ਹੈਦਰਾਬਾਦ: Motorola Edge 60 Fusion ਦਾ ਲੈਂਡਿੰਗ ਪੇਜ ਫਲਿੱਪਕਾਰਟ 'ਤੇ ਲਾਈਵ ਹੋ ਗਿਆ ਹੈ। ਇਸ ਪੰਨੇ 'ਤੇ "ਜਲਦੀ ਆ ਰਿਹਾ ਹੈ" ਲਿਖਿਆ ਹੋਇਆ ਹੈ। ਇਸ 'ਚ ਫੋਨ ਦੀ ਡਿਸਪਲੇਅ, ਟਿਕਾਊ ਨਿਰਮਾਣ ਅਤੇ AI ਫੀਚਰਸ ਦੀ ਝਲਕ ਦੇਖੀ ਜਾ ਸਕਦੀ ਹੈ। ਦੱਸ ਦੇਈਏ ਕਿ ਮੋਟੋਰੋਲਾ ਨੇ ਇਸ ਫੋਨ ਦਾ ਪਿਛਲਾ ਵਰਜ਼ਨ ਪਿਛਲੇ ਸਾਲ ਮਈ 2024 'ਚ ਲਾਂਚ ਕੀਤਾ ਸੀ। ਉਸ ਫੋਨ ਦਾ ਨਾਂ Motorola Edge 50 Fusion ਸੀ। ਹੁਣ ਕੰਪਨੀ ਇਸ ਫੋਨ ਦੇ ਸਕਸੇਸਰ ਵਰਜ਼ਨ ਨੂੰ ਲਾਂਚ ਕਰਨ ਵਾਲੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਫੋਨ ਬਾਰੇ।
Motorola ਨੇ ਆਪਣੇ ਆਉਣ ਵਾਲੇ ਫੋਨ ਦੇ ਕੁਝ ਟੀਜ਼ਰਸ ਦਾ ਖੁਲਾਸਾ ਕੀਤਾ ਹੈ। Motorola Edge 60 Fusion ਦੇ ਟੀਜ਼ਰ ਵਿੱਚ ਤਿੰਨ ਪੋਸਟਰ ਨਜ਼ਰ ਆ ਰਹੇ ਹਨ। ਇਨ੍ਹਾਂ 'ਚੋਂ ਇਕ 'ਚ ਚੰਗੀ ਡਿਸਪਲੇ ਕੁਆਲਿਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਦੂਜੇ ਪੋਸਟਰ 'ਚ ਫੋਨ ਦੀ ਟਿਕਾਊਤਾ ਦਿਖਾਈ ਜਾ ਰਹੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਫੋਨ ਦੀ IP68 ਅਤੇ IP69 ਰੇਟਿੰਗ ਹੋਵੇਗੀ। ਇਸ ਤੋਂ ਇਲਾਵਾ ਇਸ ਫੋਨ ਦੇ ਟੀਜ਼ਰ ਦੇ ਤੀਜੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਆਪਣੇ ਆਉਣ ਵਾਲੇ ਫੋਨ 'ਚ ਕਈ ਖਾਸ AI ਫੀਚਰਸ ਨੂੰ ਪੇਸ਼ ਕਰਨ ਜਾ ਰਹੀ ਹੈ, ਜਿਸ ਕਾਰਨ ਯੂਜ਼ਰਸ ਦਾ ਅਨੁਭਵ ਕਾਫੀ ਸ਼ਾਨਦਾਰ ਹੋ ਸਕਦਾ ਹੈ।
Built to last, designed to #EdgeOutTheOrdinary, & capture every moment. Stay tuned! pic.twitter.com/X3B8TeOf7E
— Motorola India (@motorolaindia) March 22, 2025
Motorola Edge 60 Fusion ਦੇ ਫੀਚਰਸ
Motorola Edge 60 Fusion ਦੇ ਲੈਂਡਿੰਗ ਪੇਜ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕੰਪਨੀ ਆਪਣੇ ਆਉਣ ਵਾਲੇ ਸਮਾਰਟਫੋਨ 'ਚ ਕਵਾਡ ਕਰਵਡ ਡਿਸਪਲੇਅ ਪ੍ਰਦਾਨ ਕਰਨ ਜਾ ਰਹੀ ਹੈ। ਕੰਪਨੀ ਨੇ ਡਿਸਪਲੇ ਕੁਆਲਿਟੀ ਦਾ ਵਰਣਨ ਕਰਦੇ ਹੋਏ ਜੋ ਟੈਗਲਾਈਨ ਲਿਖੀ ਹੈ, ਉਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਕੰਪਨੀ ਇਸ ਫੋਨ ਦੀ ਡਿਸਪਲੇਅ ਤੋਂ ਲੋਕਾਂ ਨੂੰ ਅਸਲੀ ਚੀਜ਼ਾਂ ਅਤੇ ਸ਼ਾਨਦਾਰ ਕਲਰ ਕੁਆਲਿਟੀ ਦਾ ਅਨੁਭਵ ਦੇ ਸਕਦੀ ਹੈ।
