ETV Bharat / state

ਅੱਗ ਦੀ ਭੇਟ ਚੜ੍ਹੀ ਖੜ੍ਹੀ ਫ਼ਸਲ, ਮਾਨਸਾ ਸਣੇ ਪੰਜਾਬ ਦੇ ਵੱਖ-ਵੱਖ ਹਿਸਿਆਂ 'ਚ ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ - CROP CAUGHT BURNT DUE TO FIRE

ਜਿਥੇ ਕਣਕਾਂ ਦੀ ਵਾਢੀਆਂ ਦਾ ਸਮਾਂ ਹੈ ਅਨਾਜ ਮੰਡੀਆਂ 'ਚ ਲਿਜਾਇਆ ਜਾ ਰਿਹਾ ਹੈ ਉਥੇ ਹੀ ਕਈ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਆਈਆਂ।

Wheat crop caught burnt due to fire in various parts of Punjab including Mansa, farmers suffer huge losses
ਅੱਗ ਦੀ ਭੇਟ ਚੜ੍ਹੀ ਖੜ੍ਹੀ ਫ਼ਸਲ, ਮਾਨਸਾ ਸਣੇ ਪੰਜਾਬ ਦੇ ਵੱਖ-ਵੱਖ ਹਿਸਿਆਂ 'ਚ ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ (Etv Bharat)
author img

By ETV Bharat Punjabi Team

Published : April 19, 2025 at 5:53 PM IST

Updated : April 19, 2025 at 7:56 PM IST

3 Min Read

ਮਾਨਸਾ/ ਫਿਰੋਜ਼ਪੁਰ: ਪੰਜਾਬ ਦੇ ਕਈ ਹਿੱਸਿਆਂ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਿੱਥੇ ਮਾਨਸਾ ਦੇ ਭੈਣੀ ਬਾਘਾ ਵਿਖੇ 50 ਏਕੜ ਕਣਕ ਨੂੰ ਅੱਗ ਲੱਗ ਗਈ ਅਤੇ ਕਿਸਾਨਾਂ ਦੇ ਫਸਲ ਸੜ ਕੇ ਸਵਾਹ ਹੋ ਗਈ ਤਾਂ ਉਥੇ ਹੀ ਫਿਰੋਜ਼ਪੁਰ ਵਿਖੇ ਵੀ ਜੀਰਾ ਰੋਡ ਦੇ ਕੋਲ ਪੈਂਦੇ ਖੇਤਾਂ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਨੂੰ ਅੱਗ ਲੱਗ ਗਈ।

ਮਾਨਸਾ ਸਣੇ ਪੰਜਾਬ ਦੇ ਵੱਖ-ਵੱਖ ਹਿਸਿਆਂ 'ਚ ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ (Etv Bharat)

ਮਾਨਸਾ 'ਚ ਕਿਸਾਨਾਂ ਨੂੰ ਹੋਇਆ ਵੱਡਾ ਨੁਕਸਾਨ

ਮਾਨਸਾ ਦੇ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੇ ਖੰਭੇ ਤੋਂ ਸ਼ਾਰਟ ਸਰਕਟ ਹੋਣ ਤੋਂ ਬਾਅਦ ਫਸਲ ਨੂੰ ਅੱਗ ਲੱਗੀ ਜਿਸ ਨੂੰ ਕਾਬੂ ਪਾਉਣ ਦੇ ਲਈ ਮੌਕੇ ਤੇ ਲੋਕਾਂ ਵੱਲੋਂ ਅਤੇ ਫਾਈਵ ਗੇਟ ਦੀ ਟੀਮਾਂ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਪਰ ਬਾਵਜੂਦ ਇਸ ਦੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਜਦੋਂ ਤੱਕ ਅੱਗ ਬੁਝਾਈ ਗਈ ਉਦੋਂ ਤੱਕ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ। ਉਥੇ ਤਿੰਨ ਟਰੈਕਟਰ ਦੀ ਇਸ ਅੱਗ ਦੀ ਚਪੇਟ ਦੇ ਵਿੱਚ ਝੁਲਸ ਗਏ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ ਕਿਉਂਕਿ ਤਾਰਾਂ ਨੀਵੀਆਂ ਹੋਣ ਦੇ ਕਾਰਨ ਅੱਗ ਲੱਗੀ ਹੈ। ਜਿਸ ਕਾਰਨ ਅੱਜ 50 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਹੈ। ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਮਿਲ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਖੇਤਾਂ ਦੇ ਵਿੱਚ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ।

ਅੱਗ ਦੀ ਭੇਟ ਚੜ੍ਹੀ ਖੜ੍ਹੀ ਫ਼ਸਲ (Etv Bharat)

