸਟੋਰਾਂ ਤੋਂ ਖਰੀਦ ਸਕਦੇ ਹੋ।
Built to capture more. Create more. Express like never before.
— Motorola India (@motorolaindia) June 10, 2025
Introducing the all-new Motorola Edge 60 — featuring the segment’s only 3 x 50MP Pro-Grade AI camera with 3X Optical Zoom.
Sale starts 17th June on Reliance Digital. pic.twitter.com/uxlJCqaEu5
Motorola Edge 60 ਸਮਾਰਟਫੋਨ ਦੀ ਸੇਲ
Motorola Edge 60 ਸਮਾਰਟਫੋਨ ਨੂੰ ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਇਸਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। Motorola Edge 60 ਸਮਾਰਟਫੋਨ ਦੀ ਪਹਿਲੀ ਸੇਲ 17 ਜੂਨ ਤੋਂ ਸ਼ੁਰੂ ਹੋ ਰਹੀ ਹੈ। ਇਸਦੇ ਨਾਲ ਹੀ, ਲਾਂਚ ਆਫ਼ਰਸ ਵੀ ਦਿੱਤੇ ਜਾ ਰਹੇ ਹਨ। ਲਾਂਚ ਆਫ਼ਰਸ ਦੇ ਤਹਿਤ Axis Bank ਅਤੇ IDFC Bank ਕ੍ਰੇਡਿਟ ਕਾਰਡ ਯੂਜ਼ਰਸ ਨੂੰ 1,000 ਰੁਪਏ ਦਾ ਡਿਸਕਾਊਂਟ ਮਿਲ ਸਕਦਾ ਹੈ।
Underwater. Unbothered. Unmatched. Express fearlessly with the all-new #MotorolaEdge60, built to go where others can’t — thanks to IP68 + IP69 protection.
— Motorola India (@motorolaindia) June 9, 2025
Launching June 10th on Flipkart and in stores.
Motorola Edge 60 ਸਮਾਰਟਫੋਨ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Motorola Edge 60 ਸਮਾਰਟਫੋਨ ਵਿੱਚ 6.67 ਇੰਚ ਦੀ 1.5K pOLED ਸਕ੍ਰੀਨ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਮੀਡੀਆਟੇਕ Dimensity 7300 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ ਟ੍ਰਿਪਲ ਕੈਮਰਾ ਸੈਟਅੱਪ ਮਿਲਦਾ ਹੈ, ਜਿਸ ਵਿੱਚ 50MP ਦਾ ਪ੍ਰਾਈਮਰੀ ਸੈਂਸਰ, 50MP ਦਾ ਅਲਟ੍ਰਾ ਵਾਈਡ ਕੈਮਰਾ ਅਤੇ 10MP ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ ਵਿੱਚ 50MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨਮ ਵਿੱਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ 68 ਵਾਟ ਦੀ ਟਰਬੋਪਾਵਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਇਹ ਵੀ ਪੜ੍ਹੋ:-