ETV Bharat / state

ਪਾਕਿਸਤਾਨ ਦੀ ਹਮਾਇਤ 'ਚ ਆਏ ਸਿਮਰਨਜੀਤ ਸਿੰਘ ਮਾਨ, ਪਹਿਲਗਾਮ ਹਮਲੇ 'ਤੇ ਦਿੱਤਾ ਵੱਡਾ ਬਿਆਨ - TERRORIST ATTACK FAILURE INDIAN GOV

ਪਹਿਲਗਾਮ ਹਮਲੇ 'ਤੇ ਬੋਲਦੇ ਹੋਏ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਦੀ ਹਿਮਾਇਤ ਕੀਤੀ ਹੈ ਅਤੇ ਕਿਹਾ ਕਿ ਹਮਲਾ ਕੇਂਦਰ ਦਾ ਫੇਲ੍ਹੀਅਰ ਹੈ।

'Terrorist attack is a failure of the Indian government'
ਪਾਕਿਸਤਾਨ ਦੀ ਹਮਾਇਤ 'ਚ ਆਏ ਸਿਮਰਨਜੀਤ ਸਿੰਘ ਮਾਨ (Etv Bharat)
author img

By ETV Bharat Punjabi Team

Published : April 26, 2025 at 6:00 PM IST

Updated : April 26, 2025 at 7:48 PM IST

2 Min Read

ਫਿਰੋਜ਼ਪੁਰ: ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਚਰਚਾ ਵਿੱਚ ਰਹਿਣ ਵਾਲੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਵੱਡਾ ਬਿਆਨ ਦੇ ਗਏ ਹਨ। ਇਸ ਵਾਰ ਉਹਨਾਂ ਨੇ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਸਰਕਾਰ 'ਤੇ ਸਵਾਲ ਖੜੇ ਕੀਤੇ ਨੇ ਅਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋਏ ਅੱਤਵਾਦੀ ਹਮਲੇ 'ਚ ਪਾਕਿਸਤਾਨ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ 'ਤੁਹਾਡੇ ਕੋਲ ਕੀ ਸਬੂਤ ਹਨ ਕਿ ਹਮਲਾ ਪਾਕਿਸਤਾਨ ਵੱਲੋਂ ਕਰਵਾਇਆ ਗਿਆ ਹੈ।'

ਪਾਕਿਸਤਾਨ ਦੀ ਹਮਾਇਤ 'ਚ ਆਏ ਸਿਮਰਨਜੀਤ ਸਿੰਘ ਮਾਨ (Etv Bharat)

ਫਿਰੋਜ਼ਪੁਰ ਪਹੁੰਚੇ ਸਾਬਕਾ ਸਾਂਸਦ ਸਿਮਰਨਜੀਤ ਮਾਨ ਨੇ ਪ੍ਰੈੱਸ ਨੂੰ ਸੰਬੋਧਿਤ ਕੀਤਾ ਅਤੇ ਖੁੱਲ੍ਹ ਕੇ ਪਾਕਿਸਤਾਨ ਦੀ ਹਮਾਇਤ ਕੀਤੀ। ਅੱਤਵਾਦੀਆਂ ਵੱਲੋਂ ਕੀਤੇ ਗਏ ਪਹਿਲਗਾਮ ਵਿੱਚ ਕਤਲੇਆਮ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ 'ਕੇਂਦਰ ਸਰਕਾਰ ਸਬੂਤ ਦੇਵੇ ਕਿ ਇਸ ਕਤਲੇਆਮ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਹ ਅਤੱਵਾਦੀ ਹਮਲਾ 'ਸੁਰੱਖਿਆ ਏਜੰਸੀਆਂ ਦਾ ਫੇਲੀਅਰ ਹੈ, ਕੇਂਦਰ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਸ਼ਾਸਨ ਲਗਾ ਦੇਣਾ ਚਾਹੀਦਾ ਹੈ ਅਤੇ ਨਵੀਂ ਸਰਕਾਰ ਆ ਕੇ ਦੇਖੇ ਕਿ ਇਸ ਮੁੱਦੇ 'ਤੇ ਕੀ ਕਰਨਾ ਹੈ'।

