ETV Bharat / state

ਰੂਸ ਦੀ ਫੌਜ 'ਚ ਪੰਜ ਮਹੀਨੇ ਜ਼ਬਰਦਸਤੀ ਕਰਵਾਈ ਗਈ ਨੌਕਰੀ, 2 ਮਹੀਨੇ ਕੱਟੀ ਜੇਲ੍ਹ,ਮੌਤ ਦੇ ਮੂੰਹ 'ਚੋਂ ਵਾਪਸ ਪਰਤਿਆ ਸ਼ਖ਼ਸ - YOUNG SARABJIT SINGH RETURNS PUNJAB

ਪਿੰਡ ਜਗਦੇਵ ਖੁਰਦ ਦਾ ਸ਼ਖ਼ਸ ਪੰਜ ਮਹੀਨੇ ਰਸ਼ੀਆ ਫੌਜ ਵਿੱਚ ਨੌਕਰੀ ਕਰਨ ਅਤੇ 2 ਮਹੀਨੇ ਜ਼ੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਸਹੀ-ਸਲਾਮਤ ਵਾਪਸ ਆ ਗਿਆ।

YOUNG SARABJIT SINGH RETURNS PUNJAB
ਰਸ਼ੀਆ ਦੀ ਫੌਜ 'ਚ ਪੰਜ ਮਹੀਨੇ ਜ਼ਬਰਦਸਤੀ ਕੀਤੀ ਨੌਕਰੀ (ETV Bharat)
author img

By ETV Bharat Punjabi Team

Published : April 11, 2025 at 3:58 PM IST

Updated : April 11, 2025 at 4:08 PM IST

3 Min Read

ਅੰਮ੍ਰਿਤਸਰ: ਵਿਦੇਸ਼ਾਂ ਵਿੱਚ ਨੌਕਰੀ ਦਾ ਸ਼ੌਂਕ ਆਖਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਟੂਰਿਸਟ ਵੀਜੇ ਉੱਤੇ ਗਏ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਸਰਬਜੀਤ ਸਿੰਘ ਨੂੰ ਜ਼ਬਰਦਸਤੀ ਰੂਸ ਦੀ ਆਰਮੀ ਵਿੱਚ ਭਰਤੀ ਕਰਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ। ਕਿਸਮਤ ਚੰਗੀ ਸੀ ਗੁਰੂ ਪਰਮਾਤਮਾ ਦਾ ਅਸ਼ੀਰਵਾਦ ਸੀ ਕਿ ਇਹ ਸ਼ਖ਼ਸ ਪੰਜ ਮਹੀਨੇ ਰਸ਼ੀਆ ਦੀ ਫੌਜ ਵਿੱਚ ਨੌਕਰੀ ਕਰਨ ਅਤੇ ਦੋ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਸਹੀ ਸਲਾਮਤ ਵਾਪਸ ਆ ਗਿਆ।

ਜਾਣੋ ਕਿਵੇਂ ਮੌਤ ਦੇ ਮੂੰਹ ਚੋਂ ਵਾਪਸ ਆਇਆ ਇਹ ਨੌਜਵਾਨ (ETV Bharat)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਵੱਲੋਂ ਰਸ਼ੀਆ ਦੇ ਟੂਰਿਸਟ ਵੀਜੇ ਉੱਤੇ ਜਾਣ ਦੀ ਸਲਾਹ ਲੈਕੇ ਟੂਰਿਸਟ ਵਿਜੇ ਉੱਤੇ ਰਸ਼ੀਆ ਰਵਾਨਾ ਹੋਇਆ ਪਰ ਜਦੋਂ ਰਸ਼ੀਆ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਬੇਸ ਕੈਂਪ ਵਿੱਚ ਸੁੱਟ ਦਿੱਤਾ ਗਿਆ। ਜਿੱਥੇ ਉਸ ਨੂੰ 20 ਤੋਂ 21 ਦਿਨ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੀ ਫਰੰਟ ਲਾਈਨ 'ਤੇ ਭੇਜ ਦਿੱਤਾ ਗਿਆ।

'ਪਾਣੀ ਵੀ ਕਦੇ-ਕਦੇ ਹੀ ਮਿਲਦਾ ਸੀ'

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਲਵਾਉਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਸਿਰਫ ਉੱਥੇ ਜਾ ਕੇ ਕੋਰੀਅਰ ਵਿੱਚ ਕੰਮ ਕਰਨਾ ਹੈ ਜਿਸ ਦੀ ਉਹਨੂੰ 80 ਤੋਂ 85000 ਰੁਪਏ ਮਹੀਨਾ ਤਨਖਾਹ ਮਿਲੇਗੀ ਪਰ ਜਦ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਵਿੱਚ ਭਰਤੀ ਕਰ ਲਿਆ ਗਿਆ। ਉਨ੍ਹਾਂ ਨੂੰ ਖਾਣ ਵਿੱਚ ਸਿਰਫ 30-35 ਘੰਟਿਆਂ ਬਾਅਦ ਥੋੜ੍ਹੇ ਜਿਹੇ ਚਾਵਲ ਦਿੱਤੇ ਜਾਂਦੇ ਸਨ ਅਤੇ ਪਾਣੀ ਵੀ ਕਦੇ-ਕਦੇ ਹੀ ਮਿਲਦਾ ਸੀ।

