ਬਠਿੰਡਾ: 2 ਅਪ੍ਰੈਲ ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17.71 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਥਾਣਾ ਕਨਾਲ ਕਲੋਨੀ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜੱਜ ਮਹੇਸ਼ ਕੁਮਾਰ ਸ਼ਰਮਾ ਦੀ ਅਦਾਲਤ ਵੱਲੋਂ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
'ਜਾਂਚ ਪੂਰੀ ਕਰਨ ਉਪਰੰਤ ਚਲਾਨ ਕੀਤਾ ਜਾਵੇਗਾ ਪੇਸ਼'
ਡੀਐੱਸਪੀ ਸਿਟੀ ਟੂ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਪੁਲਿਸ ਰਿਮਾਂਡ 'ਤੇ ਚੱਲ ਰਹੀ ਅਮਨਦੀਪ ਕੌਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਵੱਲੋਂ ਅਦਾਲਤ ਅੱਗੇ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਦੇ ਤੱਥ ਰੱਖੇ ਗਏ ਸਨ ਅਤੇ ਮੁੜ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਹੋਈ ਜਾਂਚ ਵਿੱਚ ਕੀ-ਕੀ ਸਾਹਮਣੇ ਆਇਆ ਹੈ ਉਹ ਜਨਤਕ ਨਹੀਂ ਕਰ ਸਕਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ, ਜਲਦ ਹੀ ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵਿੱਚ ਜਾਂਚ ਪੂਰੀ ਕਰਨ ਉਪਰੰਤ ਚਲਾਨ ਪੇਸ਼ ਕੀਤਾ ਜਾਵੇਗਾ।
'ਪੁਲਿਸ ਵੱਲੋਂ ਲੁਕਾਏ ਜਾ ਰਹੇ ਨੇ ਤੱਥ'
ਪੁਲਿਸ ਵੱਲੋਂ 2 ਅਪ੍ਰੈਲ ਤੋਂ ਪੁਲਿਸ ਰਿਮਾਂਡ ਵਿੱਚ ਚੱਲ ਰਹੀ ਅਮਨਦੀਪ ਕੌਰ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਜਾਂਚ ਸਬੰਧੀ ਮੀਡੀਆ ਨਾਲ ਖੁਲਾਸਾ ਨਹੀਂ ਕੀਤਾ ਜਾ ਰਿਹਾ। ਉਧਰ ਦੂਸਰੇ ਪਾਸੇ ਅਮਨਦੀਪ ਕੌਰ ਦੇ ਮਾਮਲੇ ਵਿੱਚ ਨਾਮਜਦ ਕੀਤੇ ਗਏ ਬਲਵਿੰਦਰ ਸਿੰਘ ਨੂੰ ਫੜਨ ਵਿੱਚ ਪੁਲਿਸ ਹਲੇ ਤੱਕ ਅਸਫਲ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕੀ ਸੀ ਮਾਮਲਾ
ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੇ ਮਾਨਸਾ ਪੁਲਿਸ ਲਾਈਨ 'ਚ ਤਾਇਨਾਤ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੂੰ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਸੀ। ਪੁਲਿਸ ਨੇ ਮੁਲਜ਼ਮ ਅਮਨਦੀਪ ਕੌਰ ਖ਼ਿਲਾਫ਼ ਥਾਣਾ ਕੇਨਾਲ 'ਚ ਮੁਕੱਦਮਾ ਦਰਜ ਕਰ ਲਿਆ ਸੀ।
- ਸਾਬਕਾ ਮੰਤਰੀ ਦੇ ਘਰ 'ਤੇ ਗ੍ਰਨੇਡ ਸੁੱਟਣ ਵਾਲੇ ਗ੍ਰਿਫ਼ਤਾਰ; ਹੋਇਆ ਵੱਡਾ ਖੁਲਾਸਾ, ਪਾਕਿਸਤਾਨ ਦੀ ISI ਨਾਲ ਜੁੜੇ ਤਾਰ
- ਭਾਖੜਾ ਨਹਿਰ 'ਚੋਂ ਮਿਲੀ ਕਾਰ, ਪਿੰਜਰ ਬਣ ਚੁੱਕਾ ਸੀ ਮਨੁੱਖੀ ਸਰੀਰ, ਇੱਕ ਸਾਲ ਪਹਿਲਾਂ ਡਿੱਗੀ ਹੋਣ ਦਾ ਸ਼ੱਕ
- 11 ਅਪ੍ਰੈਲ ਨੂੰ ਲੈ ਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, ਸੜਕਾਂ 'ਤੇ ਉਤਰ ਕੇ ਮੁੜ ਕਰਨਗੇ ਸਰਕਾਰ ਦਾ ਘਿਰਾਓ, ਕਿਹਾ-ਬਣ ਸਕਦੀ ਹੈ ਟਕਰਾਅ ਦੀ ਸਥਿਤੀ