ETV Bharat / state

ਫੌਜ ਅਤੇ ਪੁਲਿਸ ਦੀ ਵਰਦੀ ਬਣਾਉਣ ਤੋਂ ਲੈ ਕੇ ਵੇਚਣ ਤੱਕ, ਕੀ ਹਨ ਨਿਯਮ, ਵਰਦੀ ਲੈਣ ਵਾਲੇ ਦੀ ਦੁਕਾਨਦਾਰ ਕਿਵੇਂ ਕਰਦੇ ਪਛਾਣ, ਜਾਣੋ ਸਭ ਕੁੱਝ - ARMY AND POLICE UNIFORM SHOP

ਪਹਿਲਗਾਮ ਹਮਲੇ ਤੋਂ ਬਾਅਦ ਫੌਜ ਦੀ ਵਰਦੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ।ਜਾਣੋ ਫੌਜ ਅਤੇ ਪੁਲਿਸ ਦੀ ਵਰਦੀ ਤਿਆਰ ਕਰਨ ਵਾਲੇ ਕੀ ਕਹਿੰਦੇ ਹਨ...

Army and Police Uniform In India Rules
ਫੌਜ ਅਤੇ ਪੁਲਿਸ ਦੀ ਵਰਦੀ ਬਣਾਉਣ ਤੋਂ ਲੈ ਕੇ ਵੇਚਣ ਤੱਕ, ਕੀ ਹਨ ਨਿਯਮ... (ETV Bharat)
author img

By ETV Bharat Punjabi Team

Published : April 29, 2025 at 3:35 PM IST

4 Min Read

ਬਠਿੰਡਾ (ਅਮਨਦੀਪ ਗੋਸਲ): 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਹਮਲਾਵਰਾਂ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਕੀਤੇ ਗਏ ਕਤਲੇਆਮ ਤੋਂ ਬਾਅਦ ਹਰ ਕੋਈ ਰੋਸ, ਦੁੱਖ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ। ਇਸ ਹਮਲੇ ਵਿੱਚ 26 ਬੇਕਸੂਰ ਸੈਲਾਨੀਆਂ ਦੀ ਜਾਨ ਗਈ। ਇਸ ਹਮਲੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਇਨ੍ਹਾਂ ਅੱਤਵਾਦੀਆਂ ਕੋਲ ਫੌਜ ਅਤੇ ਪੁਲਿਸ ਦੀ ਵਰਦੀ, ਕਿਸ ਤਰ੍ਹਾਂ ਆ ਜਾਂਦੀ ਹੈ ? ਕਿਉਂਕਿ ਇਸ ਤੋਂ ਪਹਿਲਾਂ ਸਾਲ 2016 ਵਿੱਚ ਵੀ ਪਠਾਨਕੋਟ ਵਿਖੇ ਫੌਜ ਦੀ ਵਰਦੀ ਵਿੱਚ ਆਏ ਅੱਤਵਾਦੀਆਂ ਵੱਲੋਂ ਵੀ ਹਮਲਾ ਕੀਤਾ ਗਿਆ ਸੀ।

ਕਈ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਲੱਭਦੀ ਹੋਈ ਸਾਡੀ ਟੀਮ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿੱਚ ਬਣੀ ਫੌਜੀ ਛਾਉਣੀ 'ਚ ਪਹੁੰਚੀ, ਜਿੱਥੇ ਦੁਕਾਨਦਾਰਾਂ ਵੱਲੋਂ ਫੌਜ ਅਤੇ ਪੁਲਿਸ ਦੀ ਵਰਦੀ ਵੇਚੀ ਜਾਂਦੀ ਹੈ। ਸਿਰਫ਼ ਬਠਿੰਡਾ ਵਿੱਚ ਹੀ ਨਹੀਂ ਪੂਰੇ ਪੰਜਾਬ ਅੰਦਰ ਫੌਜੀ ਛਾਉਣੀਆਂ ਦੇ ਨੇੜੇ ਦੁਕਾਨਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਫੌਜ ਅਤੇ ਪੁਲਿਸ ਦੀਆਂ ਵਰਦੀਆਂ ਵੇਚੀਆਂ ਜਾ ਰਹੀ ਹਨ। ਆਖਿਰ ਇਹ ਦੁਕਾਨਦਾਰ ਕਿਸ ਢੰਗ ਨਾਲ ਵਰਦੀ ਵੇਚਦੇ ਹਨ, ਆਓ ਇਸ ਬਾਰੇ ਜਾਣਦੇ ਹਾਂ।

ਫੌਜ ਅਤੇ ਪੁਲਿਸ ਦੀ ਵਰਦੀ ਬਣਾਉਣ ਤੋਂ ਲੈ ਕੇ ਵੇਚਣ ਤੱਕ, ਕੀ ਹਨ ਨਿਯਮ... (ETV Bharat)

