ਹੈਦਰਾਬਾਦ: Motorola Edge 60 Pro ਸਮਾਰਟਫੋਨ ਅੱਜ ਭਾਰਤ ਵਿੱਚ ਲਾਂਚ ਹੋ ਗਿਆ ਹੈ। ਇਸ ਫੋਨ ਵਿੱਚ ਕੰਪਨੀ ਨੇ ਮੀਡੀਆਟੈੱਕ ਡਾਈਮੈਂਸਿਟੀ 8350 ਐਕਸਟ੍ਰੀਮ ਚਿੱਪਸੈੱਟ, 1.5K ਰੈਜ਼ੋਲਿਊਸ਼ਨ ਵਾਲੀ 6.7-ਇੰਚ ਸਕ੍ਰੀਨ, 6000mAh ਬੈਟਰੀ ਅਤੇ ਵਾਇਰਡ, ਵਾਇਰਲੈੱਸ ਅਤੇ ਰਿਵਰਸ ਚਾਰਜਿੰਗ ਸਪੋਰਟ ਵਰਗੀਆਂ ਕਈ ਖਾਸ ਵਿਸ਼ੇਸ਼ਤਾਵਾਂ ਦਿੱਤੀਆਂ ਹਨ। ਇਸਦੇ ਨਾਲ ਹੀ Motorola Edge 60 Pro ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।
Motorola Edge 60 Pro ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ Motorola Edge 60 Pro ਵਿੱਚ 1.5K ਰੈਜ਼ੋਲਿਊਸ਼ਨ ਵਾਲੀ 6.7-ਇੰਚ ਦੀ ਕਵਾਡ ਕਰਵਡ pOLED ਸਕ੍ਰੀਨ ਦਿੱਤੀ ਗਈ ਹੈ, ਜਿਸਦਾ ਰਿਫਰੈਸ਼ ਰੇਟ 120Hz ਅਤੇ ਪੀਕ ਬ੍ਰਾਈਟਨੈੱਸ 4,500 nits ਹੈ। ਇਸ ਫੋਨ ਵਿੱਚ ਕਾਰਨਿੰਗ ਗੋਰਿਲਾ ਗਲਾਸ 7i ਸੁਰੱਖਿਆ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ ਵਿੱਚ ਮੀਡੀਆਟੇਕ ਡਾਇਮੈਂਸਿਟੀ 8350 ਐਕਸਟ੍ਰੀਮ SoC ਚਿੱਪਸੈੱਟ ਦਿੱਤੀ ਗਈ ਹੈ, ਜੋ ਕਿ 12GB ਤੱਕ LPDDR4X ਰੈਮ ਅਤੇ 512GB ਤੱਕ UFS 4.0 ਸਟੋਰੇਜ ਸਮਰੱਥਾ ਦੇ ਨਾਲ ਆਉਂਦੀ ਹੈ। ਕੰਪਨੀ ਨੇ ਇਸ ਫੋਨ ਦੇ ਪਿਛਲੇ ਪਾਸੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਹੈ, ਜਿਸਦਾ ਮੁੱਖ ਕੈਮਰਾ 50MP ਸੈਂਸਰ, ਦੂਜਾ ਬੈਕ ਕੈਮਰਾ 50MP ਅਲਟਰਾ ਵਾਈਡ ਐਂਗਲ ਲੈਂਸ ਅਤੇ ਤੀਜਾ ਬੈਕ ਕੈਮਰਾ 10MP ਟੈਲੀਫੋਟੋ ਲੈਂਸ ਦੇ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Motorola Edge 60 Pro ਵਿੱਚ 6000mAh ਦੀ ਬੈਟਰੀ ਮਿਲਦੀ ਹੈ, ਜੋ 90W ਟਰਬੋਪਾਵਰ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਸ ਫੋਨ ਵਿੱਚ 15W ਵਾਇਰਲੈੱਸ ਚਾਰਜਿੰਗ ਸਪੋਰਟ ਅਤੇ 5W ਰਿਵਰਸ ਚਾਰਜਿੰਗ ਸਪੋਰਟ ਵੀ ਦਿੱਤਾ ਗਿਆ ਹੈ।
Motorola Edge 60 Pro ਦੀ ਕੀਮਤ
ਭਾਰਤ ਵਿੱਚ Motorola Edge 60 Pro ਦੀ ਕੀਮਤ 29,999 ਰੁਪਏ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ 8GB ਰੈਮ ਦੇ ਨਾਲ 256GB ਸਟੋਰੇਜ ਦੀ ਸਹੂਲਤ ਮਿਲਦੀ ਹੈ। ਇਸ ਫੋਨ ਦਾ ਦੂਜਾ ਵੇਰੀਐਂਟ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ 33,999 ਰੁਪਏ ਹੈ। ਕੰਪਨੀ ਨੇ ਇਸ ਫੋਨ ਨੂੰ ਪੈਂਟੋਨ ਡੈਜ਼ਲਿੰਗ ਬਲੂ, ਪੈਂਟੋਨ ਸਪਾਰਕਲਿੰਗ ਗ੍ਰੇਪ ਅਤੇ ਪੈਂਟੋਨ ਸ਼ੈਡੋ ਰੰਗਾਂ ਵਿੱਚ ਲਾਂਚ ਕੀਤਾ ਹੈ।
#MotorolaEdge60Pro
— Motorola India (@motorolaindia) April 30, 2025
Exceptional clarity with a 50MP+50MP+50X AI-powered camera system. Stay powered with a 6000mAh battery & enjoy an exquisite 1.5K quad-curved display & much more.
Pre-order now on Flipkart | https://t.co/azcEfy1Wlo | Leading retail stores#EdgeOfExcellence
Motorola Edge 60 Pro ਦੀ ਸੇਲ
Motorola Edge 60 Pro ਦੀ ਵਿਕਰੀ 7 ਮਈ ਨੂੰ ਦੁਪਹਿਰ 12 ਵਜੇ ਫਲਿੱਪਕਾਰਟ ਅਤੇ ਮੋਟੋਰੋਲਾ ਇੰਡੀਆ ਦੀ ਵੈੱਬਸਾਈਟ 'ਤੇ ਸ਼ੁਰੂ ਹੋਵੇਗੀ। ਹਾਲਾਂਕਿ, ਉਪਭੋਗਤਾ ਅੱਜ ਤੋਂ ਹੀ ਫਲਿੱਪਕਾਰਟ ਅਤੇ ਮੋਟੋਰੋਲਾ ਇੰਡੀਆ ਦੀ ਵੈੱਬਸਾਈਟ 'ਤੇ ਜਾ ਕੇ ਇਸ ਫੋਨ ਨੂੰ ਪ੍ਰੀ-ਆਰਡਰ ਕਰ ਸਕਦੇ ਹਨ।
ਇਹ ਵੀ ਪੜ੍ਹੋ:-