ETV Bharat / technology

BSNL ਨੇ ਲਾਂਚ ਕੀਤਾ 'Operation Sindoor' ਪਲਾਨ, ਸਿਰਫ਼ ਇੰਨੇ ਰੁਪਏ ਵਿੱਚ ਮਿਲਣਗੇ ਕਈ ਲਾਭ, ਜਾਣੋ ਕਦੋਂ ਤੱਕ ਚੱਲ ਰਹੀ ਇਹ ਸੁਵਿਧਾ? - BSNL OPERATION SINDOOR PLAN

ਸਰਕਾਰੀ ਦੂਰਸੰਚਾਰ ਕੰਪਨੀ BSNL ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਸੈਨਿਕਾਂ ਦੀ ਬਹਾਦਰੀ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਰੀਚਾਰਜ ਆਫਰ ਪੇਸ਼ ਕੀਤਾ ਹੈ।

BSNL OPERATION SINDOOR PLAN
BSNL OPERATION SINDOOR PLAN (Getty Image)
author img

By ETV Bharat Punjabi Team

Published : June 9, 2025 at 4:34 PM IST

Updated : June 9, 2025 at 5:11 PM IST

2 Min Read

ਨਵੀਂ ਦਿੱਲੀ: ਟੈਲੀਕਾਮ ਕੰਪਨੀ BSNL ਨੇ ਫੌਜ ਦੇ ਸਨਮਾਨ ਵਿੱਚ ਇੱਕ N ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸਦਾ ਉਦੇਸ਼ ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਬਹਾਦਰੀ ਨੂੰ ਸਲਾਮ ਕਰਨਾ ਹੈ। ਇਸ ਦੇ ਤਹਿਤ ਉਪਭੋਗਤਾ ਦੇ ਹਰ ਰੀਚਾਰਜ ਤੋਂ ਕੁਝ ਪੈਸੇ ਰੱਖਿਆ ਵਿਭਾਗ ਨੂੰ ਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ, ਉਪਭੋਗਤਾ ਨੂੰ ਕੈਸ਼ਬੈਕ ਦਾ ਲਾਭ ਵੀ ਮਿਲੇਗਾ।

BSNL ਦਾ 1499 ਰੁਪਏ ਵਾਲਾ ਪਲਾਨ

BSNL ਨੇ ਇਹ ਆਫਰ ਸੀਮਤ ਸਮੇਂ ਲਈ ਸ਼ੁਰੂ ਕੀਤਾ ਹੈ। ਜੇਕਰ ਤੁਸੀਂ 1,499 ਰੁਪਏ ਦਾ ਰਿਚਾਰਜ ਕਰਦੇ ਹੋ, ਤਾਂ ਕੰਪਨੀ ਇਸ ਰਕਮ ਦਾ 2.5 ਫੀਸਦੀ ਰੱਖਿਆ ਵਿਭਾਗ ਨੂੰ ਦਾਨ ਕਰੇਗੀ। ਇਸਦੇ ਨਾਲ ਹੀ, ਉਪਭੋਗਤਾ ਨੂੰ ਉਸਦੇ ਰਿਚਾਰਜ ਦਾ 2.5 ਫੀਸਦੀ ਕੈਸ਼ਬੈਕ ਵਜੋਂ ਵਾਪਸ ਮਿਲੇਗਾ। ਹਾਲਾਂਕਿ, ਇਹ ਆਫਰ ਸਿਰਫ 30 ਜੂਨ ਤੱਕ ਹੀ ਉਪਲਬਧ ਹੈ।

ਪਲਾਨ ਦੇ ਫਾਇਦੇ

1,499 ਰੁਪਏ ਦੇ ਇਸ BSNL ਪਲਾਨ ਦੀ ਵੈਧਤਾ 336 ਦਿਨ ਯਾਨੀ ਲਗਭਗ 11 ਮਹੀਨੇ ਹੋਵੇਗੀ। ਇਸ ਮਿਆਦ ਦੇ ਦੌਰਾਨ ਤੁਹਾਨੂੰ ਦੇਸ਼ ਦੇ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਵੌਇਸ ਕਾਲਾਂ ਦੀ ਸਹੂਲਤ ਮਿਲੇਗੀ। ਇਸਦਾ ਮਤਲਬ ਹੈ ਕਿ ਤੁਸੀਂ ਦੇਸ਼ ਦੇ ਕਿਸੇ ਵੀ ਹੋਰ ਨੈੱਟਵਰਕ 'ਤੇ ਜਿੰਨੀਆਂ ਮਰਜ਼ੀ ਕਾਲਾਂ ਕਰ ਸਕੋਗੇ। ਇਸ ਤੋਂ ਇਲਾਵਾ, ਤੁਹਾਨੂੰ ਕਿਸੇ ਵੀ ਨੰਬਰ 'ਤੇ ਭੇਜਣ ਲਈ ਰੋਜ਼ਾਨਾ 100 SMS ਵੀ ਮਿਲਣਗੇ।

ਡਾਟਾ ਦੀ ਗੱਲ ਕਰੀਏ ਤਾਂ ਇਸ ਪਲਾਨ ਵਿੱਚ ਕੁੱਲ 24 ਜੀਬੀ ਡਾਟਾ ਵੀ ਦਿੱਤਾ ਜਾਵੇਗਾ, ਜਿਸਦੀ ਵਰਤੋਂ ਇੰਟਰਨੈੱਟ ਲਈ ਕੀਤੀ ਜਾ ਸਕਦੀ ਹੈ। ਪਰ ਜਦੋਂ ਡਾਟਾ ਖਤਮ ਹੋ ਜਾਵੇਗਾ, ਤਾਂ ਸਪੀਡ ਘੱਟ ਕੇ 40 ਕੇਬੀਪੀਐਸ ਹੋ ਜਾਵੇਗੀ। ਪਰ ਤੁਸੀਂ ਉਦੋਂ ਵੀ ਇੰਟਰਨੈੱਟ ਦੀ ਵਰਤੋਂ ਕਰ ਸਕੋਗੇ।

ਇਨ੍ਹਾਂ ਲੋਕਾਂ ਨੂੰ ਹੋਵੇਗਾ ਜ਼ਿਆਦਾ ਫਾਇਦਾ

ਇਹ ਪਲਾਨ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੈ, ਜਿਨ੍ਹਾਂ ਨੂੰ ਜ਼ਿਆਦਾ ਡੇਟਾ ਦੀ ਜ਼ਰੂਰਤ ਨਹੀਂ ਹੈ ਜਾਂ ਜੋ ਅਸੀਮਤ ਕਾਲਿੰਗ ਵਾਲਾ ਪਲਾਨ ਚਾਹੁੰਦੇ ਹਨ। ਇਸਦੇ ਨਾਲ ਹੀ, ਇਸ ਪਲਾਨ ਨੂੰ ਰੀਚਾਰਜ ਕਰਨ ਤੋਂ ਬਾਅਦ ਤੁਹਾਨੂੰ ਪੂਰੇ ਸਾਲ ਲਈ ਰੀਚਾਰਜ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

ਇਹ ਵੀ ਪੜ੍ਹੋ:-

Last Updated : June 9, 2025 at 5:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.