ਬਠਿੰਡਾ ਵਿੱਚ ਸਾਲ 1980 ਤੋਂ ਫੌਜ ਅਤੇ ਪੁਲਿਸ ਦੀ ਵਰਦੀ ਤਿਆਰ ਕਰਨ ਵਾਲੇ ਦੁਕਾਨਦਾਰ ਇਕਬਾਲ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਆਮ ਲੋਕਾਂ ਨੂੰ ਵਰਦੀ ਨਹੀਂ ਵੇਚ ਸਕਦੇ ਹਨ। ਜਦੋਂ ਸਾਡੇ ਕੋਲੋਂ ਕੋਈ ਵਰਤੀ ਲੈਣ ਆਉਂਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਉਸ ਵਿਅਕਤੀ ਦਾ ਆਈ ਕਾਰਡ ਦੇਖਦੇ ਹਾਂ ਅਤੇ ਉਸ ਤੋਂ ਬਾਅਦ ਉਸਦੀ ਪੂਰੀ ਜਾਣਕਾਰੀ ਲੈ ਕੇ ਹੀ ਉਸਨੂੰ ਵਰਦੀ ਦਿੰਦੇ ਹਾਂ। ਇਸ ਸਬੰਧੀ ਸਾਡੇ ਕੋਲ ਪੂਰਾ ਡਾਟਾ ਵੀ ਮੌਜੂਦ ਹੈ, ਜਿਸ-ਜਿਸ ਨੂੰ ਵੀ ਅਸੀਂ ਵਰਤੀ ਵੇਚੀ ਹੈ।

ਕੀ ਹਨ ਵਰਦੀ ਸੌਂਪਣ ਦੇ ਨਿਯਮ

ਫੌਜ ਅਤੇ ਪੁਲਿਸ ਦੀ ਵਰਦੀ ਵੇਚਣ ਵਾਲੇ ਦੁਕਾਨਦਾਰ ਇਕਬਾਲ ਸਿੰਘ ਅਤੇ ਰਾਜੂ ਨੇ ਦੱਸਿਆ, ਕਿ ਉਹ ਆਮ ਵਿਅਕਤੀ ਨੂੰ ਫੌਜ ਅਤੇ ਪੁਲਿਸ ਦੀ ਵਰਦੀ ਦਾ ਕੱਪੜਾ ਨਹੀਂ ਦਿੰਦੇ ਹਨ। ਪਹਿਲਾਂ ਉਨ੍ਹਾਂ ਵੱਲੋਂ ਕੱਪੜਾ ਲੈਣ ਆਏ ਵਿਅਕਤੀ ਤੋਂ ਫੌਜ ਜਾਂ ਪੁਲਿਸ ਦਾ ਪਛਾਣ ਪੱਤਰ ਮੰਗਿਆ ਜਾਂਦਾ ਹੈ। ਜੇਕਰ ਵਿਅਕਤੀ ਫੌਜੀ ਹੈ, ਤਾਂ ਉਸ ਕੋਲ ਲਿਵਿੰਗ ਸਰਟੀਫਿਕੇਟ ਹੁੰਦਾ ਹੈ ਅਸੀਂ ਉਹ ਦੇਖਦੇ ਹਾਂ। ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਅਸੀਂ ਕੱਪੜਾ ਜਾਂ ਵਰਦੀ ਉਸ ਅਧਿਕਾਰੀ ਨੂੰ ਦਿੰਦੇ ਹਾਂ।

ਵਰਦੀ ਲੈਣ ਵਾਲੇ ਦੀ ਡਿਟੇਲ ਨੋਟ ਕੀਤੀ ਜਾਂਦੀ

ਦੁਕਾਨਦਾਰ ਰਾਜੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਬਾਈਲ ਨੰਬਰ ਦੇ ਨਾਲ-ਨਾਲ ਫੌਜੀ ਦੇ ਨੰਬਰ ਅਤੇ ਯੂਨਿਟ ਦਾ ਨਾਂ ਵੀ ਆਪਣੇ ਕੋਲ ਲਿਖ ਕੇ ਰੱਖਿਆ ਜਾਂਦਾ ਹੈ। ਜੋ ਵਿਅਕਤੀ ਸਾਨੂੰ ਮੋਬਾਇਲ ਨੰਬਰ ਦਿੰਦਾ ਹੈ ਅਸੀਂ ਉਸ ਉੱਤੇ ਰਿੰਗ (ਕਾਲ) ਕਰ ਕੇ ਚੈੱਕ ਕਰਦੇ ਹਾਂ ਕਿ ਉਹ ਸਹੀ ਹੈ ਜਾਂ ਨਹੀਂ। ਸਮੇਂ-ਸਮੇਂ ਉੱਤੇ ਪੁਲਿਸ ਅਧਿਕਾਰੀਆਂ ਵੀ ਸਾਡੀਆਂ ਦੁਕਾਨਾਂ ਉੱਤੇ ਆ ਕੇ ਚੈਕਿੰਗ ਕਰਦੇ ਹਨ ਅਤੇ ਸਾਡੇ ਵੱਲੋਂ ਲਿਖੀ ਗਈ ਡਿਟੇਲ ਲੈ ਕੇ ਜਾਂਦੇ ਹਨ।

