ETV Bharat / state

"ਮੈਨੂੰ 42 ਸਾਲ ਬਾਅਦ ਅਚਾਨਕ ਕਿਹਾ, ਤੁਸੀਂ ਇੱਥੇ ਨਹੀਂ ਰਹਿ ਸਕਦੇ", ਸੁਣੋ ਸ਼ਕੀਨਾ ਦਾ ਦਰਦ - SHAKINA

ਪਾਕਿਸਤਾਨ ਤੋਂ ਡਿਪੋਰਟ ਹੋ ਕੇ 42 ਸਾਲ ਬਾਅਦ ਭਾਰਤ ਪਰਤੀ ਕਸ਼ਮੀਰ ਦੀ ਸ਼ਕੀਨਾ।

SHAKINA
ਪਾਕਿਸਤਾਨ ਤੋਂ ਡਿਪੋਰਟ ਕਸ਼ਮੀਰ ਦੀ ਸ਼ਕੀਨਾ (Etv Bharat)
author img

By ETV Bharat Punjabi Team

Published : April 29, 2025 at 3:37 PM IST

1 Min Read

ਅੰਮ੍ਰਿਤਸਰ (ਅਟਾਰੀ): ਭਾਰਤ ਅਤੇ ਪਾਕਿਸਤਾਨ ਦੇ ਤਣਾਅ ਕਾਰਨ ਆਮ ਲੋਕਾਂ ਦੀ ਜ਼ਿੰਦਗੀ 'ਤੇ ਅਜਿਹਾ ਅਸਰ ਪਿਆ ਹੈ ਕਿ ਆਮ ਲੋਕ ਆਪਣਿਆਂ ਤੋਂ ਜੁਦਾਈ ਦਾ ਦਰਦ ਬਰਦਾਸ਼ਤ ਨਹੀਂ ਕਰ ਪਾ ਰਹੇ। ਜਿੰਨ੍ਹਾਂ ਲੋਕਾਂ ਨੇ ਆਪਣੀ ਅੱਧੀ ਤੋਂ ਜਿਆਦਾ ਜ਼ਿੰਦਗੀ ਭਾਰਤ ਜਾਂ ਪਾਕਿਸਤਾਨ 'ਚ ਬਿਤਾਈ ਹੈ ਉਨ੍ਹਾਂ ਨੂੰ ਅਚਾਨਕ ਆਪਣਾ ਦੇਸ਼ ਛੱਡ ਕੇ ਜਾਣ ਲਈ ਇੱਕ ਦਮ ਹੀ ਆਖਿਆ ਜਾ ਰਿਹਾ ਜਿਸ ਨਾਲ ਉਨ੍ਹਾਂ ਦੀ ਆਤਮਾ ਤੱਕ ਛੱਲਣੀ ਹੋ ਗਈ ਹੈ। ਅਜਿਹਾ ਹੀ ਸ਼ਕੀਨਾ ਨਾਲ ਹੋਇਆ ਹੈ।

ਪਾਕਿਸਤਾਨ ਤੋਂ ਡਿਪੋਰਟ ਕਸ਼ਮੀਰ ਦੀ ਸ਼ਕੀਨਾ (Etv Bharat)

ਸ਼ਕੀਨਾ ਨੂੰ ਪਾਕਿਸਤਾਨ ਨੇ ਡਿਪੋਰਟ ਕੀਤਾ

ਪਾਕਿਸਤਾਨ 'ਚ 42 ਸਾਲਾਂ ਤੋਂ ਰਹਿ ਰਹੀ ਕਸ਼ਮੀਰ ਦੀ ਮੂਲ ਨਿਵਾਸੀ ਸ਼ਕੀਨਾ ਨੂੰ ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਹੈ। ਵਿਆਹ ਤੋਂ ਬਾਅਦ ਪਾਕਿਸਤਾਨ ਗਈ ਸ਼ਕੀਨਾ ਹੁਣ ਆਪਣੇ ਵਤਨ ਭਾਰਤ ਵਾਪਸ ਆ ਗਈ ਹੈ, ਪਰ ਉਸ ਦੇ ਦਿਲ ਵਿੱਚ ਸਵਾਲ ਅਤੇ ਅੱਖਾਂ ਵਿੱਚ ਮਾਯੂਸੀ ਦਿਖਾਈ ਦੇ ਰਹੀ ਹੈ। ਸ਼ਕੀਨਾ ਨੇ ਕਿਹਾ ਕਿ, "ਮੇਰਾ ਵਿਆਹ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਥੇ ਹੀ ਮੇਰਾ ਤਲਾਕ ਹੋਇਆ। ਮੈਂ ਪਿਛਲੇ 42 ਸਾਲਾਂ ਤੋਂ ਪਾਕਿਸਤਾਨ ਰਹਿ ਰਹੀ ਸੀ। ਹੁਣ ਅਚਾਨਕ ਇਹ ਕਿਹਾ ਗਿਆ ਕਿ ਤੁਸੀਂ ਪਾਕਿਸਤਾਨ ਵਿੱਚ ਨਹੀਂ ਰਹਿ ਸਕਦੇ ਅਤੇ ਮੈਨੂੰ ਡਿਪੋਰਟ ਕਰ ਦਿੱਤਾ ਗਿਆ।"

ਹੁਣ ਮੈਨੂੰ ਸਭ ਕੁਝ ਮੁੜ ਸ਼ੁਰੂ ਕਰਨਾ ਪਵੇਗਾ

ਆਪਣੇ ਵਤਨ ਵਾਪਸ ਆਉਣ 'ਤੇ ਸ਼ਕੀਨਾ ਨੇ ਕਿਹਾ, "ਭਾਰਤ ਮੇਰਾ ਘਰ ਹੈ ਪਰ ਪਿਛਲੇ ਚਾਰ ਦਹਾਕਿਆਂ ਤੋਂ ਮੇਰੀ ਜ਼ਿੰਦਗੀ ਪਾਕਿਸਤਾਨ ਵਿੱਚ ਬੀਤੀ ਹੈ। ਹੁਣ ਮੈਨੂੰ ਸਭ ਕੁਝ ਮੁੜ ਸ਼ੁਰੂ ਕਰਨਾ ਪਵੇਗਾ।" ਪ੍ਰਸ਼ਾਸਕੀ ਸੂਤਰਾਂ ਅਨੁਸਾਰ ਸ਼ਕੀਨਾ ਨੂੰ ਜਾਇਜ਼ ਦਸਤਾਵੇਜ਼ਾਂ ਨਾਲ ਸਰਹੱਦ ਪਾਰ ਤੋਂ ਭਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਹੁਣ ਉਸ ਦੀ ਨਾਗਰਿਕਤਾ ਅਤੇ ਹੋਰ ਰਸਮੀ ਕਾਰਵਾਈਆਂ ਤੈਅ ਕੀਤੀਆਂ ਜਾਣਗੀਆਂ।

ਦੱਸ ਦਈਏ ਕਿ ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਆਮ ਨਾਗਰਿਕਾਂ ਦੀ ਸਥਿਤੀ ਨੂੰ ਲੈ ਕੇ ਇੱਕ ਨਵੀਂ ਬਹਿਸ ਨੂੰ ਜਨਮ ਦੇ ਸਕਦਾ ਹੈ, ਜਿੱਥੇ ਰਾਜਨੀਤਿਕ ਫੈਸਲਿਆਂ ਦਾ ਅਸਰ ਸਿੱਧੇ ਤੌਰ 'ਤੇ ਇਨਸਾਨੀ ਜ਼ਿੰਦਗੀਆਂ 'ਤੇ ਪੈਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.