ਇਸ ਤੋਂ ਇਲਾਵਾ, ਮੋਟੋਰੋਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਫੋਨ ਧੂੜ ਅਤੇ ਪਾਣੀ ਪ੍ਰਤੀਰੋਧੀ ਲਈ IP68 ਅਤੇ IP69 ਰੇਟਿੰਗ ਦੇ ਨਾਲ ਆਉਣ ਵਾਲਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਉਹ ਇਸ ਫੋਨ 'ਚ ਕਈ ਖਾਸ AI ਫੀਚਰਸ ਨੂੰ ਸ਼ਾਮਲ ਕਰਨ ਜਾ ਰਹੀ ਹੈ।
ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇੱਕ ਟਿਪਸਟਰ ਅਭਿਸ਼ੇਕ ਯਾਦਵ ਦੇ ਅਨੁਸਾਰ, ਮੋਟੋਰੋਲਾ 24 ਮਾਰਚ ਨੂੰ Motorola Edge 60 Fusion ਦੀ ਲਾਂਚ ਤਾਰੀਖ ਦਾ ਐਲਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਟਿਪਸਟਪ ਨੇ ਕਿਹਾ ਕਿ ਮੋਟੋਰੋਲਾ ਇਸ ਫੋਨ ਨੂੰ 2 ਅਪ੍ਰੈਲ ਨੂੰ ਲਾਂਚ ਕਰ ਸਕਦੀ ਹੈ ਅਤੇ ਇਸ ਦੀ ਸੇਲ 9 ਅਪ੍ਰੈਲ ਤੋਂ ਸ਼ੁਰੂ ਹੋ ਸਕਦੀ ਹੈ।
On the edge of something extraordinary. Are you ready?#ComingSoon #EdgeOutTheOrdinary
— Motorola India (@motorolaindia) March 20, 2025
ਇਸ ਫੋਨ ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ
ਇਸ ਫੋਨ ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ, ਤਾਂ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, Motorola Edge 60 Fusion ਵਿੱਚ 6.7-ਇੰਚ ਦੀ AMOLED ਸਕਰੀਨ ਹੋ ਸਕਦੀ ਹੈ, ਜਿਸਦੀ ਰਿਫਰੈਸ਼ ਦਰ 120Hz ਹੋਵੇਗੀ। ਇਸ ਫੋਨ 'ਚ ਪ੍ਰੋਸੈਸਰ ਲਈ MediaTek Dimensity 7400 ਚਿਪਸੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਹ ਫੋਨ ਐਂਡ੍ਰਾਇਡ 15 ਆਧਾਰਿਤ OS 'ਤੇ ਚੱਲੇਗਾ ਅਤੇ ਇਸ 'ਚ 5500mAh ਦੀ ਬੈਟਰੀ ਵੀ ਦਿੱਤੀ ਜਾ ਸਕਦੀ ਹੈ।
ਇਸ ਆਉਣ ਵਾਲੇ ਮੋਟੋਰੋਲਾ ਫੋਨ ਦੇ ਪਿਛਲੇ ਪਾਸੇ 50MP LYT-700 ਸੈਂਸਰ ਦਿੱਤਾ ਜਾ ਸਕਦਾ ਹੈ, ਜੋ ਕਿ 13MP ਅਲਟਰਾ-ਵਾਈਡ ਐਂਗਲ ਲੈਂਸ ਦੇ ਨਾਲ ਆ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।