ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਰੂਪਨਗਰ ਦੇ ਰਹਿਣ ਵਾਲੇ ਯੁ-ਟਿਊਬਰ ਜਸਬੀਰ ਸਿੰਘ ਉਰਫ ਜਾਨ ਮਾਹਲ ਨੂੰ ਅੱਜ ਇੱਕ ਵਾਰ ਫਿਰ ਤੋਂ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਜਿਥੇ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਦੌਰਾਨ ਜਲੰਧਰ ਦੀ ਰਹਿਣ ਵਾਲੀ ਉਸ ਦੀ ਇੱਕ ਮਹਿਲਾ ਮਿੱਤਰ ਤੋਂ ਪੁੱਛਗਿਛ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮਾਂ 'ਚ ਘਿਰੇ ਯੂਟਿਊਬਰ ਜਸਬੀਰ ਸਿੰਘ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਅੱਜ ਖਤਮ ਹੋਇਆ ਸੀ।
#WATCH | Punjab: YouTuber Jasbir Singh, who was arrested on espionage charges on June 4, produced in the Mohali court.
— ANI (@ANI) June 7, 2025
As per police, Jasbir Singh, who operates a YouTube channel called “Jaan Mahal,” has been found associated with Pakistani intelligence operative (PIO) Shakir… pic.twitter.com/dYr1eEr7cn
ਅੱਤਵਾਦੀ ਸੰਗਠਨ ਨਾਲ ਜੁੜੇ ਤਾਰ
ਮੀਡੀਆ ਰਿਪੋਰਟਾਂ ਦੀ ਗੱਲ ਕੀਤੀ ਜਾਵੇ ਤਾਂ ਏਐਨਆਈ ਦੀ ਖਬਰ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ 'ਜਸਬੀਰ ਸਿੰਘ, ਜੋ "ਜਾਨ ਮਹਿਲ" ਨਾਮਕ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ, ਉਸ ਨੂੰ ਪਾਕਿਸਤਾਨੀ ਖੁਫੀਆ ਸੰਚਾਲਕ (ਪੀਆਈਓ) ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ, ਜੋ ਕਿ ਇੱਕ ਅੱਤਵਾਦੀ-ਸਮਰਥਿਤ ਜਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸਨੇ ਹਰਿਆਣਾ-ਅਧਾਰਤ ਯੂਟਿਊਬਰ ਜੋਤੀ ਮਲਹੋਤਰਾ (ਜਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ) ਅਤੇ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼, ਇੱਕ ਪਾਕਿਸਤਾਨੀ ਨਾਗਰਿਕ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ।'
#UPDATE | Mohali, Punjab: YouTuber Jasbir Singh sent on 2-day police remand https://t.co/KuRCRUWjtd
— ANI (@ANI) June 7, 2025
ਹਰਿਆਣਾ ਸਰਕਾਰ ਦੇ ਦਬਾਅ ਹੇਠ ਹੋਈ ਕਾਰਵਾਈ
ਇਸ ਮੌਕੇ ਮੀਡਿਆ ਨਾਲ ਗੱਲ ਕਰਦੇ ਹੋਏ ਜਸਬੀਰ ਸਿੰਘ ਦੇ ਵਕੀਲ ਨੇ ਦੱਸਿਆ ਕਿ 'ਜਸਬੀਰ ਸਿੰਘ ਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਇਸ ਪਿੱਛੇ ਸਰਕਾਰਾਂ ਦਾ ਹੱਥ ਹੈ। ਹਰਿਆਣਾ ਪੁਲਿਸ ਦੇ ਦਬਾਅ ਹੇਠ ਪੰਜਾਬ ਦੀ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਯੂ-ਟਿਉਬਰ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੋਈ ਸੀ ਤਾਂ ਹਰਿਆਣਾ ਪੁਲਿਸ ਵੱਲੋਂ ਜਸਬੀਰ ਸਿੰਘ ਨੂੰ ਵੀ ਨੋਟਿਸ ਆਇਆ ਸੀ ਅਤੇ ਲਗਾਤਾਰ ਉਹ ਥਾਣੇ ਜਾਕੇ ਪੂਰਾ ਸਹਿਯੋਗ ਕਰ ਰਿਹਾ ਸੀ ਪਰ ਅਚਾਨਕ ਹੀ ਪੰਜਾਬ ਪੁਲਿਸ ਨੇ ਇਹ ਕਹਿ ਕੇ ਕਾਬੂ ਕਰ ਲਿਆ ਕਿ ਜੇਕਰ ਅਸੀਂ ਨਾ ਕੀਤਾ ਤਾਂ ਹਰਿਆਣਾ ਪੁਲਿਸ ਕਾਬੂ ਕਰ ਲਵੇਗੀ ਅਤੇ ਪੰਜਾਬ ਪੁਲਿਸ ਦੀ ਬੇਇਜ਼ਤੀ ਹੋਵੇਗੀ। ਜਿਹੜੇ ਵੀ ਪਾਕਿਸਤਾਨੀ ਨੰਬਰਾਂ ਅਤੇ ਮਹਿਲਾ ਮਿੱਤਰ ਨਾਲ ਗੱਲਬਾਤ ਕਰਨ ਅਤੇ ਪਾਕਿਸਤਾਨ ਜਾਣ ਕਾਰਨ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਇਨ੍ਹਾਂ 'ਚ ਕੋਈ ਵੀ ਸੱਚਾਈ ਨਹੀਂ ਹੈ।'
#WATCH | Mohali, Punjab: YouTuber Jasbir Singh, who was arrested on June 4 on charges of espionage, has been sent to 2-day police remand by the Mohali court.
