ਹੈਦਰਾਬਾਦ: Itel ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Itel A90 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਆਖਰਕਾਰ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ਹੈ। ਦੱਸ ਦੇਈਏ ਕਿ ਇਸ ਫੋਨ ਵਿੱਚ ਕੰਪਨੀ ਨੇ 4GB ਰੈਮ ਦੇ ਨਾਲ 64GB ਅਤੇ 128GB ਤੱਕ ਦੀ ਸਟੋਰੇਜ ਦਿੱਤੀ ਹੈ। ਇਸ ਫੋਨ ਵਿੱਚ ਪ੍ਰੋਸੈਸਰ ਲਈ Unisoc T7100 ਚਿੱਪਸੈੱਟ ਦਿੱਤੀ ਗਈ ਹੈ। ਕੰਪਨੀ ਨੇ Itel A90 ਸਮਾਰਟਫੋਨ ਵਿੱਚ ਕਈ ਸ਼ਾਨਦਾਰ ਫੀਚਰਸ ਦਿੱਤੇ ਹਨ ਅਤੇ ਕੀਮਤ ਵੀ ਤੁਹਾਡੇ ਬਜਟ ਵਿੱਚ ਹੈ। ਇਸ ਸਮਾਰਟਫੋਨ ਨੂੰ 7,000 ਰੁਪਏ ਤੋਂ ਘੱਟ ਕੀਮਤ ਵਿੱਚ ਖਰੀਦਿਆ ਜਾ ਸਕੇਗਾ।
Itel A90 ਸਮਾਰਟਫੋਨ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Itel A90 ਸਮਾਰਟਫੋਨ ਵਿੱਚ 6.6 ਇੰਚ ਦੀ HD+IPS LCD ਸਕ੍ਰੀਨ ਦਿੱਤੀ ਗਈ ਹੈ, ਜੋ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ Unisoc T7100 SoC ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਪਿਛਲੇ ਪਾਸੇ 13MP ਦਾ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ ਵਿੱਚ 8MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ ਵਿੱਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
IT'S HERE! 🎉 Meet the stunning itel A90 - Aapka Smart Partner that truly understands you!!
— itel India (@itel_india) May 14, 2025
💦 IP54 Water and dust resistance, Built for life
💫 Aivana 2.0with exciting new AI upgrades
🔊 Immersive *DTS Sound
🔋 5000mAh battery for non-stop power
What's more? Get 3 months… pic.twitter.com/8UYieUDdec
Itel A90 ਸਮਾਰਟਫੋਨ ਦੀ ਕੀਮਤ
ਕੀਮਤ ਬਾਰੇ ਗੱਲ ਕਰੀਏ ਤਾਂ ਇਹ ਸਮਾਰਟਫੋਨ ਤੁਹਾਡੀ ਬਜਟ ਵਿੱਚ ਹੀ ਆਉਦਾ ਹੈ। ਇਸ ਫੋਨ ਦੇ 4GB ਰੈਮ ਅਤੇ 64GB ਸਟੋਰੇਜ ਵਾਲੇ ਮਾਡਲ ਦੀ ਕੀਮਤ 6,499 ਰੁਪਏ ਅਤੇ 4GB ਰੈਮ+128GB ਸਟੋਰੇਜ ਦੀ ਕੀਮਤ 6,999 ਰੁਪਏ ਹੈ। ਇਸ ਫੋਨ ਨੂੰ ਸਟਾਰਲਿਟ ਬਲੈਕ ਅਤੇ ਸਪੇਸ ਟਾਈਟੇਨੀਅਮ ਕਲਰ ਆਪਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ:-