ETV Bharat / state

ਸ਼ਰਮਨਾਕ: ਦੁਕਾਨਦਾਰ ਦੀਆਂ ਅੱਖਾਂ 'ਚ ਮਿਰਚਾਂ ਪਾ ਲੁਟੇਰੇ ਦਾਨਪਾਤਰ ਲੈ ਕੇ ਹੋਏ ਫ਼ਰਾਰ, ਘਟਨਾ ਸੀਸੀਟਵੀ 'ਚ ਕੈਦ - ATTACKS SHOP OWNER IN Ferozepur

Robbers Throw Chilli Powder In Eyes: ਫਿਰੋਜ਼ਪਰ ਰੋਡ 'ਤੇ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਮੈਡੀਕਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨ 'ਤੇ ਬੈਠੇ ਦੁਕਾਨ ਮਾਲਿਕ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਦੁਕਾਨ ਤੋਂ ਦਾਨਪਾਤਰ ਲੈ ਕੇ ਹੋਏ ਫ਼ਰਾਰ ਹੋ ਗਏ।

author img

By ETV Bharat Punjabi Team

Published : Sep 13, 2024, 10:38 PM IST

ATTACKS SHOP OWNER IN Ferozepur
ATTACKS SHOP OWNER IN Ferozepur (ETV Bharat)

ਫਿਰੋਜ਼ਪੁਰ: ਲੁਟੇਰਿਆਂ ਦੇ ਹੌਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਉਹਨਾਂ ਨੂੰ ਕੋਈ ਪੁਲਿਸ ਦਾ ਖੌਫ ਅਤੇ ਨਾ ਹੀ ਕੋਈ ਸੀਸੀਟੀਵੀ ਕੈਮਰਿਆਂ ਦਾ ਡਰ ਰਿਹਾ ਹੈ। ਹਰ ਰੋਜ਼ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਰੋਡ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਮੈਡੀਕਲ ਦੀ ਦੁਕਾਨ ਨੂੰ ਦੋ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਸ਼ਰਮਨਾਕ ਗੱਲ ਇਹ ਹੈ ਕਿ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁਟੇਰੇ ਦੁਕਾਨਦਾਰ ਦਾ ਦਾਨ ਪਾਤਰ ਲੈ ਕੇ ਫਰਾਰ ਹੋ ਗਏ।

ਦੁਕਾਨਦਾਰ ਦੀਆਂ ਅੱਖਾਂ ਚ ਮਿਰਚਾ ਪਾ ਦਾਨਪਾਤਰ ਲੈ ਕੇ ਹੋਏ ਫ਼ਰਾਰ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਦੁਕਾਨਦਾਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਸਨੇ ਆਪਣੀ ਦੁਕਾਨ ਸਮੇਂ ਅਨੁਸਾਰ ਖੋਲ੍ਹੀ ਅਤੇ ਜਦੋਂ ਦੁਪਹਿਰੇ ਤਕਰੀਬਨ 12 ਵਜੇ ਦੇ ਕਰੀਬ ਉਹ ਦੁਕਾਨ 'ਤੇ ਆਪਣੇ ਪਿਤਾ ਨੂੰ ਬਿਠਾ ਕੇ ਘਰ ਰੋਟੀ ਖਾਣ ਚਲਾ ਗਿਆ। ਉਹਨਾਂ ਦੇ ਜਾਣ ਤੋਂ ਬਾਅਦ ਦੋ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਇੱਕ ਵਿਅਕਤੀ ਮੋਟਰਸਾਈਕਲ ਤੋਂ ਉਤਰ ਕੇ ਦੁਕਾਨ ਅੰਦਰ ਦਾਖਲ ਹੋਇਆ ਅਤੇ ਦੂਸਰੇ ਨੇ ਮੋਟਰਸਾਈਕਲ ਸਟਾਰਟ ਰੱਖਿਆ। ਉਸ ਵਿਅਕਤੀ ਨੇ ਆਉਂਦਿਆਂ ਮੇਰੇ ਪਿਤਾ ਦੀਆਂ ਅੱਖਾਂ ਵਿੱਚ ਮਿਰਚਾ ਪਾ ਦਿੱਤੀਆਂ ਅਤੇ ਕਾਊਂਟਰ 'ਤੇ ਰੱਖਿਆ ਦਾਨ ਪਾਤਰ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਪੁਲਿਸ ਵੱਲੋਂ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ ਜਾਂਚ
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਰੋਡ 'ਤੇ ਇੱਕ ਮੈਡੀਕਲ ਦੀ ਦੁਕਾਨ 'ਤੇ ਦੋ ਵਿਅਕਤੀਆਂ ਵੱਲੋਂ ਲੁੱਟ ਨੂੰ ਅੰਜਾਮ ਦਿੱਤਾ ਗਿਆ। ਅਸੀਂ ਮੌਕੇ 'ਤੇ ਪਹੁੰਚੇ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਕੈਮਰਿਆਂ ਦੀ ਮਦਦ ਰਾਹੀਂ ਦੋਨਾਂ ਵਿਅਕਤੀਆਂ ਦੀ ਪਹਿਚਾਣ ਕਰਕੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.