ਪੁਲਿਸ ਦੀ ਵਰਦੀ ਪੁਲਿਸ ਮੁਲਾਜ਼ਮ ਅਤੇ ਫੌਜ ਦੀ ਵਰਦੀ ਫੌਜ ਦੇ ਮੁਲਾਜ਼ਮ ਨੂੰ ਹੀ ਦਿੱਤੀ ਜਾਂਦੀ ਹੈ, ਉਸ ਕੋਲੋਂ ਪਛਾਣ ਪੱਤਰ ਅਤੇ ਹੋਰ ਸ਼ਨਾਖਤੀ ਕਾਰਡ ਚੈੱਕ ਕੀਤਾ ਜਾਂਦਾ ਹੈ। ਮੋਬਾਈਲ ਨੰਬਰ ਸਣੇ ਹੋਰ ਵੀ ਜਾਣਕਾਰੀ ਵਰਦੀ ਲੈਣ ਆਏ ਮੁਲਾਜ਼ਮ ਤੋਂ ਹਾਸਿਲ ਕਰਕੇ ਉਸ ਨੂੰ ਅਪਣੇ ਕੋਲ ਰੱਖਿਆ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਕੁੜੀਆਂ-ਮੁੰਡਿਆਂ ਨੂੰ ਨਵੇਂ ਪੈਟਰਨ (ਕੱਪੜੇ ਦੇ ਡਿਜ਼ਾਇਨ) ਪਾਉਣ ਦਾ ਸ਼ੌਂਕ ਹੈ, ਤਾਂ ਉਸ ਕੱਪੜੇ ਦਾ ਪੈਟਰਨ ਵੱਖ ਹੁੰਦਾ ਹੈ। ਅਸੀਂ ਆਮ ਵਿਅਕਤੀ ਨੂੰ ਫੌਜ ਅਤੇ ਪੁਲਿਸ ਦੇ ਕੱਪੜੇ ਵਾਲੀ ਵਰਦੀ ਨਹੀਂ ਦਿੰਦੇ ਹਾਂ। - ਰਾਜੂ, ਦੁਕਾਨਦਾਰ

Army and Police Uniform In India Rules
ਫੌਜ ਅਤੇ ਪੁਲਿਸ ਦੀ ਵਰਦੀ ਬਣਾਉਣ ਤੋਂ ਲੈ ਕੇ ਵੇਚਣ ਤੱਕ, ਕੀ ਹਨ ਨਿਯਮ... (ETV Bharat)

ਅਸਲੀ ਅਤੇ ਨਕਲੀ ਵਰਦੀ ਵਿੱਚ ਅੰਤਰ ਹੁੰਦਾ

ਦੁਕਾਨਦਾਰਾਂ ਨੇ ਦੱਸਿਆ ਕਿ ਅਸਲੀ ਅਤੇ ਨਕਲੀ ਵਰਦੀ ਵੀ ਹੁੰਦੀ ਹੈ। ਫੌਜੀ ਅਤੇ ਪੁਲਿਸ ਦੀ ਵਰਦੀ ਦੇ ਕੱਪੜੇ ਤੋਂ ਇਲਾਵਾ ਸਾਡੇ ਕੋਲ ਹੋਰ ਕਈ ਤਰ੍ਹਾਂ ਦੇ ਕੱਪੜੇ ਦੇ ਡਿਜ਼ਾਇਨ ਆਉਂਦੇ ਹਨ, ਜੋ ਆਮ ਲੋਕਾਂ ਨੂੰ ਵੇਚੇ ਜਾਂਦੇ ਹਨ, ਉਹ ਵੀ ਫੌਜ ਦੀ ਵਰਦੀ ਵਾਂਗ ਹੁੰਦੇ ਹਨ, ਪਰ ਉਨ੍ਹਾਂ ਦਾ ਪੈਟਰਨ ਵੱਖਰਾ ਹੁੰਦਾ ਹੈ।

