ETV Bharat / state

ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ 58 ਪੋਸਟਾਂ ਦਾ ਰਾਖਵਾਂਕਰਨ ਕਰਨ 'ਤੇ SC ਭਾਈਚਾਰੇ ਦਾ ਵਧਿਆ ਮਾਣ: ਲਾਭ ਸਿੰਘ ਉਗੋਕੇ - AG PUNJAB POSTS RESERVATION

ਵਿਧਾਇਕ ਲਾਭ ਸਿੰਘ ਉਗੋਕੇ ਨੇ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ ਐਸਸੀ ਭਾਈਚਾਰੇ ਲਈ ਪੋਸਟਾਂ ਦਾ ਰਾਖਵਾਂਕਰਨ ਕਰਨ 'ਤੇ ਸਰਕਾਰ ਦੀ ਸ਼ਲਾਘਾ ਕੀਤੀ।

ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ 58 ਪੋਸਟਾਂ ਦਾ ਰਾਖਵਾਂਕਰਨ ਮਾਮਲਾ
ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ 58 ਪੋਸਟਾਂ ਦਾ ਰਾਖਵਾਂਕਰਨ ਮਾਮਲਾ (Etv Bharat)
author img

By ETV Bharat Punjabi Team

Published : April 18, 2025 at 8:19 AM IST

2 Min Read

ਬਰਨਾਲਾ: ਪੰਜਾਬ ਸਰਕਾਰ ਵਲੋਂ ਐਡਵੋਕੇਟ ਜਨਰਲ ਆੱਫ਼ ਪੰਜਾਬ ਦੇ ਦਫ਼ਤਰ ਵਿੱਚ 58 ਪੋਸਟਾਂ 'ਤੇ ਰਾਖਵਾਂਕਰਨ ਕੀਤਾ ਗਿਆ ਹੈ। ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਚੋਣਾਂ ਮੌਕੇ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਥੇ ਹੁਣ ਐਡਵੋਕੇਟ ਜਨਰਲ ਆੱਫ਼ ਪੰਜਾਬ ਦੇ ਦਫ਼ਤਰ ਵਿੱਚ 58 ਪੋਸਟਾਂ ਐਸਸੀ ਭਾਈਚਾਰੇ ਲਈ ਰੱਖ ਕੇ ਵੱਡਾ ਮਾਣ ਦਿੱਤਾ ਹੈ। ਐਡਵੋਕੇਟ ਗੁਰਪ੍ਰੀਤ ਸਿੰਘ ਨੇ ਵੀ ਸਰਕਾਰ ਦੇ ਇਸ ਕਾਰਜ ਲਈ ਧੰਨਵਾਦ ਕੀਤਾ।

ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ 58 ਪੋਸਟਾਂ ਦਾ ਰਾਖਵਾਂਕਰਨ ਮਾਮਲਾ (Etv Bharat)

ਐੱਸ.ਸੀ. ਵਰਗ ਦੇ ਲੋਕਾਂ ਲਈ ਸਰਕਾਰ ਦੇ ਉਪਰਾਲੇ

ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਵੇਲੇ ਤੋਂ ਸਰਕਾਰ ਵੱਲੋਂ ਹਰ ਵਰਗ ਲਈ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਗ਼ਰੀਬ ਅਤੇ ਐੱਸ.ਸੀ. ਵਰਗ ਦੇ ਲੋਕਾਂ ਨੂੰ ਉੱਪਰ ਚੁੱਕਣ ਲਈ ਹਰ ਰੋਜ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐੱਸ.ਸੀ. ਸਮਾਜ ਲਈ ਖ਼ਾਸ ਉਪਰਾਲੇ ਕਰਨ ਦਾ ਵਾਅਦਾ ਕੀਤਾ ਸੀ। ਜਿਸ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਆੱਫ਼ ਪੰਜਾਬ ਦੇ ਦਫ਼ਤਰ ਵਿੱਚ 58 ਪੋਸਟਾਂ 'ਤੇ ਰਾਖਵਾਂਕਰਨ ਲਾਗੂ ਕੀਤਾ ਗਿਆ। ਜਿਸ ਨਾਲ ਐਡਵੋਕੇਟ ਜਨਰਲ ਆੱਫ਼ ਪੰਜਾਬ ਦੇ ਨਾਲ ਵੱਖ -ਵੱਖ ਸਹਾਇਕ ਪੋਸਟਾਂ 'ਤੇ ਕੰਮ ਕਰਨਗੇ।