— ANI (@ANI) June 7, 2025
His lawyer Mohit says, " the police had asked for 7 days remand... we asked the police through the court what they did in… https://t.co/KuRCRUVLDF pic.twitter.com/90J0AKFRP1
ਗੌਰਤਲਬ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ‘ਤੇ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਬਲਾਗਰਸ ਨੂੰ ਮਿਲਿਆ ਸੀ। ਉਹ ਤਿੰਨ ਵਾਰ (2020, 2021, 2024) ਪਾਕਿਸਤਾਨ ਗਿਆ ਸੀ ਅਤੇ ਉਸ ਦੇ ਇਲੈਕਟ੍ਰਾਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨੀ ਨੰਬਰ ਸਨ, ਜਿਨ੍ਹਾਂ ਦੀ ਹੁਣ ਵਿਸਥਾਰਤ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਸ ਦੇ ਵਕੀਲ ਅਤੇ ਪਿੰਡ ਵਾਸੀਆਂ ਵੱਲੋਂ ਇਸ ਤਰ੍ਹਾਂ ਦੇ ਕਿਸੇ ਵੀ ਇਲਜ਼ਾਮਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਫਸਾਉਣ ਦੀ ਵੱਡੀ ਸਾਜਿਸ਼ ਦੱਸਿਆ ਜਾ ਰਿਹਾ ਹੈ।
Famous YouTuber Jasbir Singh Mahal from Ropar, Punjab, who visited Pakistan three times, has been exposed as a Pakistani spy. He had earlier traveled to Pakistan with Jyoti Malhotra. Now arrested by Punjab Police, Jasbir had also attended the Pakistan Day event in Delhi with… pic.twitter.com/R1OFCNpwNf
— Ashu Aneja (@ashuaneja1) June 4, 2025
- ਜਾਣੋ ਕੌਣ ਹੈ 11 ਲੱਖ ਸਬਸਕ੍ਰਾਈਬਰ ਵਾਲਾ ਪੰਜਾਬ ਦਾ ਯੂਟਿਊਬਰ ਜਸਬੀਰ ਸਿੰਘ ? ਪਾਕਿਸਤਾਨੀ ਲਈ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ?
- PAK ਲਈ ਜਸੂਸੀ ਦੇ ਸ਼ੱਕ 'ਚ ਰੋਪੜ ਦੇ ਇਸ ਪਿੰਡ ਦਾ ਇੱਕ ਹੋਰ ਪੰਜਾਬੀ ਗ੍ਰਿਫ਼ਤਾਰ, 3 ਵਾਰ ਗਿਆ ਸੀ ਪਾਕਿਸਤਾਨ, ਜੋਤੀ ਮਲਹੋਤਰਾ ਨਾਲ ਵੀ ਖਾਸ ਸਬੰਧ
- ਯੂਟਿਊਬਰ ਜਸਬੀਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਿੰਡ ਵਾਸੀ ਹੈਰਾਨ, ਕਿਹਾ- ਪਿੰਡ 'ਚ ਬਹੁਤ ਵਧੀਆ ਇਨਸਾਨ ਵੱਜੋਂ ਵਿਚਰਦਾ ਸੀ ਨੌਜਵਾਨ
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਰੂਪਨਗਰ ਦੇ ਪਿੰਡ ਮਹਾਲਾਂ ਦੇ ਰਹਿਣ ਵਾਲੇ ਜਸਬੀਰ ਸਿੰਘ ਨੂੰ ਕਾਬੂ ਕੀਤਾ ਗਿਆ ਸੀ। ਉਸ ਦੇ ਯੂ-ਟਿਊਬ ਚੈਨਲ 'ਜਾਨ ਮਾਹਲ' 'ਤੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ ਅਤੇ ਉਹ 3 ਵਾਰ ਪਾਕਿਸਤਾਨ ਜਾ ਚੁੱਕਾ ਹੈ। ਜਿਸ ਕਾਰਨ ਉਸ ਦੇ ਪਾਕਿਸਤਾਨ ਵਿਚ ਰਹਿੰਦੇ ਲੋਕਾਂ ਨਾਲ ਵੀ ਸਬੰਧ ਹਨ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਭਾਰਤ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਭੇਜਨ ਵਿੱਚ ਜਾਨ ਮਹਿਲ ਦਾ ਵੀ ਹੱਥ ਹੋ ਸਕਦਾ ਹੈ। ਪੁਲਿਸ ਨੇ ਹੁਣ ਤੱਕ ਕਈ ਸ਼ੱਕੀ ਚੀਜਾਂ ਉਨ੍ਹਾਂ ਤੋਂ ਕਾਬੂ ਵੀ ਕੀਤੀਆਂ ਗਈਆਂ ਹਨ।