ਫਿਰੋਜ਼ਪੁਰ ਵਿਖੇ ਕਿਸਾਨਾਂ ਦਾ ਭਾਰੀ ਨੁਕਸਾਨ

ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਵਿਖੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਜਿੱਥੇ ਖੜੀ ਫਸਲ ਅੱਗ ਦੀ ਭੇਂਟ ਚੜ ਕੇ ਉਥੇ ਖੇਤਾਂ ਦੇ ਕੋਲ ਬਣੇ ਹੋਏ ਕੁਲੀ ਫਾਰਮ ਨੂੰ ਵੀ ਅੱਗ ਲੱਗੀ। ਕਣਕ ਦੀ ਵਾਢੀਆਂ ਦੇ ਸੀਜ਼ਨ ਦੇ ਚਲਦਿਆਂ ਪਹਿਲਾਂ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜੀਰਾ ਵਿਖੇ ਕਿਸਾਨਾਂ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਵਜੂਦ ਇਸ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ। ਉਥੇ ਹੀ ਕਿਸਾਨਾਂ ਨੇ ਕਿਹਾ ਕਿ ਅੱਗਜਨੀ 'ਚ ਪਾਲੀਟਰੀ ਫਾਰਮ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ।

ਦੱਸ ਦਈਏ ਕਿ ਖੇਤਾਂ ਦੇ ਨਾਲ ਹੀ ਪਾਲਟਰੀ ਫਾਰਮ ਬਣਿਆ ਹੋਇਆ ਹੈ, ਜਿਸ ਦੇ ਵਿੱਚ ਮੁਰਗੇ ਪਾਲਣ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਅੱਗ ਲੱਗੀ ਤਾਂ ਅੱਗ ਦੀ ਚਪੇਟ ਵਿੱਚ ਕਈ ਮੁਰਗੀਆਂ ਵੀ ਆਈਆਂ ਹਨ। ਹਾਲਾਂਕਿ ਇਹਨਾਂ ਮੁਰਗੀਆਂ ਨੂੰ ਬਚਾ ਲਿਆ ਗਿਆ ਹੈ ਪਰ ਇਸ ਤਰ੍ਹਾਂ ਅੱਗ ਲੱਗਣਾ ਅਤੇ ਬੇਜੁਬਾਨ ਜਾਨਵਰਾਂ ਅਤੇ ਪੰਛੀਆਂ ਲਈ ਵੀ ਹਾਨੀਕਾਰਕ ਸਾਬਿਤ ਹੋਇਆ ਹੈ। ਉਥੇ ਹੀ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ 70 ਮਨ ਕਣਕ ਦੇ ਪੈਸੇ ਦਿੱਤੇ ਜਾਣ ਅਤੇ ਬਣਦਾ ਮੁਆਵਜ਼ਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ।

ਬਠਿੰਡਾ ਵਿੱਚ ਸੜੀ ਪੱਕੀ ਕਣਕ

ਜ਼ਿਕਰਯੋਗ ਹੈ ਕਿ ਅੱਜ ਹੀ ਬਠਿੰਡਾ ਦੇ ਪਿੰਡ ਜਿਉਂਦ ਲਾਗੇ ਵੀ ਕਣਕ ਨੂੰ ਅੱਗ ਲੱਗਣ ਕਾਰਨ ਕਈ ਕਿਸਾਨਾਂ ਦੀ ਕਈ ਏਕੜ ਖੜੀ ਫਸਲ ਸੜ ਕੇ ਸੁਆਹ ਹੋ ਗਈ। ਇਸ ਅੱਗ ਲੱਗਣ ਦਾ ਪਤਾ ਚੱਲਦਿਆਂ ਹੀ ਲਾਗਲੇ ਪਿੰਡ ਘੜੈਲੀ ਜਿਉਂਦ, ਜੇਠੂਕੇ, ਘੜੈਲਾ ਆਦਿ ਲਾਗਲੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਆਪੋ ਆਪਣੇ ਸਾਧਨਾਂ ਰਾਹੀਂ ਇਸ ਅੱਗ ਨੂੰ ਬੁਝਾਉਣ ਲਈ ਯਤਨ ਆਰੰਭ ਦਿੱਤੇ ਅਤੇ ਫਾਇਰ ਬ੍ਰਿਗੇਡ਼ ਦੀਆਂ ਦੋ ਗੱਡੀਆਂ ਨੇ ਵੀ ਸੂਚਨਾ ਮਿਲਦਿਆਂ ਹੀ ਪਹੁੰਚਕੇ ਇਸ ਭਿਆਨਕ ਅੱਗ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ।

Last Updated : April 19, 2025 at 7:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.