ETV Bharat / state

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਥਿਤੀ ਤਣਾਪੂਰਨ, ਕਰਤਾਰਪੁਰ ਲਾਂਘੇ 'ਤੇ ਨਹੀਂ ਦਿਖਿਆ ਕੋਈ ਅਸਰ, ਸ਼ਰਧਾਲੂ ਦੀ ਆਵਾਜਾਈ ਜਾਰੀ - NO IMPACT KARTARPUR CORRIDOR

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਟਾਰੀ ਵਾਹਗਾ ਬਾਰਡਰ ਕੀਤਾ ਬੰਦ, ਗੁਰਦਾਸਪੁਰ ਦੇ ਸਰਹੱਦੀ ਕਰਤਾਰਪੁਰ ਲਾਂਘੇ ਉੱਪਰ ਨਹੀਂ ਦਿਖ ਰਿਹਾ ਕੋਈ ਵੀ ਅਸਰ...

NO IMPACT KARTARPUR CORRIDOR
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਰਤਾਰਪੁਰ ਲਾਂਘੇ 'ਤੇ ਨਹੀਂ ਦਿਖਿਆ ਕੋਈ ਅਸਰ (ETV Bharat)
author img

By ETV Bharat Punjabi Team

Published : April 26, 2025 at 5:05 PM IST

Updated : April 26, 2025 at 9:03 PM IST

2 Min Read

ਗੁਰਦਾਸਪੁਰ (ਅਵਤਾਰ ਸਿੰਘ): ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਸਥਿਤੀ ਲਗਾਤਾਰ ਤਣਾਅਪੂਰਨ ਹੁੰਦੀ ਜਾ ਰਹੀ ਹੈ ਅਤੇ ਪੂਰੇ ਦੇਸ਼ ਵਿੱਚ ਅੱਤਵਾਦ ਅਤੇ ਪਾਕਿਸਤਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਵਾਪਸ ਜਾਣ ਦੇ ਲਈ ਕਿਹਾ ਗਿਆ ਹੈ ਅਤੇ ਅਟਾਰੀ ਵਾਹਗਾ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਮਾਹੌਲ ਵਿੱਚ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਉੱਪਰ ਇਸ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।

ਕਰਤਾਰਪੁਰ ਕੋਰੀਡੋਰ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ

ਰੋਜ਼ਾਨਾ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ। ਲੈਂਡਪੋਟ ਅਥੋਰਟੀ ਦੇ ਅਧਿਕਾਰੀਆਂ ਮੁਤਾਬਿਕ ਰੋਜ਼ਾਨਾ 250 ਦੇ ਕਰੀਬ ਸ਼ਰਧਾਲੂ ਪਾਕਿਸਤਾਨ ਜਾਂਦੇ ਹਨ। ਅੱਜ ਵੀ 210 ਦੇ ਕਰੀਬ ਸ਼ਰਧਾਲੂ ਪਾਕਿਸਤਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਹਨ। ਕਰਤਾਰਪੁਰ ਲਾਂਘੇ ਉੱਤੇ ਬੀਐਸਐਫ ਦੇ ਜਵਾਨਾਂ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ। ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਰਤਾਰਪੁਰ ਲਾਂਘੇ ਉੱਤੇ ਆਉਣ ਵਾਲੇ ਵਾਹਨਾਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਰਤਾਰਪੁਰ ਲਾਂਘੇ 'ਤੇ ਨਹੀਂ ਦਿਖਿਆ ਕੋਈ ਅਸਰ (ETV Bharat)

ਸ਼ਰਧਾਲੂ ਗੁਰਜੋਤਸਮੀਤ, ਅਨੂ ਅਤੇ ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ "ਪਹਿਲਗਾਮ ਵਿੱਚ ਜੋ ਕਤਲੇਆਮ ਹੋਇਆ ਹੈ। ਉਸ ਦੀ ਉਹ ਕੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ ਪਰ ਦੋਨਾਂ ਦੇਸ਼ਾਂ ਨੂੰ ਮਿਲ ਕੇ ਅੱਤਵਾਦ ਦੇ ਖਿਲਾਫ ਲੜਨਾ ਚਾਹੀਦਾ ਹੈ ਕਿਉਂਕਿ ਅੱਤਵਾਦ ਦਾ ਕੋਈ ਵੀ ਧਰਮ ਨਹੀਂ ਹੁੰਦਾ। ਸ਼ਰਧਾਲੂਆਂ ਨੇ ਦੱਸਿਆ ਕਿ ਕਰਤਾਰਪੁਰ ਕੋਰੀਡੋਰ ਉੱਤੇ ਇਸ ਘਟਨਾ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਉਹ ਪਾਕਿਸਤਾਨ ਤੋਂ ਨਤਮਸਤਕ ਹੋਕੇ ਆਏ ਹਨ।"

'ਬਾਰਡਰਾਂ ਦੇ ਉੱਪਰ ਕੇਂਦਰ ਸਰਕਾਰ ਨੂੰ ਕੜੀ ਸੁਰੱਖਿਆ ਕਰਨੀ ਚਾਹੀਦੀ ਹੈ'

ਸ਼ਰਧਾਲੂਆਂ ਨੇ ਕਿਹਾ ਕਿ "ਇਹ ਜੋ ਘਟਨਾ ਹੋਈ ਹੈ ਇਸ ਵਿੱਚ ਕਿਤੇ ਨਾ ਕਿਤੇ ਸੁਰੱਖਿਆ ਦੀ ਕਮੀ ਹੋਣ ਕਰਕੇ ਵਾਪਰੀ ਹੈ ਜੇਕਰ ਪਹਿਲਗਾਮ ਵਿੱਚ ਸੁਰੱਖਿਆ ਕਰਮੀ ਤਾਇਨਾਤ ਹੁੰਦੇ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਨੇ ਕਿਹਾ ਕਿ ਬਾਰਡਰਾਂ ਦੇ ਉੱਪਰ ਕੇਂਦਰ ਸਰਕਾਰ ਨੂੰ ਕੜੀ ਸੁਰੱਖਿਆ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਇਸ ਮੌਕੇ 'ਤੇ ਜ਼ੀਰੋ ਲਾਈਨ ਦੇ ਉੱਪਰ ਵੀ ਪਾਕਿਸਤਾਨੀ ਰੇਂਜਰ ਤਾਇਨਾਤ ਦਿਖੇ।"

ਦੱਸ ਦੇਈਏ ਕਿ "ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਅਹਿਮ ਫੈਸਲੇ ਵੀ ਲਏ ਹਨ। ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਵਾਪਸ ਜਾਣ ਦੇ ਲਈ ਕਿਹਾ ਗਿਆ ਹੈ ਅਤੇ ਅਟਾਰੀ ਵਾਹਗਾ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹਮਲੇ ਦੇ ਦੌਰਾਨ 26 ਦੇ ਕਰੀਬ ਹਿੰਦੂ ਲੋਕਾਂ ਦੀ ਹੱਤਿਆ ਕੀਤੀ ਗਈ ਅਤੇ 12 ਹੋਰ ਜ਼ਖ਼ਮੀ ਹੋਏ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਇਸ ਨੂੰ ਲੈ ਕੇ ਰੋਸ ਸ਼ੁਰੂ ਹੋ ਗਿਆ।"

Last Updated : April 26, 2025 at 9:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.