ETV Bharat / state

ਬੈਂਡ ਵਾਜਿਆਂ ਨਾਲ ਬਰਾਤ ਲੈ ਕੇ ਪਹੁੰਚਿਆ ਲਾੜਾ, ਨਾ ਲਾੜੀ ਲੱਭੀ, ਨਾ ਲੱਭਿਆ ਘਰ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ - FAKE BRIDE SCAM IN MOGA

ਮੋਗਾ ਵਿੱਚ ਅੰਮ੍ਰਿਤਸਰ ਤੋਂ ਬਰਾਤ ਲੈ ਕੇ ਪਹੁੰਚਿਆ ਸੀ ਲਾੜਾ ਪਰ ਨਹੀਂ ਮਿਲਿਆ ਲਾੜੀ ਦਾ ਘਰ, ਪੜ੍ਹੋ ਤਾਂ ਜਰਾ ਕੀ ਹੈ ਮਾਮਲਾ...

FAKE BRIDE SCAM
ਮੋਗਾ ਵਿੱਚ ਲਾੜੀ ਵੱਲੋਂ ਧੋਖਾ (Etv Bharat)
author img

By ETV Bharat Punjabi Team

Published : June 10, 2025 at 8:59 PM IST

3 Min Read

ਮੋਗਾ: ਕੀ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੇ ਘਰ ਜਾਂ ਰਿਸ਼ਤੇਦਾਰਾਂ ਦੇ ਘਰ ਵਿਆਹ ਹੋ ਰਿਹਾ ਹੈ। ਤੁਸੀਂ ਕੁੜੀ ਦੇ ਘਰ ਬੈਂਡ ਨਾਲ ਨੱਚਦੇ-ਗਾਉਂਦੇ ਭੰਗੜੇ ਪਾਉਂਦੇ ਪਹੁੰਚਦੇ ਹੋ ਅਤੇ ਅੱਗੇ ਜਾ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਉੱਥੇ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਹਿੰਦਾ ਜਿਸ ਦੇ ਘਰ ਤੁਸੀਂ ਬਰਾਤ ਲੈ ਕੇ ਪਹੁੰਚੇ ਹੋ। ਜੀ ਹਾਂ ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਮੋਗਾ ਵਿੱਚੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਲਾੜਾ ਅੰਮ੍ਰਿਤਸਰ ਤੋਂ ਵਿਆਹ ਦੀ ਬਰਾਤ ਲੈ ਕੇ ਆਇਆ ਸੀ। ਬਰਾਤ ਵਿੱਚ 30 ਤੋਂ 35 ਲੋਕ ਸਨ। ਜਦੋਂ ਉਹ ਬਰਾਤ ਲੈ ਕੇ ਰੋਇਲ ਮੈਰਿਜ ਪੈਲੇਸ ਪਹੁੰਚੇ ਤਾਂ ਕੁੜੀ ਵਾਲਿਆਂ ਵਿੱਚੋਂ ਉੱਥੇ ਕੋਈ ਨਹੀਂ ਸੀ। ਇਹ ਦੇਖ ਕੇ ਸਾਰੇ ਬਰਾਤੀਆਂ ਦੇ ਹੋਸ਼ ਉੱਡ ਗਏ। ਇਸ ਰੋਇਲ ਮੈਰਿਜ ਪੈਲੇਸ ਵਿੱਚ ਰਾਤ ਨੂੰ 11 ਵਜੇ ਵਿਆਹ ਹੋਣਾ ਸੀ।

ਬੈਂਡ ਵਾਜਿਆਂ ਨਾਲ ਬਰਾਤ ਲੈ ਕੇ ਪਹੁੰਚਿਆ ਲਾੜਾ, ਨਾ ਲਾੜੀ ਲੱਭੀ, ਨਾ ਲੱਭਿਆ ਘਰ (Etv Bharat)

ਲੜਕੇ ਦੀ ਭਾਬੀ ਨੇ ਹੀ ਕਰਵਾਇਆ ਸੀ ਰਿਸ਼ਤਾ

ਜਦੋਂ ਉਨ੍ਹਾਂ ਨੂੰ ਰੋਇਲ ਮੈਰਿਜ ਪੈਲੇਸ ਵਿੱਚ ਕੋਈ ਨਾ ਮਿਲਿਆ ਤਾਂ ਉਹ ਉੱਥੋਂ ਦੇ ਬਣੇ ਤਿੰਨ ਚਾਰ ਗੁਰਦੁਆਰਿਆਂ ਵਿੱਚ ਵੀ ਗਏ ਪਰ ਕਿਸੇ ਪਾਸਿਓਂ ਵੀ ਕੁਝ ਹਾਸਿਲ ਨਹੀਂ ਹੋਇਆ। ਲਾੜੇ ਵਾਲਿਆਂ ਨੂੰ ਹਰ ਪਾਸਿਓਂ ਨਿਰਾਸਾ ਹੀ ਹੱਥ ਲੱਗੀ। ਰਿਸ਼ਤਾ ਕਰਵਾਉਣ ਵਾਲੀ ਲਾੜੇ ਦੀ ਭਾਬੀ ਹੀ ਸੀ, ਜਦੋਂ ਉਸ ਵੱਲੋਂ ਲੜਕੀ ਵਾਲਿਆਂ ਨੂੰ ਫੋਨ ਲਗਾਏ ਗਏ ਪਰ ਉਨ੍ਹਾਂ ਦੇ ਫੋਨ ਬੰਦ ਆਏ। ਜਿਸ ਤੋਂ ਲਾੜੇ ਦੇ ਪਰਿਵਾਰ ਵਾਲਿਆਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਬਰਾਤੀ ਗਲੀਆਂ ਵਿੱਚ ਘੁੰਮਦੇ ਦਿਖਾਈ ਦਿੱਤੇ।

"ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ, ਮੈਂ ਆਪਣੇ ਦਿਓਰ ਦਾ ਰਿਸ਼ਤਾ ਆਪਣੇ ਮਾਮਾ ਜੀ ਦੀ ਬੇਟੀ ਨਾਲ ਕਰਵਾਇਆ ਸੀ। ਉਹ ਲੜਕੀ ਮੇਰੇ ਮੰਮੀ ਦੇ ਚਾਚਾ ਦੀ ਦੋਹਤੀ ਸੀ। ਉਹ ਪਰਿਵਾਰ ਯੂਕੇ ਵਿੱਚ ਰਹਿੰਦਾ ਹੈ ਪਰ ਉਹ ਮੋਗਾ ਪਿੰਡ ਦੇ ਹਨ। ਉਨ੍ਹਾਂ ਦੀ ਮੇਰੇ ਨਾਲ ਫੋਨ 'ਤੇ ਸਾਰੀ ਗੱਲਬਾਤ ਹੁੰਦੀ ਰਹੀ ਕਿ ਰੋਇਲ ਮੈਰਿਜ ਪੈਲੇਸ ਹੈ, ਉਥੇ ਬਰਾਤ ਲੈ ਕੇ ਪਹੁੰਚਣਾ ਹੈ। ਜਿਸ ਤੋਂ ਬਾਅਦ ਮੈਂ ਇੱਥੇ ਬਰਾਤ ਲੈ ਕੇ ਪਹੁੰਚੀ ਹਾਂ ਪਰ ਇੱਥੇ ਸਾਨੂੰ ਕੋਈ ਬੰਦਾ ਨਹੀਂ ਮਿਲਿਆ। ਇਸ ਮਾਮਲੇ ਤੋਂ ਬਾਅਦ ਮੇਰਾ ਘਰ ਵੀ ਟੁੱਟ ਗਿਆ ਉਪਰੋ ਸਭ ਦੇ ਤਾਹਨੇ ਵੀ ਸੁਣ ਰਹੀ ਹਾਂ। ਕੁੜੀ ਵਾਲਿਆਂ ਕੱਲ੍ਹ ਵੀ ਮੇਰੇ ਨਾਲ ਫੋਨ ਤੇ ਗੱਲ ਹੋਈ ਸੀ ਕਿ ਅਸੀਂ ਸਭ ਤਿਆਰੀਆਂ ਕਰ ਲਈਆਂ ਹਨ। ਮੈਂ ਉਨ੍ਹਾਂ ਦੇ ਵਿਸ਼ਵਾਸ 'ਤੇ ਬਰਾਤ ਲੈ ਕੇ ਤੁਰੀ ਸੀ। ਮੈਂ ਇਨ੍ਹਾਂ ਦੇ ਘਰ ਕੁਆਰੀ ਹੁੰਦੀ ਆਈ ਸੀ, ਹੁਣ ਮੈਨੂੰ ਇਨ੍ਹਾਂ ਦੇ ਘਰ ਦਾ ਨਹੀਂ ਪਤਾ ਸੀ। ਇਹ ਰਿਸ਼ਤਾ ਸਾਰਾ ਫੋਨ ਤੇ ਹੀ ਹੋਇਆ ਸੀ।" -ਮਨਪ੍ਰੀਤ ਕੌਰ, ਵਿਚੋਲਣ