ਬਿਨਾਂ ਸਬੂਤ ਪਾਕਿਸਤਾਨ 'ਤੇ ਇਲਜ਼ਾਮ ਲਾਉਣਾ ਗਲਤ ਹੈ

ਇਸ ਮੌਕੇ ਬਾਲਾਕੋਟ ਏਅਰ ਸਟਰਾਈਕ 'ਤੇ ਵੀ ਸਿਮਰਨਜੀਤ ਸਿੰਘ ਮਾਨ ਸਵਾਲ ਚੁੱਕੇ ਅਤੇ ਕਿਹਾ ਕਿ ਸੈਟੇਲਾਈਟ ਤਸਵੀਰਾਂ ਦੱਸਦੀਆਂ ਨੇ ਕਿ ਬਾਲਾਕੋਟ ਵਿੱਚ ਭਾਰਤੀ ਏਅਰ ਫੋਰਸ ਵੱਲੋਂ ਬੰਬ-ਬਾਰੀ ਕੀਤੀ ਹੀ ਨਹੀਂ ਗਈ , ਪਾਕਿਸਤਾਨ ਉੱਪਰ ਪਹਿਲਗਾਮ ਹਮਲੇ ਦਾ ਠੀਕਰਾ ਭੰਨਣਾ ਸਹੀ ਨਹੀਂ । ਪਹਿਲਾਂ ਕੇਂਦਰ ਸਰਕਾਰ ਪੱਕੇ ਸਬੂਤ ਦੇਵੇ ਕਿ ਪਾਕਿਸਤਾਨ ਨੇ ਇਸ ਨੁੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਇਸ ਉੱਪਰ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਮਾਨ ਨੇ ਕਿਹਾ ਕਿ ਇਸ ਬਾਬਤ ਯੂਐਨ ਨੂੰ ਵੀ ਚਿੱਠੀ ਲਿਖੀ ਹੈ ਅਤੇ ਇਸ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਪਾਕਿਸਤਾਨ ਦੇ ਹੱਕ ਵਿੱਚ ਖੁੱਲ ਕੇ ਨਿੱਤਰੇ ਹਨ ਅਤੇ ਕਿਹਾ ਹੈ ਕਿ ਬਿਨਾਂ ਸਬੂਤ ਤੋਂ ਪਾਕਿਸਤਾਨ 'ਤੇ ਇਲਜ਼ਾਮ ਲਾਉਣਾ ਗਲਤ ਹੈ।

ਕੇਂਦਰ ਸਰਕਾਰ ਦੀ ਨਾਕਾਮੀ ਕਾਰਨ ਹੋਇਆ ਹਮਲਾ

ਪਹਿਲਗਾਮ ਹਮਲਾ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਨਾਕਾਮੀਆਂ ਦਾ ਹਿੱਸਾ ਹੈ ਕੀ ਇਡਾ ਵੱਡਾ ਨਾ ਸੰਗਾਰ ਹੋ ਜਾਣਾ ਅਤੇ ਖੁਫੀਆ ਏਜੰਸੀਆਂ ਨੂੰ ਇਸਦੀ ਭਨਕ ਵੀ ਨਹੀਂ ਲੱਗੀ ਇਸ ਤੋਂ ਸਾਫ ਜਿਹਾ ਇਹ ਹੁੰਦਾ ਹੈ ਕਿ ਇਸ ਪਿੱਛੇ ਸੁਰਖਿਆ ਏਜੰਸੀਆਂ ਦੀ ਨਕਾਮੀ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵੀ ਇੱਕ ਨਿਊ ਕਲੀਅਰ ਦੇਸ਼ ਹੈ ਅਤੇ ਭਾਰਤ ਵੀ ਨਿਊਕਲੀਅਰ ਦੇਸ਼ ਹੈ ਜੇਕਰ ਜੰਗ ਦਾ ਮਾਹੌਲ ਬਣਦਾ ਹੈ ਜਾਂ ਫਿਰ ਜੰਗ ਲੱਗਦੀ ਹੈ ਤਾਂ ਦੋਨਾਂ ਪਾਸੇ ਹੀ ਭਾਰੀ ਨੁਕਸਾਨ ਹੋਵੇਗਾ। ਇਸ ਲਈ ਕੇਂਦਰ ਸਰਕਾਰ ਨੂੰ ਏਜੰਸੀਆਂ ਦਾ ਫੇਲੀਅਰ ਮੰਨਦੇ ਹੋਏ ਇਸਦੀ ਉੱਚ ਪਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਪਾਕਿਸਤਾਨ ਦੇ ਖਿਲਾਫ ਕੋਈ ਸਬੂਤ ਹੈ ਤਾਂ ਕੇਂਦਰ ਸਰਕਾਰ ਸਾਹਮਣੇ ਰੱਖੇ ਕਿ ਇਸ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਬੇਵਜਹ ਪਾਕਿਸਤਾਨ ਨੂੰ ਬਦਨਾਮ ਨਾ ਕੀਤਾ ਜਾਵੇ।

Last Updated : April 26, 2025 at 7:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.