ਪਿਛਲੀਆਂ ਸਰਕਾਰਾਂ ਨੇ ਵੋਟ ਲਈ ਵਰਤਿਆ ਐਸਸੀ ਸਮਾਜ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਐੱਸ.ਸੀ. ਸਮਾਜ ਨਾਲ ਵੱਖ-ਵੱਖ ਵਾਅਦੇ ਤਾਂ ਕੀਤੇ ਪਰ ਨਿਭਾਇਆ ਇੱਕ ਵੀ ਨਹੀਂ, ਸਗੋਂ ਐੱਸ.ਸੀ. ਸਮਾਜ ਨੂੰ ਇੱਕ ਵੋਟ ਬੈਂਕ ਦੇ ਤੌਰ 'ਤੇ ਵਰਤਦੇ ਰਹੇ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਸ.ਸੀ. ਸਮਾਜ ਨਾਲ ਕੀਤਾ ਵਾਅਦਾ ਪੂਰਾ ਕੀਤਾ, ਜਿਸ ਨਾਲ ਐੱਸ.ਸੀ. ਸਮਾਜ ਦੇ ਵਕੀਲਾਂ ਨੂੰ ਵੱਖ-ਵੱਖ ਉੱਚੇ ਅਹੁਦਿਆਂ 'ਤੇ ਜਾਣ ਦਾ ਮੌਕਾ ਮਿਲੇਗਾ।

ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਏਜੀ ਆਫਿਸ ਵੱਲੋਂ 58 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਐਕਟ ਹਰ ਸਾਲ ਲਾਗੂ ਰਹੇਗਾ, ਫਿਰ ਚਾਹੇ ਕੋਈ ਵੀ ਸਰਕਾਰ ਸੱਤਾ ਵਿਚ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਐਸੀ ਸਮਾਜ ਲਈ ਸ਼ੋਅ ਇਨਕਮ 7 ਲੱਖ ਰੱਖੀ ਗਈ ਸੀ, ਹੁਣ ਘਟਾ ਕੇ ਇਹ 3.5 ਲੱਖ ਕਰ ਦਿੱਤੀ ਹੈ। ਜਿਸ ਕਾਰਨ ਐਸੀ ਵਕੀਲਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆ ਸਰਕਾਰਾਂ ਸਮੇਂ ਐਸੀ ਵਕੀਲਾਂ ਨੂੰ ਇਹ ਹੁੰਦਾ ਸੀ ਕਿ ਉਨ੍ਹਾਂ ਵੱਲੋਂ ਇਨਕਮ ਸ਼ੋਅ ਕਰਨੀ ਔਖੀ ਹੁੰਦੀ ਸੀ, ਇਸ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਕਿ ਐਸੀ ਸਮਾਜ ਦੇ ਵਕੀਲਾਂ ਦੀ ਸ਼ੋਅ ਇਨਕਮ ਘੱਟ ਕਰ ਦਿੱਤੀ ਗਈ ਹੈ। ਇਸ ਦਾ ਐਸਸੀ ਸਮਾਜ ਨੂੰ ਬਹੁਤ ਲਾਭ ਹੋਵੇਗਾ, ਕਿ ਐਸੀ ਵਕੀਲ ਏਜੀ ਆਫਿਸ ਵਿੱਚ ਸੇਵਾਵਾਂ ਨਿਭਾ ਸਕਣ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਦੇਸ਼ ਦੀ ਇੱਕ ਬਹੁ-ਪੱਖੀ ਸਿਆਸਤ ਦਾ ਨਿੱਖੜਵਾਂ ਅੰਗ ਹੈ ਜਦੋਂ ਕੋਈ ਸਮਾਜ 'ਤੇ ਭੀੜ ਆਉਂਦੀ ਹੈ ਤਾਂ ਇੱਕ ਵਕੀਲ ਉਸ ਵਿਚੋਂ ਬਾਹਰ ਕੱਢ ਕੇ ਲਿਆਉਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.