ਵਿਚੋਲੇ ਨੇ ਦਿੱਤੀ ਜਾਣਕਾਰੀ

"ਮੇਰੇ ਘਰ ਵਾਲੀ ਨੇ ਹੀ ਰਿਸ਼ਤਾ ਕਰਵਾਇਆ ਸੀ, ਇਸਦੇ ਮਾਮਾ ਜੀ ਦੀ ਹੀ ਬੇਟੀ ਸੀ। ਜਿਸ ਲਈ ਅਸੀਂ 30-35 ਜਣੇ ਬਰਾਤ ਲੈ ਕੇ ਆਏ ਸੀ। ਅਸੀਂ ਇੱਥੇ ਆਕੇ ਰੋਇਲ ਮੈਰਿਜ ਪੈਲੇਸ ਗਏ ਉਥੇ ਕੁਝ ਨਹੀਂ ਸੀ। ਫਿਰ ਅਸੀਂ ਦੋ ਤਿੰਨ ਗੁਰਦੁਆਰਿਆਂ ਵਿੱਚ ਵੀ ਗਏ ਪਰ ਉੱਥੇ ਵੀ ਕੋਈ ਨਹੀਂ ਮਿਲਿਆ। ਇਸ ਵਿਆਹ ਕਰਕੇ ਸਾਡਾ ਜੋ ਖਰਚਾ ਹੋਇਆ ਉਹ ਅਲੱਗ, ਅਸੀਂ 6 ਗੱਡੀਆਂ ਬਰਾਤ ਦੀਆਂ ਲੈ ਕੇ ਆਏ ਹਾਂ, ਇੰਨ੍ਹਾਂ ਦਾ ਵੀ ਬਹੁਤ ਖਰਚਾ ਆਇਆ ਹੈ, ਸਾਨੂੰ ਇਨਸਾਫ ਚਾਹੀਦਾ ਹੈ।" -ਵਿਚੋਲਾ

ਲੜਕੇ ਦੇ ਪਿਤਾ ਨੇ ਦਿੱਤੀ ਜਾਣਕਾਰੀ

ਮੇਰਾ ਨਾਮ ਸੁਰਜੀਤ ਸਿੰਘ ਹੈ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਮੈਂ ਇੱਥੇ ਆਪਣਾ ਮੁੰਡਾ ਵਿਆਹੁਣ ਆਇਆ ਸੀ, ਇਹ ਰਿਸ਼ਤੇਦਾਰੀ ਵਿੱਚੋਂ ਸਾਡੀ ਨੂੰਹ ਲੱਗਦੀ ਸੀ, ਜਿਸਨੇ ਰਿਸ਼ਤਾ ਕਰਵਾਇਆ ਸੀ। -ਸੁਰਜੀਤ ਸਿੰਘ, ਲਾੜੇ ਦੇ ਪਿਤਾ

ਇਸ ਸਬੰਧੀ ਜਦੋ ਲਾੜੇ ਦੇ ਪਿਤਾ ਸੁਖਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਮੋਗਾ ਵਿਖੇ ਵਿਆਉਣ ਲਈ ਆਇਆ ਸੀ ਪਰ ਉਹ ਸਵੇਰ ਤੋਂ ਹੀ ਘੁੰਮਣ ਘੇਰੀਆਂ ਵਿੱਚ ਪਏ ਹੋਏ ਹਨ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਲੜਕੀ ਦਾ ਪਰਿਵਾਰ ਲੱਭਿਆ ਹੈ ਅਤੇ ਨਾ ਹੀ ਉਨ੍ਹਾਂ ਦਾ ਮੁਹੱਲਾ। ਉਨ੍ਹਾਂ ਨੇ ਦੱਸਿਆ ਕਿ ਜੋ ਲੜਕੀ ਵਾਲਿਆਂ ਵੱਲੋਂ ਕਾਰਡ ਛਪਵਾਏ ਗਏ ਹਨ ਉਹ ਪੈਲਸ ਵੀ ਸਾਨੂੰ ਨਹੀਂ ਲੱਭ ਰਿਹਾ। ਇਸ ਮੌਕੇ ਉਨ੍ਹਾਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਕਿਸੇ ਨਾਲ ਅੱਗੇ ਤੋਂ ਵੀ ਇਹੋ ਜਿਹਾ ਧੋਖਾ ਨਾ ਹੋਵੇ।

ਦਸੰਬਰ 2024 ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਆਇਆ ਸੀ ਸਾਹਮਣੇ

ਇਹ ਪਹਿਲੀ ਵਾਰ ਨਹੀਂ ਹੈ ਕਿ ਲਾੜੀ ਦੇ ਨਾਮ 'ਤੇ ਧੋਖਾਧੜੀ ਹੋਈ ਹੋਵੇ। ਦਸੰਬਰ 2024 ਵਿੱਚ ਵੀ ਇੱਕ ਪਰਿਵਾਰ ਦੁਬਈ ਤੋਂ ਬਾਰਾਤ ਲੈ ਕੇ ਆਇਆ ਸੀ, ਵਿਆਹ ਦਾ ਸਥਾਨ ਅਤੇ ਤਰੀਕ ਤੈਅ ਕੀਤੀ ਗਈ ਸੀ। ਲੜਕੀ ਨੇ ਕੁਝ ਪੈਸੇ ਵੀ ਮੰਗੇ ਸਨ ਜੋ ਭੇਜ ਦਿੱਤੇ ਗਏ ਸਨ। ਪਰ ਆਖਰੀ ਸਮੇਂ 'ਤੇ ਫ਼ੋਨ ਬੰਦ ਹੋ ਗਿਆ ਅਤੇ ਵਿਆਹ ਵਾਲੀ ਕੋਈ ਜਗ੍ਹਾ ਨਹੀਂ ਲੱਭੀ ਸੀ। ਉਸ ਮਾਮਲੇ ਵਿੱਚ ਵੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.