YOUNG SARABJIT SINGH RETURNS PUNJAB
ਰਸ਼ੀਆ ਦੀ ਫੌਜ 'ਚ ਪੰਜ ਮਹੀਨੇ ਜ਼ਬਰਦਸਤੀ ਕੀਤੀ ਨੌਕਰੀ (ETV Bharat)

ਪੰਜ ਮਹੀਨੇ ਯੂਕਰੇਨ ਦੇ ਵਿਰੁੱਧ ਲੜਦਾ ਰਿਹਾ ਜਿਸ ਵਿੱਚ ਕਈ ਪੰਜਾਬੀ ਹੋਰ ਨੌਜਵਾਨ ਵੀ ਜ਼ਖਮੀ ਹੋਏ ਅਤੇ ਕਈਆਂ ਦੀ ਮੌਤ ਵੀ ਹੋ ਗਈ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੈ ਕਿ ਉਹ ਜਿਉਂਦਾ ਸਹੀ ਸਲਾਮਤ ਆਪਣੇ ਘਰ ਵਾਪਸ ਆ ਗਿਆ ਹੈ। ਪਿਛਲੇ ਦਿਨੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਸ਼ੀਆ ਗਏ ਸਨ ਤਾਂ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਸੀ। ਕਿ ਉਨ੍ਹਾਂ ਦੇ ਨੌਜਵਾਨਾਂ ਨੂੰ ਵਾਪਸ ਦੇਸ਼ ਭੇਜ ਦਿੱਤਾ ਜਾਵੇ, ਜਿਸ 'ਤੇ ਰਸ਼ੀਆ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।ਉਨ੍ਹਾਂ ਨੂੰ ਬਿਲਕੁਲ ਕੋਈ ਵੀ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਆਪਣੇ ਘਰ ਜ਼ਿੰਦਾ ਵਾਪਸ ਆ ਸਕਣਗੇ।...ਬਲਜੀਤ ਸਿੰਘ,ਪੀੜਤ

ਠੱਗ ਟਰੈਵਲ ਏਜੰਟਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ

ਇਸ ਸਬੰਧੀ ਸਰਬਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਘਰ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਸਨ ਅਤੇ ਉਸਦੀ ਸਿਹਤ ਵੀ ਖਰਾਬ ਹੁੰਦੀ ਜਾ ਰਹੀ ਸੀ। ਜਦੋਂ ਉਸ ਦੇ ਪੋਤਰੇ ਉਸ ਨੂੰ ਪੁੱਛਦੇ ਸਨ ਕਿ ਪਾਪਾ ਕਦੋਂ ਆਉਣਗੇ ਤਾਂ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਹੁੰਦਾ ਪਰ ਅੱਜ ਉਹ ਪਰਮਾਤਮਾ ਦਾ ਸ਼ੁਕਰ ਕਰਦੀ ਹੈ ਕਿ ਉਸ ਦਾ ਬੇਟਾ ਸਹੀ ਸਲਾਮਤ ਘਰ ਵਾਪਸ ਆ ਗਿਆ। ਜਿਸ ਦੀ ਉਸ ਨੂੰ ਕੋਈ ਉਮੀਦ ਨਹੀਂ ਸੀ ਆਪਣੇ ਭਰੇ ਮਨ ਨਾਲ ਉਸ ਨੇ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੇ ਠੱਗ ਟਰੈਵਲ ਏਜੰਟਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਮਰਨ ਲਈ ਸੁੱਟਣ ਵਾਲੇ ਇਨ੍ਹਾਂ ਠੱਗ ਟਰੈਵਲ ਏਜੰਟਾਂ ਨੂੰ ਸਬਕ ਮਿਲ ਸਕੇ।

ਇਸ ਸਬੰਧੀ ਪਿੰਡ ਵਾਸੀਆਂ ਨੇ ਵੀ ਮੰਗ ਕੀਤੀ ਕਿ ਅਜਿਹੇ ਟਰੈਵਲ ਏਜੰਟ ਜੋ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ੀ ਧਰਤੀ 'ਤੇ ਮਰਨ ਲਈ ਸੁੱਟ ਦਿੰਦੇ ਹਨ। ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਟਰੈਵਲ ਏਜੰਟ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ।

Last Updated : April 11, 2025 at 4:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.