ਪੂਰੀ ਸ਼ਨਾਖਤ ਤੋਂ ਬਾਅਦ ਹੀ ਸੌਂਪੀ ਜਾਣੀ ਚਾਹੀਦੀ ਵਰਦੀ

ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਵੀ ਕਿਹਾ ਕਿ ਦੇਸ਼ ਵਿੱਚ ਫੌਜ ਅਤੇ ਪੁਲਿਸ ਦੀ ਵਰਦੀ ਪਾ ਕੇ ਕਈ ਅੱਤਵਾਦੀ ਹਮਲੇ ਹੋ ਚੁੱਕੇ ਹਨ। ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਫੌਜ ਅਤੇ ਪੁਲਿਸ ਦੀ ਵਰਦੀ ਦੀਆਂ ਦੁਕਾਨਾਂ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ, ਕਿ ਫੌਜ ਅਤੇ ਪੁਲਿਸ ਦੀ ਵਰਦੀ ਵੇਚਣ ਵਾਲੇ ਦੁਕਾਨਦਾਰਾਂ ਦਾ ਰਿਕਾਰਡ ਸਮੇਂ ਸਿਰ ਚੈੱਕ ਕੀਤਾ ਜਾਵੇ। ਗੁਰਵਿੰਦਰ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਬਿਨਾਂ ਪਛਾਣ ਪੱਤਰ ਤੋਂ ਦੁਕਾਨਦਾਰ ਕਿਸੇ ਵੀ ਵਿਅਕਤੀ ਨੂੰ ਫੌਜ ਅਤੇ ਪੁਲਿਸ ਦੀ ਵਰਦੀ ਨਾ ਦੇਣ, ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਵਰਦੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ।

ਸਾਡੇ ਵੱਲੋਂ ਰੈਗੂਲਰ ਚੈਕਿੰਗ ਕੀਤੀ ਜਾਂਦੀ ਹੈ। ਜੇਕਰ ਕੋਈ ਗੈਰ-ਕਾਨੂੰਨੀ ਢੰਗ ਨਾਲ ਵਰਦੀ ਵੇਚਦਾ ਫੜ੍ਹਿਆ ਜਾਵੇ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਜੇਕਰ ਕੋਈ ਵਰਦੀ ਨੂੰ ਲੈ ਕੇ ਗਲਤ ਵਰਤੋਂ ਕਰਦਾ ਫੜ੍ਹਿਆ ਜਾਂਦਾ ਹੈ ਉਸ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਹੈ। - ਨਰਿੰਦਰ ਸਿੰਘ, ਐੱਸਪੀ

ਉਲੰਘਣਾ ਕਰਨ ਵਾਲੇ ਵਿਰੁੱਧ ਹੁੰਦੀ ਸਖ਼ਤ ਕਾਰਵਾਈ

ਬਠਿੰਡਾ ਦੇ ਐੱਸਪੀ ਨਰਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਫੌਜ ਅਤੇ ਪੁਲਿਸ ਦੀ ਵਰਦੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਫੌਜ ਅਤੇ ਪੁਲਿਸ ਦੀ ਵਰਦੀ ਲੈਣ ਆਏ ਵਿਅਕਤੀ ਦੇ ਪਛਾਣ ਪੱਤਰ ਦੇ ਨਾਲ-ਨਾਲ, ਪੂਰਾ ਰਿਕਾਰਡ ਆਪਣੇ ਕੋਲ ਰੱਖਣ। ਸ਼ੱਕੀ ਅਤੇ ਅਣਜਾਣ ਲੋਕਾਂ ਨੂੰ ਫੌਜ ਅਤੇ ਪੁਲਿਸ ਦੀ ਵਰਦੀ ਨਾ ਦਿੱਤੀ ਜਾਵੇ। ਜੇਕਰ ਫਿਰ ਵੀ ਕੋਈ ਦੁਕਾਨਦਾਰ ਫੌਜ ਅਤੇ ਪੁਲਿਸ ਦੀ ਵਰਦੀ ਬਿਨਾਂ ਪਛਾਣ ਪੱਤਰ ਅਤੇ ਰਿਕਾਰਡ ਤੋਂ ਵੇਚਦਾ ਫੜ੍ਹਿਆ ਜਾਂਦਾ ਹੈ, ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਮੇਂ-ਸਮੇਂ ਉੱਤੇ ਅਜਿਹੇ ਦੁਕਾਨਦਾਰਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਂਦੀ ਹੈ। ਦੁਕਾਨਦਾਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ੱਕੀ ਲੱਗਦਾ ਹੈ, ਤਾਂ ਉਸ ਦੀ ਇਤਲਾਹ ਵੀ ਪੁਲਿਸ ਨੂੰ ਦਿੱਤੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.