ਮਾਨਸਾ: ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਇੱਕ ਕਿਸਾਨ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ 7 ਲੱਖ ਰੁਪਏ ਦੇ ਕਰੀਬ ਕਰਜਦਾਰ ਸੀ ਅਤੇ ਕਿਸਾਨ ਆਪਣੇ ਪਿੱਛੇ ਅੱਠ ਸਾਲ ਦਾ ਬੇਟਾ 'ਤੇ ਵਿਧਵਾ ਪਤਨੀ ਅਤੇ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ। ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਕੰਪਨੀ ਵਾਲੇ ਮੋਟਰਸਾਈਕਲ ਲੈ ਗਏ
ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਕਿਸਾਨ ਵੱਲੋਂ ਕਰਜੇ ਦਾ ਬੋਝ ਨਾ ਸਹਾਰਦੇ ਹੋਏ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਿਸਾਨ ਜਰਨੈਲ ਸਿੰਘ ਦੇ ਕੋਲ ਮਹਿਜ ਥੋੜੀ ਜਿਹੀ ਜ਼ਮੀਨ ਸੀ ਜੋ ਕਰਜੇ ਦੇ ਵਿੱਚ ਵਿਕ ਗਈ ਅਤੇ ਘਰ ਵੀ ਕਰਜੇ ਦੇ ਵਿੱਚ ਵਿਕ ਗਿਆ। ਕਿਸਾਨ ਦਾ ਮੋਟਰਸਾਈਕਲ ਕਿਸ਼ਤਾਂ ਵਾਲੇ ਲੈ ਗਏ ਅਤੇ ਉਸ ਦਾ ਟਰੈਕਟਰ ਵੀ ਕਿਸ਼ਤਾਂ ਨਾ ਦੇਣ ਕਾਰਨ ਉਸ ਨੂੰ ਵੇਚਨਾ ਪਿਆ। ਇਸ ਕਾਰਨ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਜਿਸ ਤੋਂ ਬਾਅਦ ਕਿਸਾਨ ਜਰਨੈਲ ਸਿੰਘ ਮਾਨਸਾ ਦੇ ਨਜ਼ਦੀਕ ਜਵਾਹਰ ਕੇ ਵਿਖੇ ਆ ਕੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਗਿਆ ਸੀ। ਜਾਣਕਾਰਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ 7 ਲੱਖ ਰੁਪਏ ਦੇ ਕਰੀਬ ਕਰਜਦਾਰ ਸੀ, ਜੋ ਕਰਜੇ ਦੇ ਕਾਰਨ ਪਰੇਸ਼ਾਨੀ ਦੇ ਵਿੱਚ ਰਹਿੰਦਾ ਸੀ ਅਤੇ ਕਰਜੇ ਦਾ ਬੋਝ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲਈ।

ਕਰਜ਼ਾ ਮੁਆਫੀ ਦੀ ਅਪੀਲ
ਕਿਸਾਨ ਨੇਤਾ ਰਾਮ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਨਿਤ ਦਿਨ ਕਿਸਾਨ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਭਾਰਤ ਸਰਕਾਰਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਬਜਾਏ ਨਿਤ ਦਿਨ ਕਿਸਾਨਾਂ ਤੇ ਬੋਝ ਪਾ ਰਹੀ ਹੈ ਉਹਨਾਂ ਕਿਹਾ ਕਿ ਮ੍ਰਿਤਕ ਕਿਸਾਨ ਕਰਜੇ ਦੇ ਕਾਰਨ ਖੁਸ਼ੀ ਖੁਸ਼ੀ ਕਰਦਿਆਂ ਹੈ ਅਤੇ ਆਪਣੇ ਪਿਛੇ ਇਕ ਅਠ ਸਾਲ ਦਾ ਬੇਟਾ ਵਿਧਵਾ ਪਤਨੀ ਅਤੇ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਅਤੇ ਕਰਜਾ ਮਾਫ ਕੀਤਾ ਜਾਵੇ।
- 11 ਅਪ੍ਰੈਲ ਨੂੰ ਲੈ ਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, ਸੜਕਾਂ 'ਤੇ ਉਤਰ ਕੇ ਮੁੜ ਕਰਨਗੇ ਸਰਕਾਰ ਦਾ ਘਿਰਾਓ, ਕਿਹਾ-ਬਣ ਸਕਦੀ ਹੈ ਟਕਰਾਅ ਦੀ ਸਥਿਤੀ
- ਜਗਜੀਤ ਡੱਲੇਵਾਲ ਦੀ ਸਿਹਤ ਵਿੱਚ ਹੋਇਆ ਸੁਧਾਰ, ਕਿਸਾਨ ਆਗੂ ਕੋਹਾੜ ਨੇ ਦਿੱਤੀ ਜਾਣਕਾਰੀ
- ਫੜ੍ਹਿਆ ਗਿਆ ਗੈਂਗਸਟਰ ਜਸ਼ਨ ਸੰਧੂ, ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਕਾਬੂ ਕੀਤੇ ਲਾਰੈਂਸ ਅਤੇ ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ
ਉਧਰ ਥਾਣਾ ਸਿਟੀ ਵਨ ਮਾਨਸਾ ਦੀ ਪੁਲਿਸ ਦੇ ਜਾਂਚ ਕਰਤਾ ਅਧਿਕਾਰੀ ਮੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜਰਨੈਲ ਸਿੰਘ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।