ਬਰਨਾਲਾ: ਜ਼ਿਲ੍ਹੇ ਦੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਹ ਘਟਨਾ ਬਰਨਾਲਾ ਦੇ ਪਿੰਡ ਸੁਖਪੁਰਾ ਦੀ ਹੈ। ਜਿੱਥੇ ਕੈਨੇਡਾ ਜਾਣ ਦੀ ਰਿਫਿਊਜ਼ਲ ਆਉਣ ਤੋਂ ਬਾਅਦ ਨੌਜਵਾਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਭੈਣ ਕੈਨੇਡਾ ਗਈ ਹੋਈ ਸੀ ਅਤੇ ਇਸ ਦੀ ਫਾਈਲ ਵੀ ਕੈਨੇਡਾ ਜਾਣ ਲਈ ਲਗਾਈ ਸੀ ਜੋ ਰਿਫਿਊਜ ਹੋ ਗਈ। ਜਿਸ ਤੋਂ ਬਾਅਦ ਨੌਜਵਾਨ ਡਿਪਰੈਸ਼ਨ ਵਿੱਚ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਘਰ ਵਿੱਚ ਪਈ 12 ਬੋਰ ਦੀ ਬੰਦੂਕ ਨਾਲ ਇਹ ਕਾਰਾ ਕਰ ਲਿਆ। ਘਟਨਾ ਉਪਰੰਤ ਮੌਕੇ ਉੱਪਰ ਪੁਲਿਸ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਘਟਨਾ ਉਪਰੰਤ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਕੈਨੇਡਾ ਦੀ ਫਾਈਲ ਰਿਫਿਊਜ਼
ਮਨਜਿੰਦਰ ਸਿੰਘ, ਸਰਪੰਚ ਪਿੰਡ ਸੁਖਪੁਰਾ ਨੇ ਕਿਹਾ ਕਿ, "ਅੱਜ ਸਵੇਰ ਸਮੇਂ ਉਨ੍ਹਾਂ ਦੇ ਪਿੰਡ ਮੰਦਭਾਗੀ ਘਟਨਾ ਵਾਪਰੀ ਹੈ। ਪਿੰਡ ਦੇ ਇੱਕ ਨੌਜਵਾਨ ਵਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਕੈਨੇਡਾ ਦੀ ਫਾਈਲ ਲੱਗੀ ਹੋਈ ਸੀ ਜਿਸ ਦੀ ਰਿਫਿਊਜ਼ਲ ਆ ਗਈ ਸੀ, ਇਸੇ ਗੱਲ ਤੋਂ ਨੌਜਵਾਨ ਪ੍ਰੇਸ਼ਾਨੀ ਵਿੱਚ ਰਹਿੰਦਾ ਸੀ। ਇਸੇ ਕਾਰਨ ਨੌਜਵਾਨ ਨੇ ਇਹ ਕਦਮ ਚੁੱਕ ਲਿਆ। ਨੌਜਵਾਨ ਬਹੁਤ ਹੀ ਨਰਮ ਸੁਭਾਅ ਦਾ ਮਾਲਕ ਸੀ। ਅੱਜ ਸਵੇਰੇ ਘਟਨਾ ਤੋਂ ਪਹਿਲਾਂ ਹੀ ਉਸ ਨੇ ਆਪਣੀ ਮਾਤਾ ਨਾਲ ਘਰ ਦਾ ਕੰਮ ਕਰਵਾਇਆ ਅਤੇ ਆਪਣੀ ਦਾਦੀ ਦੀ ਅੱਖ ਵਿੱਚ ਦਵਾਈ ਵੀ ਪਾਈ। ਇਸ ਤੋਂ ਬਾਅਦ ਉਸ ਨੇ ਕਮਰੇ ਵਿੱਚ ਜਾ ਕੇ ਘਰ ਵਿੱਚ ਪਈ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਹੀ ਸੋਗ ਦੀ ਲਹਿਰ ਹੈ। "

ਪੁਲਿਸ ਵੱਲੋਂ ਜਾਂਚ ਸ਼ੁਰੂ
ਉਧਰ ਇਸ ਸਬੰਧੀ ਐਸਐਚਓ ਗੁਰਮਿੰਦਰ ਸਿੰਘ ਨੇ ਕਿਹਾ ਕਿ, "ਅੱਜ ਸਵੇਰੇ ਗਰੀਬ 8 ਵਜੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਮਪੁਰਾ ਮੌੜ ਵਿਖੇ ਇੱਕ ਨੌਜਵਾਨ ਦਿਲਪ੍ਰੀਤ ਸਿੰਘ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ। ਪੁਲਿਸ ਮੌਕੇ ਉੱਪਰ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਬੱਚੇ ਦੀ ਮ੍ਰਿਤਕ ਦੇਹ ਦੇ ਨੇੜੇ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ। ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਕਿ ਇਸ ਨੌਜਵਾਨ ਦੀ ਕੈਨੇਡਾ ਜਾਣ ਦੀ ਫਾਈਲ ਲਗਵਾਈ ਹੋਈ ਸੀ ਜਿਸ ਦੀ ਰਿਫਿਊਜ਼ਲ ਆ ਗਈ ਸੀ। ਜਿਸ ਤੋਂ ਬਾਅਦ ਇਹ ਲੜਕਾ ਡਿਪਰੈਸ਼ਨ ਵਿੱਚ ਰਹਿੰਦਾ ਸੀ। ਫਾਈਲ ਰਿਫਿਊਜ ਹੋਣ ਤੋਂ ਬਾਅਦ ਘਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਨੂੰ ਇੱਥੇ ਪੰਜਾਬ ਵਿੱਚ ਹੀ ਕੋਈ ਆਪਣਾ ਕਾਰੋਬਾਰ ਕਰਨ ਲਈ ਕਿਹਾ ਜਾ ਰਿਹਾ ਸੀ।" ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਬੇਜ਼ਮੀਨਾਂ ਹੈ। ਘਟਨਾ ਸਮੇਂ ਘਰ ਵਿੱਚ ਉਸ ਦੀ ਦਾਦੀ ਅਤੇ ਮਾਂ ਮੌਜੂਦ ਸਨ। ਪੁਲਿਸ ਵੱਲੋਂ ਮ੍ਰਿਤਕ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

- ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਦੀ ਵਿਗੜੀ ਸਿਹਤ, ਇਲਾਜ ਲਈ ਲਿਆਂਦਾ ਏਮਸ ਹਸਪਤਾਲ
- ਲੋੜ ਤੋਂ ਵੱਧ ਮਿੱਠਾ ਖਾਣਾ ਖਤਰਨਾਕ, ਲੀਵਰ ਖਰਾਬ ਹੋਣ ਸਮੇਤ ਹੋਰ ਕਈ ਬਿਮਾਰੀਆਂ ਦਾ ਹੋ ਜਾਓਗੇ ਸ਼ਿਕਾਰ! ਸਮੇਂ ਰਹਿੰਦੇ ਜਾਣ ਲਓ ਨਹੀਂ ਤਾਂ...
- Sidhu Moosewala 'ਤੇ ਬਣੀ Documentary 'ਤੇ ਉੱਠਿਆ ਵਿਵਾਦ, ਪਿਤਾ ਬਲਕੌਰ ਸਿੰਘ ਨੇ ਬੈਨ ਲਾਉਣ ਦੀ ਮੰਗ 'ਤੇ ਭੇਜਿਆ ਨੋਟਿਸ