ਅੰਮ੍ਰਿਤਸਰ: 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜਾ।ਇਸ ਮੌਕੇ ਹਰ ਕੋਈ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਂਟ ਕਰਦਾ ਹੈ।ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜਨ ਦੀ ਗੱਲ ਆਖੀ ਜਾਂਦੀ ਹੈ। ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਪਰ ਜਦੋਂ ਜ਼ਮੀਨੀ ਹਕੀਕਤ ਵੱਲ ਨਜ਼ਰ ਮਾਰਦੇ ਹਾਂ ਤਾਂ ਮਨ ਨੂੰ ਬਹੁਤ ਧੱਕਾ ਲੱਗਦਾ ਹੈ, ਕਿਉਂਕਿ ਉਨ੍ਹਾਂ ਸੂਰਮਿਆਂ ਨੇ ਦੇਸ਼ ਖਾਤਰ ਆਪਣਾ-ਆਪ ਵਾਰ ਦਿੱਤਾ ਹੋਵੇ ਤਾਂ ਉਨ੍ਹਾਂ ਦਾ ਜਦੋਂ ਨਿਰਾਦਰ ਹੁੰਦਾ ਹੈ ਤਾਂ ਦਿਲ ਜ਼ਰੂਰ ਦੁੱਖਦਾ ਹੈ।
ਸ਼ਹੀਦਾਂ ਦਾ ਅਪਮਾਨ: ਇਹ ਤਸਵੀਰਾਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੀਆਂ ਨੇ ਜਿੱਥੇ ਸ਼ਹੀਦ ਮੇਜਰ ਲਲੀਤ ਮੋਹਨ ਭਾਟੀਆ ਨੂੰ ਯਾਦ ਕਰਦੇ ਹੋਏ ਸਮਾਰਕ ਤਾਂ ਬਣਾਇਆ ਗਿਆ ਪਰ ਉਸ ਦੀ ਹਾਲਤ ਦੇਖ ਕੇ ਮਨ 'ਚ ਚੀਸ ਉੱਠਦੀ ਹੈ।ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਵੇਂ ਸਮਾਰਕ ਨੇੜੇ ਬਾਥਰੂਮ ਬਣਾਇਆ ਗਿਆ, ਸਾਫ਼-ਸਫ਼ਾਈ ਦਾ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਕੰਪਨੀ ਬਾਗ 'ਚ ਜਿੱਥੇ ਸ਼ਹੀਦ ਦੀ ਸਮਾਰਕ ਬਣਾਈ ਗਈ ਹੈ ਉੱਥੇ ਹੀ ਸਮਰ ਪੈਲਸ ਵੀ ਮੌਜ਼ੂਦ ਹੈ। ਇਹ ਉਹ ਪੈਲਸ ਹੈ ਜਿੱਥੇ ਮਹਾਰਾਜ਼ਾ ਰਣਜੀਤ ਸਿੰਘ ਬੈਠ ਕੇ ਲੋਕਾਂ ਦੇ ਦੁੱਖ ਦਰਦ ਸੁਣਦੇ ਸਨ।
ਕੌਣ ਸਨ ਮੇਜ਼ਰ ਭਾਟੀਆ: ਮੇਜਰ ਲਲਿਤ ਮੋਹਨ ਭਾਟੀਆ ਫਾਜ਼ਿਲਕਾ ਵਿਖੇ ਦੁਸ਼ਮਣ ਦਾ ਬੰਕਰ ਉਡਾਨ ਤੋਂ ਬਾਅਦ ਸ਼ਹੀਦ ਹੋਏ ਸਨ। 13-14 ਦਸੰਬਰ 1971ਦੀ ਰਾਤ ਨੂੰ ਮੇਜਰ ਲਲਿਤ ਮੋਹਨ ਭਾਟੀਆ ਨੇ ਪਾਕਿਸਤਾਨ ਦੇ ਬੰਕਰ ਨੂੰ ਉਡਾਇਆ ਸੀ ।ਜਿਸ ਤੋਂ ਬਾਅਦ ਉਹ ਸ਼ਹੀਦ ਹੋ ਗਏ ਅਤੇ ਉਹਨਾਂ ਦੇਸ਼ ਦੀ ਖਾਤਰ ਆਪਣੀ ਜਾਨ ਦੇ ਦਿੱਤੀ ਪਰ ਉਸ ਸ਼ਹੀਦ ਨੂੰ ਅੱਜ ਕਿਵੇਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਇਹ ਤਸਵੀਰਾਂ ਖੁਦ ਮੂੰਹੋਂ ਬੋਲ ਰਹੀਆਂ ਹਨ। ਸਮਾਜ ਸੇਵਕ ਤੇ ਇਤਿਹਾਸਕਾਰ ਪਵਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਨੌਜਵਾਨ ਪੀੜੀ ਵਿਦੇਸ਼ਾਂ ਨੂੰ ਭੱਜ ਰਹੀ ਹੈ ਜਾਂ ਇੰਟਰਨੈਟ 'ਤੇ ਰੁੱਝੀ ਹੋਈ ਹੈ ।ਉਹਨਾਂ ਨੂੰ ਸ਼ਹੀਦਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਮੇਜਰ ਲਲਿਤ ਮੋਹਨ ਭਾਟੀਆ ਕੌਣ ਸਨ ? ਉਹਨਾਂ ਨੇ ਕਿੱਥੇ ਸ਼ਹੀਦੀ ਦਿੱਤੀ ? ਉਹਨਾਂ ਦੀ ਸਮਾਰਕ ਕਿਸ ਜਗ੍ਹਾ ਤੇ ਬਣਾਈ ਗਈ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਸਮੇਂ ਸਿਰ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਸ਼ਹੀਦਾਂ ਦੀ ਇਸ ਤਰ੍ਹਾਂ ਹੀ ਬੇਕਦਰੀ ਹੁੰਦੀ ਰਹੇਗੀ।
- ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਬੋਧਨ, ਕਹੀ ਇਹ ਵੱਡੀ ਗੱਲ - Independence Day 2024
- ਲੁਧਿਆਣਾ ਦੀ ਜਾਮਾ ਮਸਜਿਦ ਦਾ ਦੇਸ਼ ਦੀ ਅਜ਼ਾਦੀ 'ਚ ਕਿਵੇਂ ਰਿਹਾ ਅਹਿਮ ਰੋਲ, ਜਾਣੋ ਪੂਰਾ ਇਤਿਹਾਸ - independence day
- 78ਵੇਂ ਅਜ਼ਾਦੀ ਦਿਹਾੜੇ ਮੌਕੇ ਜ਼ਲ੍ਹਿਆਂਵਾਲਾ ਬਾਗ ਦੀ ਪਹਿਲਾਂ ਨਾਲੋਂ ਬਦਲੀ ਦਿੱਖ, ਪਹਿਲਾਂ ਕੀ ਅਤੇ ਹੁਣ ਕੀ ਜਾਣੋ ਇਤਿਹਾਸ - 78th Independence Day